CSK vs MI : ਰਾਇਡੂ ਨੇ ਬੁਮਰਾਹ ਦੀ ਗੇਂਦ ''ਤੇ ਲਗਾਇਆ ਜ਼ੋਰਦਾਰ 6, ਖੇਡੀ 71 ਦੌੜਾਂ ਪਾਰੀ
Saturday, Sep 19, 2020 - 11:56 PM (IST)

ਨਵੀਂ ਦਿੱਲੀ- ਮੁੰਬਈ ਇੰਡੀਅਨਜ਼ ਤੋਂ ਮਿਲੇ 163 ਦੌੜਾਂ ਦੇ ਟੀਚੇ ਤੋਂ ਬਾਅਦ ਚੇਨਈ ਸੁਪਰ ਕਿੰਗਜ਼ ਨੇ ਜ਼ੋਰਦਾਰ ਵਾਪਸੀ ਕੀਤੀ। ਚੇਨਈ ਨੇ ਹਾਲਾਂਕਿ ਸਿਰਫ 6 ਦੌੜਾਂ 'ਤੇ ਆਪਣੇ ਦੋਵੇਂ ਸਲਾਮੀ ਓਪਨਰ ਬੱਲੇਬਾਜ਼ਾਂ ਨੂੰ ਗੁਆ ਦਿੱਤਾ ਪਰ ਇਸ ਤੋਂ ਬਾਅਦ ਫਾਫ ਡੂ ਪਲੇਸਿਸ ਦੇ ਨਾਲ ਅੰਬਾਤੀ ਰਾਇਡੂ ਨੇ ਸ਼ਾਨਦਾਰ ਖੇਡ ਦਿਖਾਇਆ। ਇਸ ਦੌਰਾਨ ਸਭ ਤੋਂ ਵੱਧ ਚਰਚਾ ਬਟੋਰੀ ਅੰਬਾਤੀ ਰਾਇਡੂ ਦੇ ਉਨ੍ਹਾਂ ਛੱਕਿਆਂ ਨੇ ਜੋ ਉਸਨੇ ਯਾਰਕਰ ਕਿੰਗ ਜਸਪ੍ਰੀਤ ਬੁਮਰਾਹ ਦੀ ਗੇਂਦ 'ਤੇ ਮਾਰੇ। ਰਾਇਡੂ ਸ਼ਨੀਵਾਰ ਨੂੰ ਬੁਮਰਾਹ ਦੇ ਖਿਲਾਫ ਕਾਫ਼ੀ ਹਮਲਾਵਰ ਦਿਖਾਈ ਦਿੱਤੇ। ਉਸ ਨੇ ਬੁਮਰਾਹ ਦੀ ਗੇਂਦ 'ਤੇ ਅੱਗੇ ਵਧ ਕੇ ਆਨ-ਸਾਈਡ 'ਤੇ ਲੰਬਾ ਛੱਕਾ ਲਗਾਇਆ।
ਅੰਬਾਤੀ ਰਾਇਡੂ ਨੇ ਅਜਿਹੇ ਮਾਰਿਆ ਬੁਮਰਾਹ ਨੂੰ ਸਿਕਸ
Ambati Rayudu Six https://t.co/laGAO3Hc0v
— jasmeet (@jasmeet047) September 19, 2020
ਦੱਸ ਦੇਈਏ ਅੰਬਾਤੀ ਦੇ ਲਈ 2019 ਆਈ. ਪੀ. ਐੱਲ. ਇੰਨਾ ਵਧੀਆ ਨਹੀਂ ਗਿਆ ਸੀ। ਉਹ 17 ਮੈਚਾਂ 'ਚ 23 ਦੀ ਔਸਤ ਨਾਲ 282 ਦੌੜਾਂ ਬਣਾਈਆਂ ਸਨ। ਇਕ ਖਾਸ ਗੱਲ ਇਸ ਦੌਰਾਨ ਉਸਦੀ ਸਟ੍ਰਾਈਕ ਰੇਟ 93 ਰਹੀ ਸੀ ਪਰ ਸ਼ਨੀਵਾਰ ਨੂੰ ਜਦੋਂ ਉਹ ਆਈ. ਪੀ. ਐੱਲ. ਦੇ ਓਪਨਿੰਗ ਮੁਕਾਬਲੇ 'ਚ ਉੱਤਰੇ ਤਾਂ ਉਸਦਾ ਪ੍ਰਦਰਸ਼ਨ ਕੁਝ ਹੋਰ ਹੀ ਸੀ। ਉਨ੍ਹਾਂ ਨੇ 48 ਗੇਂਦਾਂ 'ਤੇ 6 ਚੌਕਿਆਂ ਅਤੇ ਤਿੰਨ ਛੱਕਿਆਂ ਦੀ ਮਦਦ ਨਾਲ 71 ਦੌੜਾਂ ਬਣਾਈਆਂ ਅਤੇ ਆਪਣੀ ਟੀਮ ਨੂੰ ਮਜ਼ਬੂਤ ਸਥਿਤੀ 'ਚ ਪਹੁੰਚਾ ਦਿੱਤਾ।