CWG : ਜੈਵਲਿਨ ਥ੍ਰੋਅਰ ਅਨੂ ਰਾਣੀ ਨੇ ਜਿੱਤਿਆ ਇਤਿਹਾਸਕ ਕਾਂਸੀ ਤਮਗਾ

08/07/2022 5:53:30 PM

ਸਪੋਰਟਸ ਡੈਸਕ-ਅਨੂ ਰਾਣੀ ਨੇ ਐਤਵਾਰ ਨੂੰ ਇਥੇ ਰਾਸ਼ਟਰਮੰਡਲ ਖੇਡਾਂ ਦੇ ਜੈਵਲਿਨ ਥ੍ਰੋਅ ਮੁਕਾਬਲੇ ’ਚ ਕਾਂਸੀ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ, ਉਹ ਇਹ ਪ੍ਰਾਪਤੀ ਹਾਸਲ ਕਰਨ ਵਾਲੀ ਦੇਸ਼ ਦੀ ਪਹਿਲੀ ਮਹਿਲਾ ਜੈਵਲਿਨ ਥ੍ਰੋਅਰ ਬਣ ਗਈ ਹੈ। ਰਾਣੀ ਨੇ ਆਪਣੀ ਤੀਜੀ ਕੋਸ਼ਿਸ਼ ’ਚ 60 ਮੀਟਰ ਦੂਰ ਜੈਵਲਿਨ ਸੁੱਟ ਕੇ ਤੀਜਾ ਸਥਾਨ ਹਾਸਲ ਕੀਤਾ। ਵਿਸ਼ਵ ਚੈਂਪੀਅਨ ਆਸਟਰੇਲੀਆ ਦੀ ਕੇਲਸੇ ਲੀ ਬਾਰਬਰ ਨੇ 64.43 ਮੀਟਰ ਦੇ ਥ੍ਰੋ ਨਾਲ ਸੋਨ ਤਮਗਾ ਜਿੱਤਿਆ, ਜਦਕਿ ਉਸ ਦੀ ਹਮਵਤਨ ਮੈਕੇਂਜੀ ਲਿਟਲ 64.27 ਮੀਟਰ ਥ੍ਰੋਅ ਨਾਲ ਦੂਜੇ ਸਥਾਨ ’ਤੇ ਰਹੀ। ਰਾਣੀ ਤੋਂ ਪਹਿਲਾਂ ਰਾਸ਼ਟਰਮੰਡਲ ਖੇਡਾਂ ’ਚ ਕਾਸ਼ੀਨਾਥ ਨਾਇਕ ਅਤੇ ਓਲੰਪਿਕ ਚੈਂਪੀਅਨ ਨੀਰਜ ਚੋਪੜਾ ਨੇ ਪੁਰਸ਼ਾਂ ਦੇ ਜੈਵਲਿਨ ਥ੍ਰੋਅ ’ਚ ਕ੍ਰਮਵਾਰ ਕਾਂਸੀ ਅਤੇ ਸੋਨ ਤਮਗੇ ਜਿੱਤੇ ਹਨ। ਨਾਇਕ ਨੇ 2010 ਦੀਆਂ ਦਿੱਲੀ ਰਾਸ਼ਟਰਮੰਡਲ ਖੇਡਾਂ ’ਚ ਤਮਗੇ ਜਿੱਤੇ ਸਨ, ਜਦਕਿ ਚੋਪੜਾ ਨੇ 2018 ਗੋਲਡ ਕੋਸਟ ’ਚ ਤਮਗੇ ਜਿੱਤੇ ਸਨ।

ਇਹ ਖ਼ਬਰ ਵੀ ਪੜ੍ਹੋ : CWG : ਰਵੀ ਦਹੀਆ ਦਾ ਸ਼ਾਨਦਾਰ ਪ੍ਰਦਰਸ਼ਨ, ਕੁਸ਼ਤੀ ਦੇ 57 ਕਿਲੋਗ੍ਰਾਮ ਵਰਗ ’ਚ ਜਿੱਤਿਆ ਸੋਨ ਤਮਗਾ


Manoj

Content Editor

Related News