ਕ੍ਰੋਏਸ਼ੀਆ ਦੇ ਡੇਨੀਅਲ ਸੁਬਾਸਿਚ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਲਿਆ ਸੰਨਿਆਸ

08/16/2018 3:19:30 PM

ਨਵੀਂ ਦਿੱਲੀ—ਵਰਲਡ ਕੱਪ ਉਪਜੇਤੂ ਕ੍ਰੋਏਸ਼ੀਆ ਦੇ ਗੋਲਕੀਪਰ ਡੇਨੀਅਲ ਸੁਬਾਸਿਚ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈਣ ਦੀ ਘੋਸ਼ਣਾ ਕਰ ਦਿੱਤੀ ਹੈ। ਕ੍ਰੋਏਸ਼ੀਆ ਫੁੱਟਬਾਲ ਮਹਾਸੰਘ (ਐੱਚ.ਐੱਨ.ਐੱਸ) ਵਲੋਂ ਬੁੱਧਵਾਰ ਨੂੰ ਜਾਰੀ ਬਿਆਨ 'ਚ ਸੁਬਾਸਿਚ ਨੇ ਕਿਹਾ ਕਿ ਹੁਣ ਫੁੱਟਬਾਲ ਨੂੰ ਅਲਵਿਦਾ ਕਹਿਣ ਦਾ ਸਮਾਂ ਆ ਗਿਆ ਹੈ।

33 ਸਾਲ ਦੇ ਸੁਬਾਸਿਚ ਨੇ ਕਿਹਾ ਕਿ 10 ਸਾਲ ਰਾਸ਼ਟਰੀ ਟੀਮ ਨਾਲ ਜੁੜੇ ਰਹਿਣ ਤੋਂ ਬਾਅਦ ਅਲਵਿਦਾ ਕਹਿਣ ਦਾ ਸਮਾਂ ਆ ਗਿਆ ਹੈ। ਸੁਬਾਸਿਚ ਨੇ ਕਿਹਾ,' ਮੈਂ ਵਿਸ਼ਵ ਕੱਪ ਤੋਂ ਬਹੁਤ ਪਹਿਲਾਂ ਇਹ ਫੈਸਲਾ ਕਰ ਲਿਆ ਸੀ। ਮੇਰਾ ਸੁਪਨਾ ਵਰਲਡ ਕੱਪ 'ਚ ਟੀਮ ਦੀ ਪ੍ਰਤੀਨਿਧਤਾ ਕਰਕੇ ਸੰਨਿਆਸ ਲੈਣ ਦਾ ਸੀ। ਰੂਸ ਦਾ ਵਿਸ਼ਵ ਕੱਪ ਮੇਰੇ ਕਰੀਅਰ ਦਾ ਸਭ ਤੋਂ ਭਾਵੁਕ ਪਲ ਸੀ। ਸਾਰਿਆ ਦਾ ਧੰਨਵਾਦ।'

ਸੁਬਾਸਿਚ ਨੇ ਪਿਛਲੇ ਮਹੀਨੇ ਟੀਮ ਨੂੰ ਫੀਫਾ ਵਰਲਡ ਕੱਪ ਦੇ ਫਾਈਨਲ 'ਚ ਪਹੁੰਚਾਉਣ 'ਚ ਅਹਿਮ ਭੂਮਿਕਾ ਨਿਭਾਈ ਸੀ। ਉਨ੍ਹਾਂ ਨੇ ਡੇਨਮਾਰਕ ਦੇ ਖਿਲਾਫ ਆਖਰੀ-16 ਮੁਕਾਬਲੇ 'ਚ ਪੈਨਲਟੀ ਸ਼ੂਟਆਊਟ 'ਚ ਗੋਲ ਦਾ ਬਚਾਅ ਕਰਕੇ ਟੀਮ ਦੀ ਜਿੱਤ ਯਕੀਨੀ ਬਣਾਈ ਸੀ। ਕੁਆਰਟਰ ਫਾਈਨਲ 'ਚ ਰੂਸ ਅਤੇ ਸੈਮੀਫਾਈਨਲ 'ਚ ਇੰਗਲੈਂਡ ਖਿਲਾਫ ਵੀ ਉਨ੍ਹਾਂ ਦਾ ਪ੍ਰਦਰਸ਼ਨ ਲਾਜਵਾਬ ਸੀ। ਉਨ੍ਹਾਂ ਤੋਂ ਪਹਿਲਾਂ ਟੀਮ ਦੇ ਸਟ੍ਰਾਈਕਰ ਮਾਰੀਓ ਮੰਦਜੁਕਿਚ ਅਤੇ ਡਿਫੈਂਡਰ ਵੇਦ੍ਰਾਨ ਕੋਲੁਰਕਾ ਨੇ ਵੀ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਦੀ ਘੋਸ਼ਣਾ ਕਰ ਦਿੱਤੀ ਹੈ।


Related News