ਕ੍ਰਿਕਟਰ ਯੁਜਵੇਂਦਰ ਚਾਹਲ ਨੇ ਮੰਗੇਤਰ ਧਨਾਸ਼੍ਰੀ ਨੂੰ ਇਸ ਖ਼ਾਸ ਅੰਦਾਜ਼ 'ਚ ਦਿੱਤੀ ਜਨਮਦਿਨ ਦੀ ਵਧਾਈ

Sunday, Sep 27, 2020 - 11:07 AM (IST)

ਕ੍ਰਿਕਟਰ ਯੁਜਵੇਂਦਰ ਚਾਹਲ ਨੇ ਮੰਗੇਤਰ ਧਨਾਸ਼੍ਰੀ ਨੂੰ ਇਸ ਖ਼ਾਸ ਅੰਦਾਜ਼ 'ਚ ਦਿੱਤੀ ਜਨਮਦਿਨ ਦੀ ਵਧਾਈ

ਨਵੀਂ ਦਿੱਲੀ : ਟੀਮ ਇੰਡੀਆ ਦੇ ਸਟਾਰ ਲੈੱਗ ਸਪਿਨਰ ਯੁਜਵੇਂਦਰ ਚਾਹਲ ਦੀ ਮੰਗੇਤਰ ਧਨਾਸ਼੍ਰੀ ਅੱਜ ਆਪਣਾ 24ਵਾਂ ਜਨਮਦਿਨ ਮਨਾ ਰਹੀ ਹੈ। 27 ਸਤੰਬਰ 1996 ਨੂੰ ਯੂ.ਏ.ਈ. ਵਿਚ ਜੰਮੀ ਧਨਾਸ਼੍ਰੀ ਦੇ ਜਨਮਦਿਨ 'ਤੇ ਚਾਹਲ ਨੇ ਉਨ੍ਹਾਂ ਲਈ ਇਕ ਖਾਸ ਪੋਸਟ ਸਾਂਝੀ ਕੀਤੀ ਹੈ। ਇਸ ਵਿਚ ਉਹ ਆਪਣੇ ਦਿਲ ਦੀ ਗੱਲ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕਰ ਰਹੇ ਹਨ। ਹਾਲਾਂਕਿ ਚਾਹਲ ਇਸ ਖ਼ਾਸ ਮੌਕੇ 'ਤੇ ਉਨ੍ਹਾਂ ਨਾਲ ਨਹੀਂ ਹੈ, ਕਿਉਂਕਿ ਉਹ ਇਸ ਸਮੇਂ ਯੂ.ਏ.ਈ. ਵਿਚ ਹੋ ਰਹੇ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.)  ਵਿਚ ਰੁੱਝੇ ਹੋਏ ਹਨ।

ਚਾਹਲ ਨੇ ਇੰਸਟਾਗ੍ਰਾਮ 'ਤੇ ਪੋਸਟ ਸਾਂਝੀ ਕਰਦੇ ਹੋਏ ਲਿਖਿਆ, 'ਹੈਪੀ ਬਰਥਡੇ ਲਵ...ਭਗਵਾਨ ਕਰੇ ਤੁਹਾਡੇ ਲਈ ਇਹ ਖ਼ਾਸ ਦਿਨ ਪਿਆਰ ਅਤੇ ਖੁਸ਼ੀਆਂ ਨਾਲ ਭਰਿਆ ਰਹੇ। ਇਸ ਨੂੰ ਖ਼ੂਬ ਇੰਜੁਆਏ ਕਰੋ...ਮੈਂ ਹਮੇਸ਼ਾ ਕਹਿੰਦਾ ਹਾਂ ਕਿ ਜਿਸ ਨਾਲ ਤੁਸੀਂ ਖੁਸ਼ ਹੁੰਦੇ ਹੋ ਉਹੀ ਚੀਜ ਮੈਨੂੰ ਵੀ ਖੁਸ਼ੀ ਦਿੰਦੀ ਹੈ। ਆਈ ਲਵ ਯੂ...।' ਚਾਹਲ ਨੇ ਇਸ ਪੋਸਟ ਨਾਲ ਕੇਕ ਅਤੇ ਲਵ ਇਮੋਜੀ ਵੀ ਸਾਂਝਾ ਕੀਤਾ ਹੈ।  



ਧਿਆਨਦੇਣ ਯੋਗ ਹੈ ਕਿ ਧਨਾਸ਼੍ਰੀ ਅਤੇ ਚਾਹਲ ਰੋਕੇ ਦੇ ਬਾਅਦ ਤੋਂ ਹੀ ਕਾਫ਼ੀ ਲਾਈਮਲਾਈਟ ਵਿਚ ਹਨ। ਦੋਵਾਂ ਨੇ 9 ਅਗਸਤ ਨੂੰ ਸੋਸ਼ਲ ਮੀਡੀਆ 'ਤੇ ਤਸਵੀਰਾਂ ਸਾਂਝੀਆਂ ਕਰਕੇ ਰੋਕੇ ਦੀ ਜਾਣਕਾਰੀ ਸਾਂਝੀ ਕੀਤੀ ਸੀ। ਹਾਲਾਂਕਿ ਅਜੇ ਦੋਵਾਂ ਦੇ ਵਿਆਹ ਨੂੰ ਲੈ ਕੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਧਨਾਸ਼੍ਰੀ ਕੋਰੀਓਗ੍ਰਾਫਰ ਅਤੇ ਯੂਟਿਊਬਰ ਹੈ ਅਤੇ ਮੁੰਬਈ ਵਿਚ ਆਪਣੀ ਡਾਂਸ ਅਕਾਦਮੀ ਵੀ ਚਲਉਂਦੀ ਹੈ।


author

cherry

Content Editor

Related News