ਸਾਈਕਲਿਸਟ ਉਤਪੀੜਨ ਮਾਮਲਾ : NHRC ਨੇ ਖੇਡ ਮੰਤਰਾਲਾ ਤੇ ਸਾਈ ਨੂੰ ਨੋਟਿਸ ਭੇਜੇ

06/11/2022 3:36:35 PM

ਨਵੀਂ ਦਿੱਲੀ- ਸਲੋਵੇਨੀਆ 'ਚ ਇਕ ਟ੍ਰੇਨਿੰਗ ਕੈਂਪ ਦੇ ਦੌਰਾਨ ਮਹਿਲਾ ਸਾਈਕਲਿਸਟ ਵਲੋਂ ਮੁੱਖ ਸਾਈਕਲਿੰਗ ਕੋਚ 'ਤੇ 'ਗ਼ਲਤ ਵਿਵਹਾਰ' ਦੇ ਦੋਸ਼ ਲਗਾਉਣ ਦੇ ਬਾਅਦ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐੱਨ. ਐੱਚ. ਆਰ. ਸੀ.) ਨੇ ਖੇਡ ਮੰਤਰਾਲਾ ਤੇ ਭਾਰਤੀ ਖੇਡ ਅਥਾਰਿਟੀ (ਸਾਈ) ਨੂੰ ਨੋਟਿਸ ਜਾਰੀ ਕੀਤੇ ਹਨ। ਸ਼ੁੱਕਰਵਾਰ ਨੂੰ ਜਾਰੀ ਇਕ ਬਿਆਨ ਦੇ ਮੁਤਾਬਕ ਐੱਨ. ਐੱਚ. ਆਰ. ਸੀ. ਨੇ ਇਸ ਮਾਮਲੇ 'ਤੇ ਖ਼ੁਦ ਨੋਟਿਸ ਲੈਂਦੇ ਹੋਏ ਮੰਤਰਾਲਾ ਦੇ ਸਕੱਤਰ ਤੇ ਸਾਈ ਦੇ ਮਹਾਨਿਦੇਸ਼ਕ ਤੋਂ ਵਿਸਥਾਰ ਨਾਲ ਰਿਪੋਰਟ ਮੰਗੀ ਹੈ। 

ਇਹ ਵੀ ਪੜ੍ਹੋ : ਮੈਰੀਕਾਮ ਰਾਸ਼ਟਰਮੰਡਲ ਖੇਡਾਂ 'ਚ ਹਿੱਸਾ ਨਹੀਂ ਲੈ ਸਕੇਗੀ, ਚੋਣ ਟ੍ਰਾਇਲ ਦੌਰਾਨ ਹੋਈ ਸੱਟ ਦਾ ਸ਼ਿਕਾਰ

ਐੱਨ. ਐੱਚ. ਆਰ. ਸੀ. ਨੇ ਬਿਆਨ 'ਚ ਕਿਹਾ, 'ਇਹ ਜਾਣ ਕੇ ਹੈਰਾਨੀ ਹੋ ਰਹੀ ਹੈ ਕਿ ਕੋਚ ਨੂੰ ਹੁਕਮ ਦੇਣ ਦੀ ਬਜਾਏ ਸਾਈ ਨੇ ਸ਼ਿਕਾਇਤਕਰਤਾ ਨੂੰ ਭਾਰਤ ਵਾਪਸ ਬੁਲਾ ਲਿਆ ਹੈ ਜਿਸ ਕਾਰਨ ਉਹ ਵਿਦੇਸ਼ 'ਚ ਟ੍ਰੇਨਿੰਗ ਨਹੀਂ ਕਰ ਸਕੀ ਜਿਸ ਦੇ ਲਈ ਉਸ ਦੀ ਚੋਣ ਕੀਤੀ ਗਈ ਸੀ।' ਕਮਿਸ਼ਨ ਨੇ ਕਿਹਾ ਕਿ ਜੇਕਰ ਇਹ ਮਾਮਲਾ ਸੱਚ ਸਾਬਤ ਹੋਇਆ ਤਾਂ ਇਸ ਨਾਲ ਮਹਿਲਾ ਸਾਈਕਲਿਸਟ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋਵੇਗੀ।

ਇਹ ਵੀ ਪੜ੍ਹੋ : ਖੇਡ ਮੰਤਰੀ ਮਨੋਜ ਤਿਵਾੜੀ ਨੇ ਰਣਜੀ ਟਰਾਫੀ 'ਚ ਸੈਂਕੜਾ ਠੋਕ ਕੇ ਰਚਿਆ ਇਤਿਹਾਸ, ਬੰਗਾਲ ਸੈਮੀਫਾਈਨਲ 'ਚ

ਕਮਿਸ਼ਨ ਨੇ ਚਾਰ ਹਫਤਿਆਂ ਦੇ ਅੰਦਰ ਸ਼ਿਕਾਇਤਕਰਤਾ ਦੇ ਸਰੀਰਕ ਤੇ ਮਾਨਸਿਕ ਸਵਸਥ ਦੀ ਸਥਿਤੀ ਤੇ ਜ਼ਿੰਮੇਦਾਰ ਅਧਿਕਾਰੀ ਜਿਸ 'ਚ ਸਬੰਧਤ ਕੋਚ ਵੀ ਸ਼ਾਮਲ ਹੈ, ਦੇ ਖ਼ਿਲਾਫ਼ ਕੀਤੀ ਗਈ ਕਾਰਵਾਈ ਦੀ ਜਾਣਕਾਰੀ ਵੀ ਮੰਗੀ ਹੈ। ਕਮਿਸ਼ਨ ਇਹ ਵੀ ਜਾਣਨਾ ਚਾਹੁੰਦਾ ਹੈ ਕਿ ਮਹਿਲਾ ਸਾਈਕਲਿਸਟ ਨੂੰ ਅਧਿਕਾਰੀਆਂ ਵਲੋਂ ਕੋਈ ਖ਼ਾਸ 'ਕਾਊਂਸਲਿੰਗ' ਦਿਤੀ ਗਈ ਹੈ ਜਾਂ ਨਹੀਂ। ਸਾਈ ਨੇ ਬੁੱਧਵਾਰ ਨੂੰ ਸ਼ੁਰੂਆਤੀ ਜਾਂਚ 'ਚ ਮੁਖ ਸਾਈਕਲਿੰਗ ਕੋਚ ਨੂੰ 'ਗ਼ਲਤ ਵਿਵਹਾਰ' ਦਾ ਦੋਸ਼ੀ ਪਾਏ ਜਾਣ ਦੇ ਬਾਅਦ ਉਸ ਨਾਲ ਕੀਤਾ ਕਰਾਰ ਰੱਦ ਕਰ ਦਿੱਤਾ ਸੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News