CSK vs RCB : ਮੈਚ ਤੋਂ ਪਹਿਲਾਂ ਅਭਿਆਸ ਸੈਸ਼ਨ ''ਚ ਜਡੇਜਾ ਨੂੰ ਮਿਲੇ ਵਿਰਾਟ ਕੋਹਲੀ

Tuesday, Apr 12, 2022 - 01:32 PM (IST)

CSK vs RCB : ਮੈਚ ਤੋਂ ਪਹਿਲਾਂ ਅਭਿਆਸ ਸੈਸ਼ਨ ''ਚ ਜਡੇਜਾ ਨੂੰ ਮਿਲੇ ਵਿਰਾਟ ਕੋਹਲੀ

ਮੁੰਬਈ- ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਦੇ ਬੱਲੇਬਾਜ਼ ਵਿਰਾਟ ਕੋਹਲੀ ਨੇ ਅਭਿਆਸ ਸੈਸ਼ਨ ਦੇ ਦੌਰਾਨ ਆਪਣੇ ਵਿਰੋਧੀ ਟੀਮ ਦੇ ਸਾਥੀ ਤੇ ਚੇਨਈ ਸੁਪਰ ਕਿੰਗਜ਼ (ਸੀ. ਐੱਸ. ਕੇ.) ਦੇ ਕਪਤਾਨ ਰਵਿੰਦਰ ਜਡੇਜਾ ਨਾਲ ਮੁਲਾਕਾਤ ਕੀਤੀ। ਆਰ. ਸੀ. ਬੀ. ਤੇ ਸੀ. ਐੱਸ. ਕੇ. ਦਰਮਿਆਨ ਆਈ. ਪੀ. ਐੱਲ. 2022 ਦਾ 22ਵਾਂ ਮੈਚ ਅੱਜ ਸ਼ਾਮ ਮੁੰਬਈ ਦੇ ਡੀ. ਵਾਈ ਪਾਟਿਲ ਸਪੋਰਟਸ ਅਕੈਡਮੀ 'ਚ ਖੇਡਿਆ ਜਾਵੇਗਾ।

ਇਹ ਵੀ ਪੜ੍ਹੋ : IPL ਦੇ ਅਗਲੇ 2 ਮੈਚਾਂ ਤੋਂ ਬਾਹਰ ਹੋ ਸਕਦੇ ਹਨ ਸਨਰਾਈਜ਼ਰਜ਼ ਦੇ ਆਲਰਾਊਂਡਰ ਵਾਸ਼ਿੰਗਟਨ ਸੁੰਦਰ

ਸੀ. ਐੱਸ. ਕੇ. ਦੇ ਟਵਿੱਟਰ ਹੈਂਡਲ 'ਤੇ ਪੋਸਟ ਕੀਤੇ ਗਏ ਵੀਡੀਓ 'ਚ ਕੋਹਲੀ ਜਡੇਜਾ ਨਾਲ ਗੱਲਬਾਤ ਕਰਦੇ ਹੋਏ ਨਜ਼ਰ ਆਏ। ਇਸ ਤੋਂ ਇਲਾਵਾ ਆਰ. ਸੀ. ਬੀ. ਦੇ ਕਪਤਾਨ ਫਾਫ ਡੁਪਲੇਸਿਸ ਨੂੰ ਵੀ ਆਪਣੇ ਸਾਬਕਾ ਸਾਥੀਆਂ ਨਾਲ ਬੈਠਕ ਤੇ ਗੱਲਬਾਤ ਕਰਦੇ ਹੋਏ ਦੇਖਿਆ ਜਾ ਸਕਦਾ ਹੈ ਜਿਸ 'ਚ ਰੌਬਿਨ ਉਥੱਪਾ, ਮੋਈਨ ਅਲੀ ਤੇ ਮੁੱਖ ਕੋਚ ਸਟੀਫਨ ਫਲੇਮਿੰਗ ਸ਼ਾਮਲ ਸਨ।

ਡੁ ਪਲੇਸਿਸ 2011 ਤੋਂ 2021 ਤਕ ਸੀ. ਐੱਸ. ਕੇ. ਟੀਮ ਦਾ ਅਨਿੱਖੜਵਾਂ ਹਿੱਸਾ ਰਹੇ ਹਨ। ਆਈ. ਪੀ. ਐੱਲ. 2022 ਤੋਂ ਪਹਿਲਾਂ ਉਨ੍ਹਾਂ ਨੂੰ ਫ੍ਰੈਂਚਾਈਜ਼ੀ ਵਲੋਂ ਰਿਟੇਨ ਨਹੀਂ ਕੀਤਾ ਗਿਆ ਸੀ ਤੇ ਆਰ. ਸੀ. ਬੀ. ਨੇ ਉਨ੍ਹਾਂ ਨੂੰ 7 ਕਰੋੜ ਰੁਪਏ 'ਚ ਖ਼ਰੀਦਿਆ ਸੀ। ਆਰ. ਸੀ. ਬੀ. ਨੇ ਆਈ. ਪੀ. ਐੱਲ. 2022 'ਚ ਆਪਣੇ 4 ਮੈਚਾਂ 'ਚ ਕੁਲ 3 ਮੈਚ ਜਿੱਤੇ ਹਨ, ਜਦਕਿ ਸੀ. ਐੱਸ. ਕੇ. ਨੇ ਆਪਣੇ ਪਹਿਲੇ ਚਾਰ ਮੈਚ ਗੁਆਏ ਹਨ।

ਇਹ ਵੀ ਪੜ੍ਹੋ : ਮਹਿਲਾ ਪਹਿਲਵਾਨ Divya Kakran ਨੇ ਨੈਸ਼ਨਲ ਬਾਡੀ ਬਿਲਡਰ ਨੂੰ ਚੁਣਿਆ ਹਮਸਫਰ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News