CWC 2019 : ਸਾਵਧਾਨੀ ਨਾਲ ਸ਼ੁਰੂਆਤ ਕਰਨ ਉਤਰੇਗਾ ਭਾਰਤ

Wednesday, Jun 05, 2019 - 04:32 AM (IST)

ਸਾਊਥੰਪਟਨ— ਦੋ ਵਾਰ ਦੀ ਚੈਂਪੀਅਨ ਤੇ ਖਿਤਾਬ ਦੀ ਪ੍ਰਮੁੱਖ ਦਾਅਵੇਦਾਰ ਮੰਨੀ ਜਾ ਰਹੀ ਭਾਰਤ ਟੀਮ ਨੂੰ ਆਈ. ਸੀ. ਸੀ. ਵਿਸ਼ਵ ਕੱਪ ਕ੍ਰਿਕਟ ਵਿਚ ਬੁੱਧਵਾਰ ਆਪਣੀ ਮੁਹਿੰਮ ਸ਼ੁਰੂ ਕਰਦੇ ਸਮੇਂ ਜ਼ਖ਼ਮੀ ਦੱਖਣੀ ਅਫਰੀਕਾ ਦੇ ਪਲਟਵਾਰ ਤੋਂ ਸਾਵਧਾਨ ਰਹਿਣਾ ਪਵੇਗਾ। ਭਾਰਤ ਦਾ ਵਿਸ਼ਵ ਕੱਪ ਵਿਚ ਇਹ ਪਹਿਲਾ ਮੈਚ ਹੋਵੇਗਾ, ਜਦਕਿ ਦੱਖਣੀ ਅਫਰੀਕਾ ਦੀ ਟੀਮ ਆਪਣਾ ਤੀਜਾ ਮੈਚ ਖੇਡਣ ਉੱਤਰੇਗੀ। ਵਿਸ਼ਵ ਕੱਪ ਸ਼ੁਰੂ ਹੋਏ ਨੂੰ ਇਕ ਹਫਤਾ ਹੋ ਚੁੱਕਾ ਹੈ ਅਤੇ ਭਾਰਤ ਇਕਲੌਤੀ ਅਜਿਹੀ ਟੀਮ ਹੈ, ਜਿਸ ਨੇ ਆਪਣੀ ਮੁਹਿੰਮ ਸ਼ੁਰੂ ਕਰਨੀ ਹੈ। ਹੋਰ 9 ਟੀਮਾਂ ਘੱਟ ਤੋਂ ਘੱਟ ਇਕ-ਇਕ ਮੈਚ ਖੇਡ ਚੁੱਕੀਆਂ ਹਨ। ਦੱਖਣੀ ਅਫਰੀਕਾ ਦਾ ਇਹ ਤੀਜਾ ਮੈਚ ਹੋਵੇਗਾ, ਜਦਕਿ ਇੰਗਲੈਂਡ ਅਤੇ ਪਾਕਿਸਤਾਨ ਨੇ 2-2 ਮੈਚ ਖੇਡ ਲਏ ਹਨ।
ਵਿਸ਼ਵ ਦੀ ਦੂਜੇ ਨੰਬਰ ਦੀ ਟੀਮ ਭਾਰਤ ਨੇ ਵਿਸ਼ਵ ਕੱਪ ਤੋਂ ਪਹਿਲਾਂ ਆਪਣਾ ਆਖਰੀ ਅਭਿਆਸ ਮੈਚ 28 ਮਈ ਨੂੰ ਖੇਡਿਆ ਸੀ ਅਤੇ ਉਸ ਨੂੰ ਇਕ ਹਫਤੇ ਦੇ ਇੰਤਜ਼ਾਰ ਤੋਂ ਬਾਅਦ ਆਪਣੀ ਮੁਹਿੰਮ ਸ਼ੁਰੂ ਕਰਨ ਦਾ ਬੇਤਾਬੀ ਨਾਲ ਇੰਤਜ਼ਾਰ ਹੈ ਪਰ ਉਸ ਨੂੰ ਦੱਖਣੀ ਅਫਰੀਕਾ ਤੋਂ ਸਾਵਧਾਨ ਰਹਿਣਾ ਪਵੇਗਾ, ਜਿਸ ਦੀ ਸਥਿਤੀ ਲਗਾਤਾਰ ਦੋ ਮੈਚ ਹਾਰ ਜਾਣ ਤੋਂ ਬਾਅਦ ਜ਼ਖ਼ਮੀ ਸ਼ੇਰ ਵਰਗੀ ਹੋ ਚੁੱਕੀ ਹੈ। ਦੱਖਣੀ ਅਫਰੀਕਾ ਨੇ ਜੇਕਰ ਵਿਸ਼ਵ ਕੱਪ ਵਿਚ ਬਣੇ ਰਹਿਣਾ ਹੈ ਤਾਂ ਉਸ ਨੂੰ ਇਹ ਮੈਚ ਹਰ ਹਾਲ 'ਚ ਜਿੱਤਣਾ ਪਵੇਗਾ।
ਦੂਜੇ ਪਾਸੇ ਭਾਰਤ ਦੀ ਸਥਿਤੀ ਵੀ ਇਕ ਅਜਿਹੇ ਸ਼ੇਰ ਵਰਗੀ ਹੈ, ਜਿਹੜਾ ਆਪਣੇ ਸ਼ਿਕਾਰ 'ਤੇ ਝਪਟਣ ਦਾ ਇੰਤਜ਼ਾਰ ਕਰ ਰਿਹਾ ਹੈ ਤੇ ਇਸ ਮੁਕਾਬਲੇ ਵਿਚ ਉਹ ਮਨੋਬਲ 'ਚ ਟੁੱਟ ਚੁੱਕੀ ਦੱਖਣੀ ਅਫਰੀਕਾ ਦਾ ਸ਼ਿਕਾਰ ਕਰਨਾ ਚਾਹੇਗੀ। ਭਾਰਤ ਨੂੰ ਵਿਸ਼ਵ ਦੀ ਨੰਬਰ ਇਕ ਟੀਮ ਤੇ ਮੇਜ਼ਬਾਨ ਇੰਗਲੈਂਡ ਦੀ ਪਾਕਿਸਤਾਨ ਹੱਥੋਂ ਪਿਛਲੇ ਮੈਚ 'ਚ ਮਿਲੀ ਹਾਰ ਨੂੰ ਦੇਖਦੇ ਹੋਏ ਚੌਕਸ ਰਹਿਣਾ ਪਵੇਗਾ।
ਭਾਰਤ ਦੇ ਆਖਰੀ-11 ਤਕਰੀਬਨ ਤੈਅ 
ਰਤ ਨੂੰ ਵਿਸ਼ਵ ਕੱਪ ਵਿਚ ਆਪਣੀ ਮੁਹਿੰਮ ਸ਼ੁਰੂ ਕਰਨ ਦਾ ਇੰਤਜ਼ਾਰ ਕਰਨ ਦੀ ਬੇਸਬਰੀ ਵਿਚੋਂ ਬਾਹਰ ਨਿਕਲਣਾ ਪਵੇਗਾ। ਇਸ ਦੌਰਾਨ ਭਾਰਤੀ ਟੀਮ ਮੈਨੇਜਮੈਂਟ ਇਹ ਤੈਅ ਕਰ ਚੁੱਕੀ ਹੈ ਕਿ ਇਸ ਮੈਚ ਵਿਚ ਉਤਰਨ ਵਾਲੀ ਉਸ ਦੇ ਆਖਰੀ-11 ਕੌਣ ਹੋਣਗੇ। ਆਖਰੀ ਫੈਸਲਾ ਬੇਸ਼ੱਕ ਪਿੱਚ ਦੇਖਣ ਤੋਂ ਬਾਅਦ ਹੋਵੇਗਾ ।  ਟਾਪ ਆਰਡਰ ਵਿਚ ਸ਼ਿਖਰ ਧਵਨ, ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਤੋਂ ਬਾਅਦ ਲੋਕੇਸ਼ ਰਾਹੁਲ ਉਤਰਨਗੇ। ਰਾਹੁਲ ਨੇ ਬੰਗਲਾਦੇਸ਼ ਵਿਰੁੱਧ ਅਭਿਆਸ ਮੈਚ ਵਿਚ ਸ਼ਾਨਦਾਰ ਸੈਂਕੜਾ ਬਣਾ ਕੇ ਚੌਥੇ ਨੰਬਰ ਦੀ ਸਮੱਸਿਆ ਦਾ ਹੱਲ ਕਰ ਦਿੱਤਾ ਹੈ। ਪੰਜਵੇਂ ਨੰਬਰ 'ਤੇ ਮਹਿੰਦਰ ਸਿੰਘ ਧੋਨੀ ਉਤਰੇਗਾ, ਜਿਸ ਨੇ ਵੀ ਬੰਗਲਾਦੇਸ਼ ਵਿਰੁੱਧ ਅਭਿਆਸ ਮੈਚ ਵਿਚ ਸੈਂਕੜਾ ਬਣਾਇਆ ਸੀ। 6ਵੇਂ ਨੰਬਰ 'ਤੇ ਆਲਰਾਊਂਡਰ ਹਾਰਦਿਕ ਪੰਡਯਾ ਹੋਵੇਗਾ।
ਸਮੱਸਿਆ 6ਵੇਂ ਨੰਬਰ ਤੋਂ ਬਾਅਦ ਸ਼ੁਰੂ ਹੁੰਦੀ ਹੈ 
ਰਤ ਦੀ ਸਮੱਸਿਆ 6ਵੇਂ ਨੰਬਰ ਤੋਂ ਬਾਅਦ ਸ਼ੁਰੂ ਹੁੰਦੀ ਹੈ। ਕੀ ਉਹ ਇਸ ਤੋਂ ਬਾਅਦ ਪਾਰਟ ਟਾਈਮ ਆਫ ਸਪਿਨ ਕਰਨ ਵਾਲੇ ਆਲਰਾਊਂਡਰ ਕੇਦਾਰ ਜਾਧਵ ਨੂੰ ਉਤਾਰੇ ਜਾਂ ਫਿਰ ਲੈਫਟ ਆਰਮ ਸਪਿਨਰ ਰਵਿੰਦਰ ਜਡੇਜਾ ਦੇ ਤਜਰਬੇ ਨੂੰ ਤਰਜੀਹ ਦੇਵੇ, ਜਿਸ ਨੇ ਨਿਊਜ਼ੀਲੈਂਡ ਵਿਰੁੱਧ ਭਾਰਤ ਦੀ ਹਾਰ ਵਿਚ ਸਨਮਾਨ ਬਚਾਉਣ ਵਾਲਾ ਅਰਧ ਸੈਂਕੜਾ ਬਣਾਇਆ ਸੀ। ਇਸ ਦੇ ਨਾਲ ਹੀ ਭਾਰਤੀ ਟੀਮ ਮੈਨੇਜਮੈਂਟ ਨੇ ਇਹ ਵੀ ਦੇਖਣਾ ਹੈ ਕਿ ਉਹ ਆਪਣੀ ਸਪਿਨ ਜੋੜੀ ਲੈੱਗ ਸਪਿਨਰ ਯੁਜਵੇਂਦਰ ਚਾਹਲ ਤੇ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਦੋਵਾਂ ਨੂੰ ਉਤਾਰੇ ਜਾਂ ਫਿਰ ਇਨ੍ਹਾਂ ਵਿਚੋਂ ਇਕ ਨੂੰ ਉਤਾਰ ਕੇ ਜਡੇਜਾ ਦੀ ਲੈਫਟ ਆਰਮ ਸਪਿਨ 'ਤੇ ਭਰੋਸਾ ਕਰੇ। 
ਕੁਲਦੀਪ ਤੇ ਚਾਹਲ ਦਾ ਤਾਲਮੇਲ ਕਾਫੀ ਖਤਰਨਾਕ 
ਲਦੀਪ ਅਤੇ ਚਾਹਲ ਦਾ ਇਕੱਠਿਆਂ ਦਾ ਤਾਲਮੇਲ ਕਾਫੀ ਖਤਰਨਾਕ ਰਹਿੰਦਾ ਹੈ। ਜੇਕਰ ਇਨ੍ਹਾਂ ਦੋਵਾਂ ਅਤੇ ਜਡੇਜਾ ਨੂੰ ਉਤਾਰਿਆ ਜਾਂਦਾ ਹੈ ਤਾਂ ਭਾਰਤ ਨੂੰ ਆਪਣੇ ਤੇਜ਼ ਹਮਲੇ ਵਿਚ ਕਟੌਤੀ ਕਰਨੀ ਪਵੇਗੀ। ਜਸਪ੍ਰੀਤ ਬੁਮਰਾਹ ਉਤਰੇਗਾ ਅਤੇ ਦੂਜੇ ਤੇਜ਼ ਗੇਂਦਬਾਜ਼ ਲਈ ਭੁਵਨੇਸ਼ਵਰ ਕੁਮਾਰ ਤੇ ਮੁਹੰਮਦ ਸ਼ੰਮੀ ਵਿਚਾਲੇ ਮੁਕਾਬਲਾ ਰਹੇਗਾ। ਤੀਜੇ ਤੇਜ਼ ਗੇਂਦਬਾਜ਼ ਦੀ ਭੂਮਿਕਾ ਪੰਡਯਾ ਨਿਭਾ ਸਕਦਾ ਹੈ।
ਸ਼ਿਖਰ ਅਤੇ ਰੋਹਿਤ ਤੋਂ ਚੰਗੀ ਸ਼ੁਰੂਆਤ ਦੀ ਆਸ 
ਰਤ ਨੂੰ ਆਪਣੇ ਦੋਵੇਂ ਤਜਰਬੇਕਾਰ ਓਪਨਰਾਂ ਸ਼ਿਖਰ ਅਤੇ ਰੋਹਿਤ ਤੋਂ ਚੰਗੀ ਸ਼ੁਰੂਆਤ ਦੀ ਆਸ ਰਹੇਗੀ ਕਿਉਂਕਿ ਦੋਵਾਂ ਨੇ ਅਭਿਆਸ ਮੈਚਾਂ ਵਿਚ ਨਿਰਾਸ਼ ਕੀਤਾ ਸੀ। ਇੰਗਲੈਂਡ ਦੀਆਂ ਪਿੱਚਾਂ 'ਤੇ ਚੰਗੀ ਸ਼ੁਰੂਆਤ ਬਹੁਤ ਜ਼ਰੂਰੀ ਹੈ, ਜਿਸ ਨਾਲ ਅੱਗੇ ਆਉਣ ਵਾਲੇ ਬੱਲੇਬਾਜ਼ਾਂ 'ਤੇ ਦਬਾਅ ਘੱਟ ਰਹੇ। 
ਵਿਰਾਟ ਲਈ ਪ੍ਰੀਖਿਆ ਦੀ ਸਭ ਤੋਂ ਵੱਡੀ ਘੜੀ 
ਨੀਆ ਦੇ ਨੰਬਰ ਇਕ ਬੱਲੇਬਾਜ਼ ਵਿਰਾਟ ਕੋਹਲੀ ਲਈ ਇਹ ਪ੍ਰੀਖਿਆ ਦੀ ਸਭ ਤੋਂ ਵੱਡੀ ਘੜੀ ਹੈ। ਉਹ ਦੁਨੀਆ ਦਾ ਸਰਵਸ੍ਰੇਸ਼ਠ ਬੱਲੇਬਾਜ਼ ਹੈ ਪਰ ਜੇਕਰ ਉਸ ਨੇ ਮਹਾਨ ਬਣਨਾ ਹੈ ਤਾਂ ਉਸ ਨੂੰ ਵਿਸ਼ਵ ਕੱਪ ਜਿੱਤਣਾ ਪਵੇਗਾ। ਵਿਰਾਟ ਟੂਰਨਾਮੈਂਟ ਵਿਚ ਜੇਤੂ ਸ਼ੁਰੂਆਤ ਕਰਨਾ ਚਾਹੇਗਾ ਤਾਂ ਕਿ ਟੀਮ ਆਤਮ-ਵਿਸ਼ਵਾਸ ਨਾਲ ਵਿਸ਼ਵ ਕੱਪ ਵਿਚ ਆਪਣੇ ਸਫਰ ਨੂੰ ਅੱਗੇ ਵਧਾ ਸਕੇ।
ਟੀਮਾਂ ਇਸ ਤਰ੍ਹਾਂ ਹਨ—
ਭਾਰਤ- ਵਿਰਾਟ ਕੋਹਲੀ (ਕਪਤਾਨ), ਸ਼ਿਖਰ ਧਵਨ, ਰੋਹਿਤ ਸ਼ਰਮਾ, ਕੇ. ਐੱਲ. ਰਾਹੁਲ, ਮਹਿੰਦਰ ਸਿੰਘ ਧੋਨੀ, ਹਾਰਦਿਕ ਪੰਡਯਾ, ਕੇਦਾਰ ਜਾਧਵ, ਵਿਜੇ ਸ਼ੰਕਰ, ਕੁਲਦੀਪ ਯਾਦਵ, ਯੁਜਵੇਂਦਰ ਚਾਹਲ, ਜਸਪ੍ਰੀਤ ਬੁਮਰਾਹ, ਮੁਹੰਮਦ ਸ਼ੰਮੀ, ਭੁਵਨੇਸ਼ਵਰ ਕੁਮਾਰ, ਦਿਨੇਸ਼ ਕਾਰਤਿਕ, ਰਵਿੰਦਰ ਜਡੇਜਾ।
ਦੱਖਣੀ ਅਫਰੀਕਾ—ਫਾਫ ਡੂ ਪਲੇਸਿਸ (ਕਪਤਾਨ), ਕਵਿੰਟਨ ਡੀਕੌਕ, ਐਡਨ ਮਾਰਕ੍ਰਮ, ਹਾਸ਼ਿਮ ਅਮਲਾ, ਜੇ. ਪੀ. ਡੁਮਿਨੀ, ਡੇਵਿਡ ਮਿਲਰ, ਬਿਊਰਾਨ ਹੈਂਡ੍ਰਿਕਸ, ਕੈਗਿਸੋ ਰਬਾਡਾ, ਡਵੇਨ ਪ੍ਰਿਟੋਰੀਅਸ, ਐਂਡਿਲੇ ਫੇਲਕਵਾਓ, ਤਬਰੇਜ ਸ਼ਮਸੀ, ਇਮਰਾਨ ਤਾਹਿਰ, ਲੂੰਗੀ ਇਨਗਿਡੀ, ਕ੍ਰਿਸ ਮੌਰਿਸ, ਰਾਸੀ ਵਾਨ ਡੇਰ ਡੂਸੇਨ।


Gurdeep Singh

Content Editor

Related News