ਡਾਨਸੀਵਾਲ ਦਾ ਕਬੱਡੀ ਕੱਪ ਸੈਂਟਰ ਵੈਲੀ ਕਲੱਬ ਅਮਰੀਕਾ ਨੇ ਜਿੱਤਿਆ

01/11/2018 3:01:01 AM

ਸੈਲਾ ਖੁਰਦ (ਜ.ਬ.)- ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ ਡਾਨਸੀਵਾਲ ਵੱਲੋਂ ਐੱਨ. ਆਰ. ਆਈਜ਼ ਤੇ ਸਮੂਹ ਪਿੰਡ ਦੇ ਸਹਿਯੋਗ ਨਾਲ 25ਵਾਂ ਸ਼ਾਨਦਾਰ ਫੁੱਟਬਾਲ ਤੇ ਕਬੱਡੀ ਕੱਪ ਕਰਵਾਇਆ ਗਿਆ। ਜਿਸ 'ਚ ਚੋਟੀ ਦੇ ਖਿਡਾਰੀਆਂ ਨੇ ਆਪਣੀ ਖੇਡ ਦੇ ਜੌਹਰ ਵਿਖਾਏ ਤੇ ਹਜ਼ਾਰਾਂ ਖੇਡ ਪ੍ਰੇਮੀਆਂ ਨੇ ਇਸ ਟੂਰਨਾਮੈਂਟ ਦਾ ਆਨੰਦ ਮਾਣਿਆ। ਫੁੱਟਬਾਲ ਕੱਪ ਦੇ ਫਾਇਨਲ ਮੈਚ 'ਚ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਸਾਬਕਾ ਵਿਧਾਇਕ ਮੈਂਬਰ ਐੱਸ. ਜੀ. ਪੀ. ਸੀ. ਤੇ ਜ਼ਿਲਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਸ਼ਿਰਕਤ ਕੀਤੀ। ਉਨ੍ਹਾਂ ਨਾਲ ਹਰਜੀਤ ਸਿੰਘ ਭਾਤਪੁਰੀ ਸਰਕਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਤੋਂ ਇਲਾਵਾ ਵੱਡੀ ਗਿਣਤੀ 'ਚ ਅਕਾਲੀ ਆਗੂ ਹਾਜ਼ਰ ਸਨ।
ਕਬੱਡੀ ਕੱਪ 'ਚ ਮੁੱਖ ਮਹਿਮਾਨ ਵਜੋਂ ਸਾਬਕਾ ਵਿਧਾਇਕ ਲਵ ਕੁਮਾਰ ਗੋਲਡੀ, ਅਮਨਪ੍ਰੀ ਮੰਟੂ ਲਾਲੀ ਪੰਜਾਬ ਪ੍ਰਧਾਨ ਯੂਥ ਕਾਂਗਰਸ, ਮੈਡਮ ਸਰਿਤਾ ਸ਼ਰਮਾ ਮੈਂਬਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ, ਕੁਲਵਿੰਦਰ ਬਿੱਟੂ ਜ਼ਿਲਾ ਮੀਤ ਪ੍ਰਧਾਨ, ਬਾਬਾ ਚਰਨਜੀਤ ਸਿੰਘ ਜੱਸੋਵਾਲ ਮੈਂਬਰ ਐੱਸ. ਜੀ. ਪੀ. ਸੀ. ਮੁੱਖ ਬੁਲਾਰਾ ਦਮਦਮੀ ਟਕਸਾਲ, ਬਾਬਾ ਸਵਰਨਜੀਤ ਸਿੰਘ ਤੋਂ ਇਲਾਵਾ ਹੋਰ ਰਾਜਨੀਤਕ ਤੇ ਧਾਰਮਿਕ ਸ਼ਖਸ਼ੀਅਤਾਂ ਸ਼ਾਮਿਲ ਹੋਈਆਂ। ਕੁਲਬੀਰ ਸਿੰਘ ਪ੍ਰਧਾਨ ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ ਤੇ ਸੋਨੀ ਇਟਲੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਬੱਡੀ ਕੱਪ ਜੇਤੂ ਸੈਂਟਰ ਵੈਲੀ ਕਲੱਬ ਅਮਰੀਕਾ ਨੂੰ 71 ਹਜ਼ਾਰ ਰੁਪਏ ਦਾ ਨਕਦ ਇਨਾਮ ਸੋਨੀ ਇਟਲੀ ਨੇ ਆਪਣੇ ਪਿਤਾ ਸਵ. ਜੋਗਿੰਦਰ ਸਿੰਘ ਸ਼ੇਤਰਾ ਦੀ ਯਾਦ 'ਚ ਤੇ ਦੂਜਾ ਇਨਾਮ ਉਪ ਜੇਤੂ ਸੂਬੇਦਾਰ ਗੁਰਬਖਸ਼ ਸਿੰਘ ਕਬੱਡੀ ਕਲੱਬ ਭੰਗਲ ਕਲਾਂ ਨੂੰ 51 ਹਜ਼ਾਰ ਰੁਪਏ ਦਾ ਨਕਦ ਇਨਾਮ ਸੋਨੀ ਇਟਲੀ ਦੇ ਭਾਣਜੇ ਕੁਲਬੀਰ ਇਟਲੀ ਤੇ ਨਵੀ ਨਿਊਜ਼ੀਲੈਡ ਵੱਲੋਂ ਅਮਨਦੀਪ ਸਿੰਘ ਸ਼ੇਤਰਾ ਬੁੱਧੂ ਦੀ ਯਾਦ 'ਚ ਦਿੱਤਾ ਗਿਆ। ਕਬੱਡੀ ਦੇ ਬੈਸਟ ਰੇਡਰ ਤੇ ਸਪੋਟਰ ਨੂੰ ਮੋਟਰਸਾਈਕਲਾਂ ਨਾਲ ਨਵਕਰਨ ਸਿੰਘ ਸ਼ੇਤਰਾ ਪੁੱਤਰ ਸੋਨੀ ਇਟਲੀ ਨੇ ਆਪਣੇ ਦਾਦਾ ਸਵ. ਜੋਗਿੰਦਰ ਸਿੰਘ ਸ਼ੇਤਰਾ ਦੀ ਯਾਦ 'ਚ ਇਕ ਮੋਟਰਸਾਈਕਲ ਤੇ ਸ਼ਾਨਵੀਰ ਸਿੰਘ ਇੰਗਲੈਂਡ, ਮਾਨਵੀਰ ਸਿੰਘ ਇੰਗਲੈਡ ਨੇ ਆਪਣੀ ਦਾਦੀ ਸਵ. ਮਨਜੀਤ ਕੌਰ ਦੀ ਯਾਦ 'ਚ ਮੋਟਰਸਾਈਕਲ ਦਿੱਤਾ।
ਬੈਸਟ ਰੇਡਰ ਰਿਸ਼ੀ ਹਰਿਆਣਾ ਤੇ ਬੈਸਟ ਸਪੋਟਰ ਸ਼ਕਤੀਮਾਨ ਮੰਗਵਾਲ ਨੂੰ ਮੋਟਰ ਸਾਈਕਲਾਂ ਨਾਲ ਸਨਮਾਨਿਤ ਕੀਤਾ ਗਿਆ। ਇੰਝ ਹੀ ਬਿੱਟੂ ਭੋਲੇਵਾਲ ਕੋਚ ਸੈਂਟਰ ਕਬੱਡੀ ਕਲੱਬ ਦੇ ਕੋਚ ਤੇ ਭੰਗਲ ਕਲਾਂ ਕਬੱਡੀ ਕੱਪ ਦੇ ਕੋਚ ਜੰਡ ਨੂੰ ਸੋਨੇ ਦੀ ਮੁੰਦਰੀ ਅਤੇ ਖਿਡਾਰੀ ਬੰਟੀ ਟਿੱਬੇ ਦੀ ਮਾਤਾ, ਸੋਨੂੰ ਫੱਤੇਵਾਲ, ਹਰਸ਼ ਚੌਲਾ ਸਾਹਿਬ, ਕੁਲਦੀਪ ਸ਼ਿਕਾ ਮਾਸੀਆਂ, ਤਾਜਾ ਕਾਲੇ ਸੰਘੇ, ਪਿੰਦਾ ਦੁਕਾਲ ਖਿਡਾਰੀਆਂ ਨੂੰ ਸੋਨੇ ਦੀਆਂ ਮੁੰਦਰੀਆਂ ਨਾਲ ਸਨਮਾਨਿਤ ਕੀਤਾ ਗਿਆ।
ਫੁੱਟਬਾਲ ਟੁਰਨਾਮੈਂਟ ਦੀ ਜੇਤੂ ਟੀਮ ਨੂੰ 35 ਹਜ਼ਾਰ ਰੁਪਏ ਦਾ ਨਕਦ ਇਨਾਮ ਸੁਖਬੀਰ ਸਿੰਘ ਕੈਨੇਡਾ ਵੱਲੋਂ ਦਿੱਤਾ ਗਿਆ। ਫੁੱਟਬਾਲ ਦੇ ਬੈਸਟ ਸਪੋਟਰ, ਹਾਫ਼ ਬੈਕ ਤੇ ਫਾਰਵਰਡ ਨੂੰ ਸੋਨੇ ਦੀਆਂ ਮੁੰਦਰੀਆਂ ਸੁਖਬੀਰ ਸਿੰਘ ਕੈਨੇਡਾ ਵੱਲੋਂ ਦਿੱਤੀਆਂ ਗਈਆ। ਬੈਸਟ ਡਿਫੈਂਡਰ ਦੀਪੂ ਬੀੜਾ, ਬੈਸਟ ਫਾਰਵਰਡ ਜੋਤੀ ਬਾਹੋਵਾਲ, ਬੈਸਟ ਹਾਫ਼ ਬੈਕ ਬਲਜਿੰਦਰ ਖੈਰੜ ਨੂੰ ਚੁਣਿਆ ਗਿਆ। ਫੁੱਟਬਾਲ ਦੇ ਦੂਜੇ ਨੰਬਰ ਦੀ ਖੈਰੜ ਦੀ ਟੀਮ ਨੂੰ 25 ਹਜ਼ਾਰ ਰੁਪਏ ਦਾ ਨਕਦ ਇਨਾਮ ਉਂਕਾਰ ਸਿੰਘ ਵੱਲੋਂ ਦਿੱਤਾ ਗਿਆ। 
ਇਸ ਮੌਕੇ ਕਲੱਬ ਪ੍ਰਧਾਨ ਕੁਲਬੀਰ ਸਿੰਘ, ਸੋਨੀ ਇਟਲੀ, ਪ੍ਰਿੰ. ਸਰਬਜੀਤ ਸਿੰਘ, ਵਿੱਕੀ ਜ਼ੈਲਦਾਰ, ਮੁੱਖਤਿਆਰ ਬਾਠ ਸਰਪੰਚ ਬੱਠਲਾਂ, ਉਂਕਾਰ ਸਿੰਘ, ਮੁੱਖਤਿਆਰ ਸਿੰਘ, ਸ਼ਾਨ ਇੰਗਲੈਂਡ, ਜਨਪ੍ਰੀਤ, ਗਗਨ ਸਿੰਘ, ਕੇਵਲ ਸਿੰਘ ਇੰਗਲੈਂਡ, ਸ਼ਿੰਗਾਰਾ ਸਿੰਘ, ਹਰਜੀਤ ਸਿੰਘ, ਰਾਮ ਸਿੰਘ, ਸੋਹਣ ਸਿੰਘ, ਨੰਬਰਦਾਰ ਦਿਲਾਵਰ ਸਿੰਘ, ਮੱਖਣ ਸਿੰਘ, ਮਲਕੀਤ ਸਿੰਘ ਸ਼ੇਤਰਾ, ਨਰੇਸ਼ ਅਮਰੀਕਾ, ਸਰਪੰਚ ਕੁਲਵੰਤ ਰਾਏ, ਭੀਰਾ ਖੁਸ਼ੀ ਪੱਦੀ, ਹੈਪੀ ਪੱਦੀ ਆਦਿ ਹਾਜ਼ਰ ਸਨ।
ਖੇਡੇ ਗਏ ਕਬੱਡੀ ਮੈਚ
- ਪਹਿਲ ਸੈਮੀਫਾਇਨਲ ਸੂਬੇ. ਗੁਰਬਖਸ਼ ਸਿੰਘ ਕਬੱਡੀ ਕਲੱਬ ਭੰਗਲ ਕਲਾਂ ਤੇ ਐੱਨ. ਆਰ. ਆਈ. ਕਬੱਡੀ ਕਲੱਬ ਨਕੋਦਰ 'ਚ ਹੋਇਆ। ਜਿਸ ਵਿਚ ਸੂਬੇਦਾਰ ਗੁਬਖਸ਼ ਸਿੰਘ ਸਿੰਘ ਕਬੱਡੀ ਕਲੱਬ ਭੰਗਲ ਕਲਾਂ ਜੇਤੂ ਰਿਹਾ। 
- ਦੂਜਾ ਸੈਮੀਫਾਇਨਲ ਸੈਂਟਰ ਵੈਲੀ ਕਲੱਬ ਅਮਰੀਕਾ ਤੇ ਹਰਿਆਣਾ ਕਬੱਡੀ ਕਲੱਬ ਪੋਜੇਵਾਲ 'ਚ ਹੋਇਆ, ਜਿਸ ਵਿਚ ਸੈਂਟਰ ਵੈਲੀ ਕਲੱਬ ਜੇਤੂ ਰਿਹਾ।
- ਫਾਇਨਲ ਮੈਚ ਸੈਂਟਰ ਵੈਲੀ ਕਲੱਬ ਤੇ ਗੁਰਬਖਸ਼ ਸਿੰਘ ਕਲੱਬ ਭੰਗਲਾਂ 'ਚ ਹੋਇਆ, ਜਿਸ 'ਚ ਸੈਂਟਰ ਵੈਲੀ ਕਲੱਬ ਸਾਢੇ 24 ਨੰਬਰ ਤੇ ਭੰਗਲ ਕਲਾਂ ਦੇ 24 ਨੰਬਰ ਸਿਰਫ਼ ਅਧੇ ਨੰਬਰ ਨਾਲ ਅਮਰੀਕਾ ਕਲੱਬ ਨੇ ਇਹ ਕੱਪ ਆਪਣੇ ਕਲੱਬ ਦੇ ਨਾਂ ਕਰ ਲਿਆ।
- ਫੁੱਟਬਾਲ ਦਾ ਫਾਈਨਲ ਪਿੰਡ ਬੀੜਾ ਤੇ ਖੈਰੜ ਦੀ ਟੀਮ ਵਿਚਕਾਰ ਹੋਇਆ, ਜਿਸ 'ਚ ਬੀੜਾ ਦੀ ਟੀਮ ਜੇਤੂ ਰਹੀ।


Related News