ਡੇਲ ਸਟੇਨ ਨੇ ਕੀਤੀ ਮੁਹੰਮਦ ਸ਼ੰਮੀ ਦੀ ਰੱਜ ਕੇ ਸ਼ਲਾਘਾ, ਦੱਸਿਆ- ਸਰਵਸ੍ਰੇਸ਼ਠ ਗੇਂਦਬਾਜ਼

Monday, Nov 18, 2019 - 12:07 PM (IST)

ਡੇਲ ਸਟੇਨ ਨੇ ਕੀਤੀ ਮੁਹੰਮਦ ਸ਼ੰਮੀ ਦੀ ਰੱਜ ਕੇ ਸ਼ਲਾਘਾ, ਦੱਸਿਆ- ਸਰਵਸ੍ਰੇਸ਼ਠ ਗੇਂਦਬਾਜ਼

ਸਪੋਰਟਸ ਡੈਸਕ— ਆਪਣੀ ਗੇਂਦਬਾਜ਼ੀ ਨਾਲ ਵੱਡੇ-ਵੱਡੇ ਧਾਕੜ ਬੱਲੇਬਾਜ਼ਾਂ ਨੂੰ ਆਊਟ ਕਰਕੇ ਪਵੇਲੀਅਨ ਦਾ ਰਸਤਾ ਦਿਖਾਉਣ ਵਾਲੇ ਸਾਊਥ ਅਫਰੀਕਾ ਦੇ ਤੇਜ਼ ਗੇਂਦਬਾਜ਼ ਡੇਲ ਸਟੇਨ ਦਾ ਮੰਨਣਾ ਹੈ ਕਿ ਟੀਮ ਇੰਡੀਆ ਦੇ ਸਟਾਰ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਇਸ ਸਮੇਂ ਦੁਨੀਆ ਦੇ ਸਰਵਸ੍ਰੇਸ਼ਠ ਤੇਜ਼ ਗੇਂਦਬਾਜ਼ਾਂ 'ਚੋਂ ਇਕ ਹੈ।
PunjabKesari
ਦਰਅਸਲ, ਸਟੇਨ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਦੇ ਸਵਾਲਾਂ ਦੇ ਜਵਾਬ ਦੇ ਰਹੇ ਸਨ। ਇਕ ਯੂਜ਼ਰ ਨੇ ਪੁੱਛਿਆ ਕਿ ਉਨ੍ਹਾਂ ਦੇ ਮੁਤਾਬਕ ਇਸ ਸਮੇਂ ਕਿਹੜਾ ਗੇਂਦਬਾਜ਼ ਦੁਨੀਆ ਦਾ ਸਭ ਤੋਂ ਬਿਹਤਰੀਨ ਹੈ। ਇਸ ਦੇ ਜਵਾਬ 'ਚ ਸਟੇਨ ਨੇ ਸ਼ੰਮੀ ਦਾ ਨਾਂ ਲਿਆ। ਸਟੇਨ ਨੇ ਕਿਹਾ, ''ਮੌਜੂਦਾ ਫਾਰਮ ਦੇ ਨਾਲ ਸ਼ੰਮੀ।'' ਮੁਹੰਮਦ ਸ਼ੰਮੀ ਨਵੰਬਰ 2017 ਦੇ ਬਾਅਦ ਤੋਂ ਹੁਣ ਤਕ ਟੈਸਟ ਮੈਚ ਦੀ ਦੂਜੀ ਪਾਰੀ 'ਚ ਸਭ ਤੋਂ ਜ਼ਿਆਦਾ ਵਿਕਟ ਲੈਣ ਵਾਲੇ ਗੇਂਦਬਾਜ਼ ਹਨ।
 

ਤੁਹਾਨੂੰ ਦਸ ਦਈਏ ਕਿ ਇੰਦੌਰ ਟੈਸਟ 'ਚ ਖਾਸ ਤੌਰ 'ਤੇ ਮੁਹੰਮਦ ਸ਼ੰਮੀ ਨੇ ਕਾਫੀ ਪ੍ਰਭਾਵਿਤ ਕੀਤਾ। ਸ਼ੰਮੀ ਨੇ ਨਾ ਸਿਰਫ ਪਹਿਲੀ ਪਾਰੀ ਸਗੋਂ ਦੂਜੀ ਪਾਰੀ 'ਚ ਵੀ ਵਿਕਟ ਲਏ ਅਤੇ ਇਸ ਟੈਸਟ 'ਚ ਸਭ ਤੋਂ ਜ਼ਿਆਦਾ ਵਿਕਟ ਲੈਣ ਵਾਲੇ ਗੇਂਦਬਾਜ਼ ਵੀ ਰਹੇ। ਉਨ੍ਹਾਂ ਨੇ ਇਸ ਟੈਸਟ 'ਚ 20 'ਚੋਂ ਕੁਲ 7 ਵਿਕਟ ਲਏ।

 


author

Tarsem Singh

Content Editor

Related News