CWC 2023: ਰੋਹਿਤ-ਗਿੱਲ ਨੇ ਤੋੜਿਆ ਗਿਲਕ੍ਰਿਸਟ-ਹੇਡਨ ਦਾ 16 ਸਾਲ ਪੁਰਾਣਾ ਰਿਕਾਰਡ

11/15/2023 8:24:23 PM

ਮੁੰਬਈ— ਭਾਰਤੀ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਅਤੇ ਸ਼ੁਭਮਨ ਗਿੱਲ ਨੇ ਇਕ ਕੈਲੰਡਰ ਸਾਲ 'ਚ ਸਭ ਤੋਂ ਵੱਧ 50 ਤੋਂ ਵੱਧ ਦੌੜਾਂ ਬਣਾਉਣ ਦਾ ਰਿਕਾਰਡ ਬਣਾ ਕੇ ਮਸ਼ਹੂਰ ਆਸਟਰੇਲੀਆਈ ਜੋੜੀ ਐਡਮ ਗਿਲਕ੍ਰਿਸਟ ਅਤੇ ਮੈਥਿਊ ਹੇਡਨ ਨੂੰ ਪਛਾੜ ਦਿੱਤਾ ਹੈ। ਰੋਹਿਤ-ਗਿੱਲ ਨੇ ਇਹ ਰਿਕਾਰਡ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਨਿਊਜ਼ੀਲੈਂਡ ਖਿਲਾਫ ਆਈ. ਸੀ. ਸੀ. ਕ੍ਰਿਕਟ ਵਿਸ਼ਵ ਕੱਪ ਸੈਮੀਫਾਈਨਲ ਮੈਚ ਦੌਰਾਨ ਬਣਾਇਆ ਅਤੇ ਗਿਲਕ੍ਰਿਸਟ ਅਤੇ ਹੇਡਨ ਦਾ 16 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ।

ਮੈਚ ਵਿੱਚ ਦੋਵਾਂ ਨੇ ਇੱਕ ਵਾਰ ਫਿਰ ਭਾਰਤ ਨੂੰ ਧਮਾਕੇਦਾਰ ਸ਼ੁਰੂਆਤ ਦਿੱਤੀ। ਉਨ੍ਹਾਂ ਨੇ ਪਹਿਲੀ ਵਿਕਟ ਲਈ ਸਿਰਫ਼ 8.2 ਓਵਰਾਂ ਵਿੱਚ 71 ਦੌੜਾਂ ਬਣਾਈਆਂ। ਰੋਹਿਤ ਨੇ 29 ਗੇਂਦਾਂ 'ਚ ਚਾਰ ਚੌਕਿਆਂ ਅਤੇ ਚਾਰ ਛੱਕਿਆਂ ਦੀ ਮਦਦ ਨਾਲ 47 ਦੌੜਾਂ ਬਣਾਈਆਂ ਅਤੇ ਟਿਮ ਸਾਊਥੀ ਦੀ ਗੇਂਦ 'ਤੇ ਕੇਨ ਵਿਲੀਅਮਸਨ ਹੱਥੋਂ ਕੈਚ ਆਊਟ ਹੋ ਗਏ। ਇਸ ਨਾਲ ਉਨ੍ਹਾਂ ਦੀ ਸਾਂਝੇਦਾਰੀ ਦਾ ਅੰਤ ਹੋ ਗਿਆ।

ਇਹ ਵੀ ਪੜ੍ਹੋ : ਧਰਮ ਪਰਿਵਰਤਨ ਦੇ ਮਾਮਲੇ ਨੂੰ ਲੈ ਕੇ ਇੰਜ਼ਮਾਮ 'ਤੇ ਵਰ੍ਹੇ ਹਰਭਜਨ, ਸੁਣਾਈਆਂ ਖਰੀਆਂ-ਖਰੀਆਂ

ਇਸ ਸਾਲ ਰੋਹਿਤ-ਗਿੱਲ ਨੇ 21 ਪਾਰੀਆਂ 'ਚ 14 ਵਾਰ ਅਰਧ ਸੈਂਕੜੇ ਦੀ ਸਾਂਝੇਦਾਰੀ ਕੀਤੀ ਹੈ। ਉਨ੍ਹਾਂ ਨੇ ਗਿਲਕ੍ਰਿਸਟ-ਹੇਡਨ ਨੂੰ ਪਛਾੜ ਦਿੱਤਾ ਹੈ ਜਿਨ੍ਹਾਂ ਨੇ 2007 ਵਿੱਚ 26 ਪਾਰੀਆਂ ਵਿੱਚ 13 ਤੋਂ ਵੱਧ ਵਾਰ 50+ ਸਾਂਝੇਦਾਰੀ ਕੀਤੀ ਸੀ। ਇਸ ਸਾਲ ਰੋਹਿਤ-ਗਿੱਲ ਦੀ ਸਭ ਤੋਂ ਵੱਡੀ ਸਾਂਝੇਦਾਰੀ ਜਨਵਰੀ ਵਿੱਚ ਨਿਊਜ਼ੀਲੈਂਡ ਦੇ ਖਿਲਾਫ ਵਨਡੇ ਮੈਚ ਵਿੱਚ 212 ਦੌੜਾਂ ਦੀ ਸੀ। ਰੋਹਿਤ-ਗਿੱਲ ਨੇ ਇਸ ਵਿਸ਼ਵ ਕੱਪ 'ਚ ਲਗਾਤਾਰ ਸ਼ਾਨਦਾਰ ਦੌੜਾਂ ਬਣਾਈਆਂ ਹਨ।

ਇਸ ਵਿਸ਼ਵ ਕੱਪ ਵਿੱਚ ਰੋਹਿਤ-ਗਿੱਲ ਦੀ ਸਾਂਝੇਦਾਰੀ ਦਾ ਰਿਕਾਰਡ

ਪਾਕਿਸਤਾਨ ਖਿਲਾਫ 17 ਗੇਂਦਾਂ 'ਚ 23 ਦੌੜਾਂ ਬਣਾਈਆਂ
ਬੰਗਲਾਦੇਸ਼ ਖਿਲਾਫ 64 ਗੇਂਦਾਂ 'ਚ 88 ਦੌੜਾਂ ਬਣਾਈਆਂ
ਨਿਊਜ਼ੀਲੈਂਡ ਖਿਲਾਫ 67 ਗੇਂਦਾਂ 'ਚ 71 ਦੌੜਾਂ ਬਣਾਈਆਂ
ਇੰਗਲੈਂਡ ਖਿਲਾਫ 24 ਗੇਂਦਾਂ 'ਚ 26 ਦੌੜਾਂ ਬਣਾਈਆਂ
ਸ਼੍ਰੀਲੰਕਾ ਖ਼ਿਲਾਫ਼ ਦੋ ਗੇਂਦਾਂ ਵਿੱਚ ਚਾਰ ਦੌੜਾਂ
ਦੱਖਣੀ ਅਫਰੀਕਾ ਖਿਲਾਫ 35 ਗੇਂਦਾਂ 'ਚ 62 ਦੌੜਾਂ ਬਣਾਈਆਂ
ਨੀਦਰਲੈਂਡ ਖਿਲਾਫ 71 ਗੇਂਦਾਂ 'ਚ 100 ਦੌੜਾਂ ਬਣਾਈਆਂ
ਨਿਊਜ਼ੀਲੈਂਡ ਖਿਲਾਫ 50 ਗੇਂਦਾਂ 'ਚ 71 ਦੌੜਾਂ ਬਣਾਈਆਂ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


Tarsem Singh

Content Editor

Related News