ਡੇਵਿਸ ਕੱਪ 2022 : ਭਾਰਤ 16-17 ਸਤੰਬਰ ਨੂੰ ਨਾਰਵੇ ਨਾਲ ਭਿੜੇਗਾ
Friday, Jul 01, 2022 - 06:06 PM (IST)

ਨਵੀਂ ਦਿੱਲੀ- ਸਰਬ ਭਾਰਤੀ ਟੈਨਿਸ ਸੰਘ (ਏ. ਆਈ. ਟੀ. ਏ.) ਨੇ ਐਲਾਨ ਕੀਤਾ ਹੈ ਕਿ ਮੇਜ਼ਬਨ ਨਾਰਵੇ ਨੇ ਪੁਸ਼ਟੀ ਕੀਤੀ ਹੈ ਕਿ ਉਹ ਅਗਲੇ ਵਿਸ਼ਵ ਗਰੁੱਪ ਇਕ ਮੁਕਾਬਲੇ 'ਚ 16-17 ਸਤੰਬਰ ਨੂੰ ਭਾਰਤੀ ਡੇਵਿਸ ਕੱਪ ਟੀਮ ਦੀ ਮੇਜ਼ਬਾਨੀ ਕਰੇਗਾ। ਮੇਜ਼ਬਾਨ ਕੋਲ ਵੀਰਵਾਰ-ਸ਼ੁੱਕਰਵਾਰ ਜਾਂ ਸ਼ੁੱਕਰਵਾਰ-ਸ਼ਨੀਵਾਰ ਨੂੰ ਖੇਡਣ ਦਾ ਮੌਕਾ ਸੀ।
ਨਾਰਵੇ ਨੇ ਸ਼ੁੱਕਰਵਾਰ-ਸ਼ਨੀਵਾਰ ਦਾ ਬਦਲ ਚੁਣਿਆ। ਭਾਰਤ ਇਸ ਵੱਕਾਰੀ ਟੂਰਨਾਮੈਂਟ 'ਚ ਪਹਿਲੀ ਵਾਰ ਨਾਰਵੇ ਨਾਲ ਭਿੜੇਗਾ। ਏ. ਆਈ. ਟੀ. ਏ. ਨੇ ਬਿਆਨ 'ਚ ਕਿਹਾ- ਭਾਰਤ ਤੇ ਨਾਰਵੇ ਡੇਵਿਸ ਕੱਪ ਇਤਿਹਾਸ 'ਚ ਪਹਿਲੀ ਵਾਰ ਇਕ ਦੂਜੇ ਦੇ ਨਾਲ ਭਿੜਨਗੇ ਤੇ ਸਾਨੂੰ ਭਾਰਤੀ ਟੀਮ ਤੋਂ ਸ਼ਾਨਦਾਰ ਟੈਨਿਸ ਦੇਖਣ ਦੀ ਉਮੀਦ ਹੈ।