108 ਦਿਨਾਂ ਬਾਅਦ ਆਪਣੇ ਪਰਿਵਾਰ ਨੂੰ ਮਿਲੇ ਡੇਵਿਡ ਵਾਰਨਰ, ਵੀਡੀਓ ਵਾਇਰਲ

Thursday, Nov 26, 2020 - 09:06 PM (IST)

ਸਿਡਨੀ- ਆਸਟਰੇਲੀਆ ਦੇ ਧਮਾਕੇਦਾਰ ਓਪਨਿੰਗ ਬੱਲੇਬਾਜ਼ ਡੇਵਿਡ ਵਾਰਨਰ 108 ਦਿਨਾਂ ਦੇ ਬਾਅਦ ਵਾਪਸ ਘਰ ਪਹੁੰਚੇ ਹਨ। ਇਹ ਆਸਟਰੇਲੀਆਈ ਖਿਡਾਰੀ ਤਿੰਨ ਮਹੀਨਿਆਂ ਤੋਂ ਜ਼ਿਆਦਾ ਸਮਾਂ ਆਪਣੇ ਪਰਿਵਾਰ ਤੋਂ ਦੂਰ ਰਹੇ ਸਨ। ਅਗਸਤ 'ਚ ਇਹ ਇਕ ਮਹੀਨੇ ਤੋਂ ਜ਼ਿਆਦਾ ਤੱਕ ਇੰਗਲੈਂਡ ਦੌਰੇ (ਵਨ ਡੇ ਤੇ ਟੀ-20) 'ਤੇ ਸੀ। ਇਸ ਤੋਂ ਬਾਅਦ ਉਹ ਯੂ. ਏ. ਈ. 'ਚ ਖੇਡੇ ਗਏ ਆਈ. ਪੀ. ਐੱਲ. 'ਚ ਚੱਲ ਗਏ ਸਨ।
ਵਾਰਨਰ ਇਸ ਮਹੀਨੇ ਦੀ ਸ਼ੁਰੂਆਤ 'ਚ ਆਸਟਰੇਲੀਆ ਪਹੁੰਚੇ ਸਨ। ਵਾਰਨਰ ਦੀ ਟੀਮ ਸਨਰਾਈਜ਼ਰਜ਼ ਹੈਦਰਾਬਾਦ ਆਈ. ਪੀ. ਐੱਲ. ਦੇ ਦੂਜੇ ਕੁਆਲੀਫਾਇਰ 'ਚ ਦਿੱਲੀ ਕੈਪੀਟਲਸ ਤੋਂ ਹਾਰ ਗਈ ਸੀ। ਕੋਰੋਨਾ ਵਾਇਰਸ ਦੇ ਕਾਰਨ ਉਹ 14 ਦਿਨਾਂ ਦੇ ਇਕਾਂਤਵਾਸ 'ਚੋਂ ਲੰਘ ਰਹੇ ਸਨ ਤੇ ਇਸ ਨੂੰ ਪੂਰਾ ਕਰਨ ਤੋਂ ਬਾਅਦ ਉਹ ਅੱਜ ਆਪਣੇ ਪਰਿਵਾਰ ਨੂੰ ਮਿਲੇ। ਇਸਦਾ ਵੀਡੀਓ ਕ੍ਰਿਕਟ ਆਸਟਰੇਲੀਆ ਵਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਟਵਿੱਟਰ 'ਤੇ ਸ਼ੇਅਰ ਕੀਤਾ ਗਿਆ ਹੈ।


ਕ੍ਰਿਕਟ ਆਸਟਰੇਲੀਆ ਨੇ ਟਵਿੱਟਰ 'ਤੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ- ਆਸਟਰੇਲੀਆਈ ਓਪਨਰ ਡੇਵਿਡ ਵਾਰਨਰ ਹੋਟਲ 'ਚ ਇਕਾਂਤਵਾਸ ਪੂਰਾ ਕਰਨ ਤੋਂ ਬਾਅਦ ਆਪਣੇ ਪਰਿਵਾਰ ਦੇ ਕੋਲ ਵਾਪਸ ਪਹੁੰਚਿਆ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਵਾਰਨਰ ਦੇ ਘਰ ਵਾਪਸੀ 'ਤੇ ਉਸਦੀਆਂ ਬੇਟੀਆਂ ਬਹੁਤ ਖੁਸ਼ ਹੁੰਦੀਆਂ ਹਨ ਤੇ ਵਾਰਨਰ ਵੀ ਉਨ੍ਹਾਂ ਨੂੰ ਗਲੇ ਨਾਲ ਲਗਾਉਂਦਾ ਹੈ। 

PunjabKesari
ਇਸ ਦੌਰਾਨ ਵਾਰਨਰ ਨੇ ਵੀ ਇਸ ਗੱਲ ਦੀ ਜਾਣਕਾਰੀ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਦਿੰਦੇ ਹੋਏ ਇਕ ਫੋਟੋ ਸ਼ੇਅਰ ਕੀਤੀ ਹੈ। ਇਸ ਫੋਟੋ 'ਚ ਉਹ ਆਪਣੀ ਤਿੰਨਾਂ ਬੇਟੀਆਂ ਤੇ ਪਤਨੀ ਦੇ ਨਾਲ ਨਜ਼ਰ ਆਇਆ। ਫੋਟੋ ਸ਼ੇਅਰ ਕਰਦੇ ਹੋਏ ਵਾਰਨਰ ਨੇ ਲਿਖਿਆ- 108 ਦਿਨਾਂ ਤੋਂ ਬਾਅਦ ਆਖਿਰਕਾਰ ਮੈਂ ਆਪਣੀ ਬੇਟੀਆਂ ਦੇ ਕੋਲ ਵਾਪਸ ਆ ਗਿਆ।


Gurdeep Singh

Content Editor

Related News