ਭਾਰਤ-ਆਸਟ੍ਰੇਲੀਆ ਦੀਆਂ ਮਹਿਲਾ ਖਿਡਾਰਨਾਂ ਲਈ ਨਵਾਂ ਤਜਰਬਾ ਹੋਵੇਗਾ ਦਿਨ-ਰਾਤ ਦਾ ਟੈਸਟ

Wednesday, Sep 29, 2021 - 08:29 PM (IST)

ਕੁਈਂਸਲੈਂਡ- ਭਾਰਤ ਅਤੇ ਆਸਟ੍ਰੇਲੀਆ ਦੀਆਂ ਮਹਿਲਾ ਟੀਮਾਂ ਵਿਚਾਲੇ ਇਕਲੌਤਾ ਦਿਨ-ਰਾਤ ਮੈਚ ਦਾ ਕਾਫੀ ਸਮੇਂ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਹੈ। ਭਾਰਤ ਤੇ ਆਸਟ੍ਰੇਲੀਆ ਵਿਚਾਲੇ ਟੈਸਟ ਮੈਚਾਂ ’ਚ ਭੇੜ ਪਿਛਲੀ ਵਾਰ 2006 ਵਿਚ ਹੋਈ ਸੀ। ਵਨ ਡੇ ਸੀਰੀਜ਼ ਦੇ ਰੋਮਾਂਚ ਨੇ ਇਨ੍ਹਾਂ 2 ਟੀਮਾਂ ਵਿਚਾਲੇ ਗੋਲਡ ਕੋਸਟ ਟੈਸਟ ਦਾ ਉਤਸ਼ਾਹ ਹੋਰ ਵਧਾ ਦਿੱਤਾ ਹੈ ਅਤੇ ਇਹ ਮਹਿਲਾ ਕ੍ਰਿਕਟ ਇਤਿਹਾਸ ’ਚ ਸਿਰਫ ਦੂਜਾ ਪਿੰਕ ਬਾਲ ਟੈਸਟ ਹੋਵੇਗਾ। ਭਾਰਤ ਲਈ ਇਹ ਮੈਚ ਬ੍ਰਿਸਟਲ ’ਚ ਇੰਗਲੈਂਡ ਖਿਲਾਫ ਸਨਮਾਨਜਨਕ ਡਰਾਅ ਤੋਂ ਬਾਅਦ ਇਸ ਸਾਲ ਦਾ ਦੂਜਾ ਟੈਸਟ ਹੋਵੇਗਾ। ਪਿੰਕ ਬਾਲ ਦੇ ਨਾਲ ਖੇਡਣ ਦਾ ਨਵਾਂਪਣ ਦੋਨਾਂ ਟੀਮਾਂ ਲਈ ਇਕ ਚੁਣੌਤੀ ਹੈ। ਹਾਲਾਂਕਿ ਆਸਟ੍ਰੇਲੀਆ ਵਿਚ 4 ਇਸ ਤਰ੍ਹਾਂ ਦੇ ਖਿਡਾਰੀ ਹਨ, ਜੋ 2017 ਵਿਚ ਨਾਰਥ ਸਿਡਨੀ ਓਵਲ ਟੈਸਟ ਦਾ ਹਿੱਸਾ ਸੀ। ਮਲਟੀ ਫਾਰਮੈਟ ਸੀਰੀਜ਼ ’ਚ ਫਿਲਹਾਲ ਆਸਟ੍ਰੇਲੀਆ 4-2 ਨਾਲ ਅੱਗੇ ਹੈ। ਟੈਸਟ ਜਿੱਤਣ ’ਤੇ 4 ਅੰਕ ਮਿਲਣਗੇ ਅਤੇ ਆਸਟ੍ਰੇਲੀਆ ਇਥੇ ਹੀ ਇਸ ਸੀਰੀਜ਼ ’ਚ ਅਜੇਤੂ ਬੜ੍ਹਤ ਬਣਾਉਣੀ ਚਾਹੇਗਾ।

ਇਹ ਖ਼ਬਰ ਪੜ੍ਹੋ- IPL 2021 ਦੇ ਆਖਰੀ 2 ਲੀਗ ਮੈਚਾਂ ਦੇ ਸਮੇਂ 'ਚ ਬਦਲਾਅ, ਇੰਨੇ ਵਜੇ ਖੇਡੇ ਜਾਣਗੇ


ਪਿਛਲੇ ਦਿਨ-ਰਾਤ ਦੇ ਟੈਸਟ ’ਚ ਇਕ ਸਪਾਟ ’ਤੇ ਵੱਡੇ ਸਕੋਰ ਦੇ ਨਾਲ ਡਰਾਅ ਦੇਖਣ ਨੂੰ ਮਿਲਿਆ ਸੀ। ਵਨ ਡੇ ਸੀਰੀਜ਼ ’ਚ ਝੂਲਨ ਗੋਸਵਾਮੀ, ਮੇਘਨਾ ਸਿੰਘ, ਏਲੀਸ ਪੇਰੀ ਤੇ ਤਾਲੀਆ ਮੈਕਗ੍ਰਾ ਨੇ ਵਧੀਆ ਸਵਿੰਗ ਗੇਂਦਬਾਜ਼ੀ ਕੀਤੀ ਸੀ। ਦੋਨੋਂ ਟੀਮਾਂ ’ਚ ਆਲਰਾਊਂਡਰਸ ਕਾਰਨ ਬੱਲੇਬਾਜ਼ੀ ’ਚ ਕਾਫੀ ਗਹਿਰਾਈ ਦਿਸੀ ਸੀ ਹਾਲਾਂਕਿ ਆਸਟ੍ਰੇਲੀਆਈ ਰੇਚਲ ਹੇਂਸ ਦਾ ਨਾ ਹੋਣਾ ਇਕ ਵੱਡਾ ਧੱਕਾ ਜ਼ਰੂਰ ਹੈ। ਇੰਗਲੈਂਡ ਵਿਰੁੱਧ ਸਮ੍ਰਿਤੀ ਮੰਧਾਨਾ ਅਤੇ ਸ਼ੈਫਾਲੀ ਵਰਮਾ ਵਿਚਾਲੇ ਪਹਿਲੀ ਪਾਰੀ ’ਚ 167 ਦੌੜਾਂ ਦੀ ਸਾਂਝੇਦਾਰੀ ਦੇਖਣ ਨੂੰ ਮਿਲੀ ਸੀ ਅਤੇ ਸ਼ੈਫਾਲੀ ਨੇ ਡੈਬਿਊ ’ਚ 96 ਅਤੇ 63 ਦੌੜਾਂ ਬਣਾਈਆਂ ਸਨ ਪਰ ਤਜਰਬੇਕਾਰ ਮਿਤਾਲੀ ਰਾਜ ਅਤੇ ਹਰਮਨਪ੍ਰੀਤ ਕੌਰ ਨੇ ਕੁਲ ਮਿਲਾ 18 ਦੌੜਾਂ ਬਣਾਈਆਂ ਸਨ।

ਇਹ ਖ਼ਬਰ ਪੜ੍ਹੋ- ਵਿਸ਼ਵ ਮਹਿਲਾ ਟੀਮ ਸ਼ਤਰੰਜ ਚੈਂਪੀਅਨਸ਼ਿਪ : ਅਰਮੇਨੀਆ ਨੂੰ ਹਰਾ ਕੇ ਭਾਰਤ ਕੁਆਰਟਰ ਫਾਈਨਲ ’ਚ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News