CWC 2019 : ਵਿਲੀਅਮਸਨ ਨੇ ਤੋੜਿਆ ਜੈਵਰਧਨੇ ਦਾ ਰਿਕਾਰਡ
Monday, Jul 15, 2019 - 01:57 AM (IST)

ਲੰਡਨ— ਨਿਊਜ਼ੀਲੈਂਡ ਦਾ ਕਪਤਾਨ ਕੇਨ ਵਿਲੀਅਮਸਨ ਆਈ. ਸੀ. ਸੀ. ਵਿਸ਼ਵ ਕੱਪ ਦੇ ਕਿਸੇ ਇਕ ਟੂਰਨਾਮੈਂਟ ਵਿਚ ਬਤੌਰ ਕਪਤਾਨ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਬਣ ਗਿਆ ਹੈ। ਇੰਗਲੈਂਡ ਵਿਰੁੱਧ ਖੇਡੇ ਗਏ ਫਾਈਨਲ ਮੁਕਾਬਲੇ ਵਿਚ ਵਿਲੀਅਮਸਨ ਨੇ ਆਪਣੀ ਪਹਿਲੀ ਦੌੜ ਬਣਾਉਂਦਿਆਂ ਹੀ ਸ਼੍ਰੀਲੰਕਾ ਦੇ ਸਾਬਕਾ ਕਪਤਾਨ ਮਹੇਲਾ ਜੈਵਰਧਨੇ ਦਾ ਰਿਕਾਰਡ ਤੋੜ ਦਿੱਤਾ, ਜਿਸ ਨੇ 2007 ਵਿਸ਼ਵ ਕੱਪ ਵਿਚ 548 ਦੌੜਾਂ ਬਣਾਈਆਂ ਸਨ। ਵਿਲੀਅਸਨ ਨੇ ਫਾਈਲਨ ਵਿਚ ਲਿਆਂਮ ਪਲੰਕੇਟ ਦੀ ਗੇਂਦ 'ਤੇ ਵਿਕਟਾਂ ਦੇ ਪਿੱਛੇ ਕੈਚ ਆਊਟ ਹੋਣ ਤੋਂ ਪਹਿਲਾਂ 30 ਦੌੜਾਂ ਦੀ ਪਾਰੀ ਖੇਡੀ ਤੇ ਉਸਦੇ ਨਾਂ 578 ਦੌੜਾਂ ਦਰਜ ਹਨ। ਉਸ ਨੇ ਇਸ ਦੌਰਾਨ ਟੂਰਨਾਮੈਂਟ ਵਿਚ 2 ਸੈਂਕੜੇ ਤੇ 2 ਅਰਧ ਸੈਂਕੜੇ ਵੀ ਲਾਏ। ਆਸਟਰੇਲੀਆਈ ਕਪਤਾਨ ਆਰੋਨ ਫਿੰਚ (507 ਦੌੜਾਂ) ਇਸ ਸੂਚੀ ਵਿਚ ਟੀਮ ਦੇ ਸਾਬਕਾ ਕਪਤਾਨ ਰਿਕੀ ਪੋਂਟਿੰਗ (2007 ਵਿਸ਼ਵ ਕੱਪ ਵਿਚ 539 ਦੌੜਾਂ) ਤੋਂ ਬਾਅਦ ਚੌਥੇ ਸਥਾਨ 'ਤੇ ਹੈ।
ਜ਼ਿਕਰਯੋਗ ਹੈ ਕਿ ਇੰਗਲੈਂਡ ਨੇ ਰੋਮਾਂਚ ਦੀ ਚੋਟੀ 'ਤੇ ਪਹੁੰਚੇ ਵਿਸ਼ਵ ਕੱਪ ਫਾਈਨਲ ਵਿਚ ਐਤਵਾਰ ਨੂੰ ਇੱਥੇ ਮੈਚ ਤੇ ਸੁਪਰ ਓਵਰ ਦੇ 'ਟਾਈ' ਰਹਿਣ ਤੋਂ ਬਾਅਦ ਨਿਊਜ਼ੀਲੈਂਡ 'ਤੇ 'ਬਾਊਂਡਰੀਆਂ' ਦੇ ਦਮ 'ਤੇ ਪਾਰ ਪਾਰ ਕੇ ਪਹਿਲੀ ਵਾਰ ਵਿਸ਼ਵ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ। ਮੈਚ ਪਹਿਲਾਂ ਟਾਈ ਰਿਹਾ ਤੇ ਫਿਰ ਸੁਪਰ ਓਵਰ ਵਿਚ ਵੀ ਦੋਵਾਂ ਟੀਮਾਂ ਨੇ ਇਕ ਬਰਾਬਰ ਦੌੜਾਂ ਬਣਾਈਆਂ। ਇਸ ਤੋਂ ਬਾਅਦ ਫੈਸਲਾ 'ਬਾਊਂਡਰੀਆਂ' ਨਾਲ ਕੀਤਾ ਗਿਆ। ਮੇਜ਼ਬਾਨ ਤੇ ਕ੍ਰਿਕਟ ਦੇ ਜਨਮਦਾਤਾ ਇੰਗਲੈਂਡ ਨੇ ਵੱਧ 'ਬਾਊਂਡਰੀਆਂ' ਲਾਈਆਂ ਸਨ ਤੇ ਆਖਿਰ ਵਿਚ 1975 ਤੋਂ ਚੱਲਿਆ ਆ ਰਿਹਾ ਉਸਦਾ ਖਿਤਾਬ ਦਾ ਇੰਤਜ਼ਾਰ ਖਤਮ ਹੋ ਗਿਆ।