ਰੋਨਾਲਡੋ ਵੱਲੋਂ ਕੀਤੇ ਗਏ ਗੋਲ ਨਾਲ ਯੂਵੇਂਟਸ ਜਿੱਤ ਦੇ ਨਾਲ ਚੋਟੀ ''ਤੇ

Monday, Jan 13, 2020 - 02:59 PM (IST)

ਰੋਨਾਲਡੋ ਵੱਲੋਂ ਕੀਤੇ ਗਏ ਗੋਲ ਨਾਲ ਯੂਵੇਂਟਸ ਜਿੱਤ ਦੇ ਨਾਲ ਚੋਟੀ ''ਤੇ

ਮਿਲਾਨ— ਕ੍ਰਿਸਟੀਆਨੋ ਰੋਨਾਲਡੋ ਨੇ ਲਗਾਤਾਰ ਛੇਵੇਂ ਲੀਗ ਮੈਚ 'ਚ ਗੋਲ ਦਾਗਿਆ ਜਿਸ ਨਾਲ ਯੁਵੇਂਟਸ ਐਤਵਾਰ ਨੂੰ ਰੋਮਾ ਨੂੰ 2-1 ਨਾਲ ਹਰਾ ਕੇ ਸਿਰੀ ਏ ਦੇ ਸਿਖਰ 'ਤੇ ਪਹੁੰਚ ਗਿਆ। ਯੁਵੇਂਟਸ ਨੂੰ ਤੁਰਕੀ ਦੇ ਡਿਫੈਂਡਰ ਮੇਰਿਹ-ਦੇਮੀਰਾਲ ਨੇ ਤੀਜੇ ਮਿੰਟ 'ਚ ਵਾਧਾ ਦਿਵਾਇਆ ਜਦਕਿ ਇਸ ਦੇ ਕੁਝ ਮਿੰਟ ਬਾਅਦ ਰੋਨਾਲਡੋ ਨੇ ਪੈਨਲਟੀ 'ਤੇ ਗੋਲ ਦਾਗ ਕੇ ਟੀਮ ਨੂੰ 2-0 ਨਾਲ ਅੱਗੇ ਕਰ ਦਿੱਤਾ।
PunjabKesari
ਰੋਨਾਲਡੋ ਦਾ 6 ਲੀਗ ਮੈਚਾਂ 'ਚ ਇਹ ਨੌਵਾਂ ਗੋਲ ਹੈ। ਰੋਮਾ ਵੱਲੋਂ ਇਕਮਾਤਰ ਗੋਲ ਡਿਏਗੋ ਪੇਰੋਟੀ ਨੇ 68ਵੇਂ ਮਿੰਟ 'ਚ ਕੀਤਾ। ਇਸ ਜਿੱਤ ਦੇ ਨਾਲ ਯੁਵੇਂਟਸ 19 ਮੈਚਾਂ 'ਚ 48 ਅੰਕਾਂ ਦੇ ਨਾਲ ਅੰਕ ਸੂਚੀ 'ਚ ਚੋਟੀ 'ਤੇ ਪਹੁੰਚ ਗਿਆ ਹੈ। ਟੀਮ ਨੇ ਇੰਟਰ ਮਿਲਾਨ 'ਤੇ ਦੋ ਅੰਕਾਂ ਦਾ ਵਾਧਾ ਬਣਾ ਲਿਆ ਹੈ ਜਿਸ ਨੂੰ ਸ਼ਨੀਵਾਰ ਨੂੰ ਅਟਲਾਂਟਾ ਨੇ 1-1 ਨਾਲ ਬਰਾਬਰੀ 'ਤੇ ਰੋਕਿਆ।


author

Tarsem Singh

Content Editor

Related News