ਸਰੀਰਕ ਸਬੰਧ ਬਣਾ ਕੇ ਵੀਡੀਓ ਵਾਇਰਲ ਕਰਨ ਦਾ ਦੋਸ਼

Friday, Oct 04, 2024 - 02:23 PM (IST)

ਸਰੀਰਕ ਸਬੰਧ ਬਣਾ ਕੇ ਵੀਡੀਓ ਵਾਇਰਲ ਕਰਨ ਦਾ ਦੋਸ਼

ਪਟਿਆਲਾ (ਬਲਜਿੰਦਰ) : ਥਾਣਾ ਅਰਬਨ ਅਸਟੇਟ ਦੀ ਪੁਲਸ ਨੇ ਸਰੀਰਕ ਸਬੰਧ ਬਣਾ ਵੀਡੀਓ ਬਣਾ ਕੇ ਵਾਇਰਲ ਕਰਨ ਦੇ ਦੋਸ਼ ’ਚ ਦਲਜੀਤ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਪਿੰਡ ਸੈਦੇਵਾਲ ਜ਼ਿਲ੍ਹਾ ਮਾਨਸਾ ਅਤੇ ਸਰਬਜੋਤ ਕੌਰ ਪਤਨੀ ਸ਼ਰਨਜੀਤ ਸਿੰਘ ਵਾਸੀ ਪਿੰਡ ਜਲਾਲਪੁਰ ਥਾਣਾ ਸਦਰ ਪਟਿਆਲਾ ਖ਼ਿਲਾਫ ਕੇਸ ਦਰਜ ਕੀਤਾ ਗਿਆ ਹੈ। ਪੀੜਤਾ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਪੀਅਨ ਦੀ ਨੌਕਰੀ ਕਰਦੀ ਹੈ, ਜਿੱਥੇ ਉਸ ਦੀ ਮੁਲਾਕਾਤ ਸੇਵਾਦਾਰ ਸਰਬਜੋਤ ਕੌਰ ਨਾਲ ਹੋ ਗਈ ਸੀ। ਸਰਬਜੋਤ ਨੇ ਸ਼ਿਕਾਇਤਕਰਤਾ ਦੀ ਜਾਣ-ਪਛਾਣ ਦਲਜੀਤ ਸਿੰਘ, ਜੋ ਕਿ ਆਪਣੇ ਆਪ ਨੂੰ ਮਹਿਕਮਾ ਪੀ. ਆਰ. ਟੀ. ਸੀ. ਵਿਚ ਬਤੌਰ ਡਰਾਈਵਰ ਦੱਸਦਾ ਸੀ, ਨਾਲ ਕਰਵਾ ਦਿੱਤੀ। ਜੋ ਸਾਲ 2020 ’ਚ ਦਲਜੀਤ ਸਿੰਘ ਉਸ ਨੂੰ ਬੱਸ ਸਟੈਂਡ ਪਾਸ ਹੋਟਲ ’ਚ ਲੈ ਗਿਆ ਅਤੇ ਉਸ ਨਾਲ ਸਰੀਰਕ ਸਬੰਧ ਬਣਾ ਕੇ ਵੀਡੀਓ ਬਣਾ ਲਈ।

ਸ਼ਿਕਾਇਤਕਰਤਾ ਮੁਤਾਬਕ ਦਲਜੀਤ ਸਿੰਘ ਕਹਿੰਦਾ ਸੀ ਕਿ ਉਸ ਦੀ ਪਤਨੀ ਦੀ ਮੌਤ ਹੋ ਚੁੱਕੀ ਹੈ ਅਤੇ ਉਹ ਸ਼ਿਕਾਇਤਕਰਤਾ ਨਾਲ ਵਿਆਹ ਕਰਵਾਏਗਾ। ਬਾਅਦ ’ਚ ਪਤਾ ਲੱਗਾ ਕਿ ਉਸ ਦੀ ਪਤਨੀ ਹੈ। ਦਲਜੀਤ ਸਿੰਘ ਨੇ ਸ਼ਿਕਾਇਤਕਰਤਾ ਨੂੰ ਧੋਖੇ ’ਚ ਰੱਖ ਕੇ ਉਸ ਨਾਲ ਸਰੀਰਕ ਸਬੰਧ ਬਣਾ ਕੇ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ। ਪੁਲਸ ਨੇ ਪੜਤਾਲ ਤੋਂ ਬਾਅਦ ਉਕਤ ਵਿਅਕਤੀ ਖ਼ਿਲਾਫ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Gurminder Singh

Content Editor

Related News