ਏਸ਼ੀਆ ਕੱਪ ਫਾਈਨਲ ''ਚ ਜਿੱਤ ਤੋਂ ਬਾਅਦ ਕਪਤਾਨ ਦਾਸੁਨ ਸ਼ਨਕਾ ਨੇ ਦੱਸਿਆ ਮੈਚ ਦੇ ਟਰਨਿੰਗ ਪੁਆਇੰਟ ਬਾਰੇ

09/12/2022 4:54:52 PM

ਸਪੋਰਟਸ ਡੈਸਕ- ਏਸ਼ੀਆ ਕੱਪ ਦੇ ਪਹਿਲੇ ਹੀ ਮੈਚ 'ਚ ਸ਼੍ਰੀਲੰਕਾ ਦੀ ਟੀਮ ਦਾ ਪ੍ਰਦਰਸ਼ਨ ਕਾਫੀ ਖ਼ਰਾਬ ਰਿਹਾ ਜਿੱਥੇ ਸ਼੍ਰੀਲੰਕਾ ਨੂੰ ਅਫਗਾਨਿਸਤਾਨ ਤੋਂ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਪਰ ਇਸ ਤੋਂ ਬਾਅਦ ਸ਼੍ਰੀਲੰਕਾ ਨੇ ਚੰਗਾ ਪ੍ਰਦਰਸ਼ਨ ਕਰਦੇ ਹੋਏ ਏਸ਼ੀਆ ਕੱਪ ਆਪਣੇ ਨਾਂ ਕਰ ਲਿਆ। ਏਸ਼ੀਆ ਕੱਪ ਵਿੱਚ ਜਿੱਤਣ ਤੋਂ ਬਾਅਦ ਸ਼੍ਰੀਲੰਕਾ ਦੇ ਕਪਤਾਨ ਦਾਸੁਨ ਸ਼ਨਾਕਾ ਕਾਫ਼ੀ ਖੁਸ਼ ਨਜ਼ਰ ਆ ਰਹੇ ਸਨ । ਕਪਤਾਨ ਨੇ ਮੈਚ ਤੋਂ ਬਾਅਦ ਦੀ ਕਿਹਾ ਕਿ ਮੈਂ ਪ੍ਰਸੰਸ਼ਕਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਨੇ ਇੱਨੇ ਵੱਡੇ ਪੱਧਰ 'ਤੇ ਸਾਡਾ ਸਮਰਥਨ ਕੀਤਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਉਮੀਦ ਹੈ ਕਿ ਸਾਰੇ ਪ੍ਰਸੰਸ਼ਕ ਮਾਣ ਮਹਿਸੂਸ ਕਰ ਰਹੇ ਹੋਣਗੇ।

ਜਦੋਂ ਪਾਕਿਸਤਾਨ ਨੇ ਟਾਸ ਜਿੱਤਿਆ ਤਾਂ ਸ਼੍ਰੀਲੰਕਾ ਦੇ ਕਪਤਾਨ ਸ਼ਨਾਕਾ ਨੇ ਕਿਹਾ ਕਿ ਉਸ ਸਮੇਂ ਮੇਰੇ ਦਿਮਾਗ 'ਚ IPL 2021 ਚੱਲ ਰਿਹਾ ਸੀ। ਕਿਉਂਕਿ ਉਥੇ ਚੇਨਈ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਮੈਚ ਜਿੱਤ ਲਿਆ ਸੀ। ਸਾਡੇ ਕੋਲ ਕੁਝ ਚੰਗੇ ਨੌਜਵਾਨ ਹਨ ਜੋ ਸਥਿਤੀ ਨੂੰ ਚੰਗੀ ਤਰ੍ਹਾਂ ਜਾਣਦੇ ਹਨ। ਜਦੋਂ ਸਾਡੀਆਂ ਪੰਜ ਵਿਕਟਾਂ ਡਿੱਗ ਗਈਆਂ ਤਾਂ ਵਨਿੰਦੂ ਨੇ ਚੰਗਾ ਖੇਡਿਆ। ਚਮਿਕਾ ਅਤੇ ਡੀ.ਡੀ.ਐਸ. ਨੇ ਵੀ ਚੰਗੀ ਬੱਲੇਬਾਜ਼ੀ ਕੀਤੀ। ਆਖਰੀ ਗੇਂਦ 'ਤੇ ਛੱਕਾ ਟਰਨਿੰਗ ਪੁਆਇੰਟ ਸੀ। ਉਨ੍ਹਾਂ ਕਿਹਾ ਕਿ ਟੀ20 'ਚ 170 ਦਾ ਸਕੋਰ ਇੱਕ ਚੰਗਾ ਟੀਚਾ ਮੰਨਿਆ ਜਾਂਦਾ ਹੈ ।

ਇਹ ਵੀ ਪੜ੍ਹੋ : ਏਸ਼ੀਆ ਕੱਪ ਫਾਈਨਲ ਹਾਰਨ 'ਤੇ ਬੌਖਲਾਏ ਰਮੀਜ਼ ਰਾਜਾ, ਭਾਰਤੀ ਪੱਤਰਕਾਰ ਨਾਲ ਕੀਤੀ ਬਦਸਲੂਕੀ (ਵੀਡੀਓ ਵਾਇਰਲ)

ਅਫਗਾਨਿਸਤਾਨ ਦੇ ਖਿਲਾਫ਼ ਪਹਿਲਾ ਮੈਚ 'ਚ ਹਾਰਨ 'ਤੇ ਸ਼ਨਾਕਾ ਨੇ ਕਿਹਾ- ਇਹ ਚੰਗੀ ਵਜ੍ਹਾ ਨਾਲ ਹੋਇਆ ਹੈ। ਉਸ ਮੈਚ ਤੋਂ ਬਾਅਦ ਅਸੀਂ ਗੰਭੀਰ ਚਰਚਾ ਕੀਤੀ। ਸਾਰਿਆਂ ਨੇ ਚੰਗਾ ਪ੍ਰਦਰਸ਼ਨ ਕੀਤਾ ਅਤੇ ਇਸ ਤਰ੍ਹਾਂ ਅਸੀਂ ਚੈਂਪੀਅਨ ਬਣੇ। ਸ਼ਨਾਕਾ ਨੇ ਕਿਹਾ ਕਿ ਫਾਈਨਲ ਮੈਚ ਵਿੱਚ ਫੀਲਡਿੰਗ 'ਚ ਕਾਫੀ ਸੁਧਾਰ ਹੋਇਆ। ਉਨ੍ਹਾਂ ਕਿਹਾ ਕਿ ਲੀਗ ਪੜਾਅ 'ਚ ਸਾਡੇ ਤੋਂ ਕੁਝ ਗਲਤੀਆਂ ਹੋਈਆਂ ਸਨ। ਸ਼ਨਾਕਾ ਨੇ ਮੈਚ ਦੀ ਜਿੱਤ ਦਾ ਸਿਹਰਾ ਆਪਣੀ ਟੀਮ ਅਤੇ ਆਪਣੇ ਕੋਚ ਨੂੰ ਦਿੱਤਾ। ਉਨ੍ਹਾਂ ਕਿਹਾ ਕਿ ਮੈਂ ਸ਼੍ਰੀਲੰਕਾ ਕ੍ਰਿਕਟ ਬੋਰਡ ਅਤੇ ਚੋਣਕਾਰਾਂ ਦਾ ਵੀ ਧੰਨਵਾਦ ਕਰਨਾ ਚਾਹਾਂਗਾ।

ਸ਼੍ਰੀਲੰਕਾ ਦੇ ਧਨੰਜੈ ਡੀ ਸਿਲਵਾ ਨੇ ਕਿਹਾ ਕਿ ਮੈਂ ਸ਼ੁਰੂਆਤੀ ਖੇਡਾਂ 'ਚ ਨਹੀਂ ਖੇਡ ਰਿਹਾ ਸੀ, ਪਰ ਮੈਂ ਨਿਯਮਿਤ ਅਭਿਆਸ ਕਰ ਰਿਹਾ ਸੀ ਅਤੇ ਮੌਕਾ ਮਿਲਣ 'ਤੇ ਤਿਆਰ ਸੀ। ਉਨ੍ਹਾਂ ਕਿਹਾ ਕਿ ਅਸੀਂ ਸਾਰੀਆਂ ਟੀਮਾਂ ਵਿਰੁੱਧ ਚੰਗੀ ਯੋਜਨਾ ਬਣਾਈ ਅਤੇ ਆਪਣੀਆਂ ਯੋਜਨਾਵਾਂ 'ਤੇ ਡਟੇ ਰਹੇ ਤੇ ਉਨ੍ਹਾਂ ਯੋਜਨਾਵਾਂ ਨੂੰ ਚੰਗੀ ਤਰ੍ਹਾਂ ਲਾਗੂ ਕੀਤਾ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News