ਡੇਵਿਡ ਵਾਰਨਰ ਨੇ ਬੱਚੇ ਨੂੰ ਗਿਫਤ ਕੀਤਾ ਆਪਣਾ ''ਮੈਨ ਆਫ ਦਿ ਮੈਚ'' ਐਵਾਰਡ (video)

06/13/2019 4:25:29 PM

ਨਵੀਂ ਦਿੱਲੀ : ਬਾਲ ਟੈਂਪਰਿੰਗ ਵਿਵਾਦ ਕਾਰਨ ਇਕ ਸਾਲ ਦੀ ਪਾਬੰਦੀ ਝੱਲਣ ਵਾਲੇ ਡੇਵਿਡ ਵਾਰਨਰ ਨੇ ਪਾਕਿਸਤਾਨ ਖਿਲਾਫ ਸੈਂਕੜਾ ਬਣਾ ਕੇ ਨਾ ਸਿਰਫ ਡੇਢ ਸਾਲ ਬਾਅਦ ਆਪਣਾ ਪਹਿਲਾ ਵਨ ਡੇ ਸੈਂਕੜਾ ਲਗਾਇਆ। ਮੈਚ ਖਤਮ ਹੋਣ ਦੇ ਬਾਅਦ ਉਹ ਇਕ ਚੰਗੇ ਕੰਮ ਕਾਰਨ ਵੀ ਚਰਚਾ 'ਚ ਆ ਗਏ ਹਨ। ਸੈਂਕੜੇ ਵਾਲੀ ਪਾਰੀ ਖੇਡਣ ਵਾਲੇ ਵਾਰਨਰ ਨੂੰ 'ਮੈਨ ਆਫ ਦਿ ਮੈਚ' ਚੁਣਿਆ ਗਿਆ ਪਰ ਵਾਰਨਰ ਨੇ ਉਸ ਪੁਰਸਕਾਰ ਨੂੰ ਗੈਲਰੀ 'ਚ ਬੈਠੇ ਇਕ ਛੋਟੇ ਪ੍ਰਸ਼ੰਸਕ ਨੂੰ ਦੇ ਦਿੱਤਾ।

ਦਿਲਚਸਪ ਗੱਲ ਇਹ ਰਹੀ ਕਿ ਕ੍ਰਿਕਟ ਵਰਲਡ ਕੱਪ ਦੇ ਅਧਿਕਾਰਤ ਟਵਿੱਟਰ ਅਕਾਊਂਟ ਤੋਂ ਉਸ ਪ੍ਰਸ਼ੰਸਕ ਦੀ ਇਕ ਵੀਡੀਓ ਵੀ ਪੋਸਟ ਕੀਤੀ ਗਈ। ਉਸ ਪ੍ਰਸ਼ੰਸਕ ਨੇ ਕਿਹਾ ਕਿ ਮੈਨੂੰ ਬਹੁਤ ਚੰਗਾ ਲੱਗ ਰਿਹਾ ਹੈ। ਇਹ ਬੇਹੱਦ ਸ਼ਾਨਦਾਰ ਹੈ। ਅਸੀਂ ਵਾਰਨਰ ਵਲ ਝੰਡੇ ਫਹਿਰਾ ਰਹੇ ਸੀਅਤੇ ਉਹ ਇੱਥੇ ਆਏ ਅਤੇ ਸਾਨੂੰ ਐਵਾਰਡ ਦੇ ਦਿੱਤਾ। ਦੱਸ ਦਈਏ ਕਿ ਪਾਕਿਸਤਾਨ ਖਿਲਾਫ ਖੇਡੇ ਗਏ ਮੁਕਾਬਲੇ ਦੌਰਾਨ ਵਾਰਨਰ ਨੇ 107 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਸੀ। ਵਾਰਨਰ ਨੇ ਇਸ ਦੌਰਾਨ ਆਪਣੇ ਵਨਡੇ ਕਰੀਅਰ ਦਾ 15ਵਾਂ ਸੈਂਕੜਾ ਵੀ ਲਗਾਇਆ।


Related News