ਡੇਵਿਡ ਵਾਰਨਰ ਨੇ ਵਿਰਾਟ ਨੂੰ ਲੈ ਕੇ ਕੀਤਾ ਵੱਡਾ ਦਾਅਵਾ, ਕਹੀਆਂ ਵੱਡੀਆਂ ਗੱਲਾਂ

Monday, May 24, 2021 - 04:02 PM (IST)

ਡੇਵਿਡ ਵਾਰਨਰ ਨੇ ਵਿਰਾਟ ਨੂੰ ਲੈ ਕੇ ਕੀਤਾ ਵੱਡਾ ਦਾਅਵਾ, ਕਹੀਆਂ ਵੱਡੀਆਂ ਗੱਲਾਂ

ਸਪੋਰਟਸ ਡੈਸਕ : ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੀ ਹਰ ਕੋਈ ਤਾਰੀਫ਼ ਕਰਦਾ ਹੈ ਤੇ ਇਸ ਦੇ ਪਿੱਛੇ ਦਾ ਕਾਰਨ ਉਨ੍ਹਾਂ ਦੀ ਬੱਲੇਬਾਜ਼ੀ ਹੈ। ਉਨ੍ਹਾਂ ਨੇ ਆਪਣੀ ਬੱਲੇਬਾਜ਼ੀ ਦੇ ਦਮ ’ਤੇ ਕਈ ਰਿਕਾਰਡ ਆਪਣੇ ਨਾਂ ਦਰਜ ਕੀਤੇ ਹਨ। ਕੋਹਲੀ ਦੀ ਤਾਰੀਫ ’ਚ ਆਸਟ੍ਰੇਲੀਆਈ ਓਪਨਰ ਡੇਵਿਡ ਵਾਰਨਰ ਨੇ ਤਾਰੀਫ ਕਰਦਿਆਂ ਵੱਡੀਆਂ ਗੱਲਾਂ ਕਹੀਆਂ ਹਨ। ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਇਕ ਸਟੋਰੀ ਸ਼ੇਅਰ ਕਰਦਿਆਂ ਕਿਹਾ ਕਿ ਅਸੀਂ ਉਸ ਦੇ ਬਰਾਬਰ ਨਹੀਂ ਪਹੁੰਚ ਸਕਾਂਗੇ।

PunjabKesari

ਵਾਰਨਰ ਨੇ ਆਪਣੇ ਇੰਸਟਾਗ੍ਰਾਮ ’ਤੇ ਇਕ ਸਪੋਰਟਸ ਵੈੱਬਸਾਈਟ ਦੀ ਫੋਟੋ ਸ਼ੇਅਰ ਕੀਤੀ।ਇਸ ਫੋਟੋ ’ਚ ਅੰਤਰਰਾਸ਼ਟਰੀ ਕ੍ਰਿਕਟ ’ਚ ਸਭ ਤੋਂ ਵੱਧ ਸੈਂਕੜੇ ਲਾਉਣ ਵਾਲੇ ਐਕਟਿਵ ਕ੍ਰਿਕਟਰਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਸ ਫੋਟੋ ਨੂੰ ਇੰਸਟਾਗ੍ਰਾਮ ਸਟੋਰੀ ਦੇ ਤੌਰ ’ਤੇ ਸ਼ੇਅਰ ਕਰਦਿਆਂ ਵਾਰਨਰ ਨੇ ਕੋਹਲੀ ਦੀ ਫੋਟੋ ’ਤੇ ਸਰਕਲ ਲਾਇਆ ਤੇ ਕੈਪਸ਼ਨ ਦਿੱਤੀ, ਇਹ ਕਹਿਣਾ ਸਹੀ ਰਹੇਗਾ ਕਿ ਅਸੀਂ ਵਿਰਾਟ ਕੋਹਲੀ ਦੇ ਬਰਾਬਰ ਨਹੀਂ ਪਹੁੰਚ ਸਕਾਂਗੇ। ਉਥੇ ਹੀ ਇਸ ਗੱਲ ਨੂੰ ਉਨ੍ਹਾਂ ਨੇ ਵਿਰਾਟ ਕੋਹਲੀ ਨੂੰ ਵੀ ਟੈਗ ਕੀਤਾ ਹੈ।

PunjabKesari

ਜ਼ਿਕਰਯੋਗ ਹੈ ਕਿ ਡੇਵਿਡ ਵਾਰਨਰ 4 ਮਈ ਨੂੰ ਮੁਲਤਵੀ ਹੋਏ ਆਈ. ਪੀ. ਐੱਲ. 2021 ਦਾ ਹਿੱਸਾ ਸਨ ਤੇ ਇਸ ਵਾਰ ਉਨ੍ਹਾਂ ਦਾ ਸਫਰ ਚੰਗਾ ਨਹੀਂ ਰਿਹਾ। ਟੀਮ ਦੇ ਖਰਾਬ ਪ੍ਰਦਰਸ਼ਨ ਕਾਰਨ ਉਨ੍ਹਾਂ ਨੂੰ ਸਨਰਾਈਜ਼ਰਸ ਹੈਦਰਾਬਾਦ ਦੀ ਕਪਤਾਨੀ ਤੋਂ ਹਟਾ ਦਿੱਤਾ ਗਿਆ ਸੀ। ਉਥੇ ਹੀ ਆਈ. ਪੀ. ਐੱਲ. 2021 ਦੇ ਮੁਲਤਵੀ ਹੋਣ ਤੋਂ ਪਹਿਲਾਂ ਉਹ ਆਖਰੀ ਮੈਚ ’ਚੋਂ ਵੀ ਬਾਹਰ ਕਰ ਦਿੱਤੇ ਗਏ ਸਨ। ਵਾਰਨਰ ਨੇ ਆਈ. ਪੀ. ਐੱਲ. 2021 ’ਚ 6 ਮੈਚ ਖੇਡਦਿਆਂ 32 ਤੋਂ ਜ਼ਿਆਦਾ ਦੀ ਸਟ੍ਰਾਈਕ ਰੇਟ ਨਾਲ 193 ਦੌੜਾਂ ਬਣਾਈਆਂ, ਜਿਨ੍ਹਾਂ ’ਚ ਉਨ੍ਹਾਂ ਦਾ ਇਕ ਪਾਰੀ ’ਚ ਵੱਡਾ ਸਕੋਰ 57 ਦੌੜਾਂ ਰਿਹਾ।

PunjabKesari

ਜ਼ਿਕਰਯੋਗ ਹੈ ਕਿ ਅੰਤਰਰਾਸ਼ਟਰੀ ਕ੍ਰਿਕਟ ’ਚ ਓਵਰਆਲ ਸਭ ਤੋਂ ਜ਼ਿਆਦਾ ਸੈਂਕੜਿਆਂ ਦਾ ਰਿਕਾਰਡ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਦੇ ਨਾਂ ਦਰਜ ਹੈ, ਜਿਨ੍ਹਾਂ ਨੇ 100 ਅੰਤਰਰਾਸ਼ਟਰੀ ਸੈਂਕੜੇ ਲਾਏ ਹਨ ਤੇ ਅਜਿਹਾ ਕਰਨ ਵਾਲੇ ਇਕੋ ਇਕ ਬੱਲੇਬਾਜ਼ ਹਨ। ਉਥੇ ਹੀ ਦੂਸਰੇ ਨੰਬਰ ’ਤੇ ਆਸਟਰੇਲੀਆ ਦੇ ਸਾਬਕਾ ਕਪਤਾਨ ਰਿਕੀ ਪੋਂਟਿੰਗ ਦੂਜੇ ਨੰਬਰ (71) ’ਤੇ ਹਨ ਤੇ ਤੀਜੇ ’ਤੇ ਮੌਜੂਦਾ ਸਮੇਂ ਖੇਡ ਰਹੇ ਵਿਰਾਟ ਕੋਹਲੀ ਹਨ, ਜਿਨ੍ਹਾਂ ਦੇ 70 ਅਰਧ ਸੈਂਕੜੇ ਹਨ। 


author

Manoj

Content Editor

Related News