ਰੈਨਾ ਦੇ ਪਰਿਵਾਰ ''ਤੇ ਹੋਏ ਹਮਲੇ ਦਾ ਮਾਮਲਾ, ਸਾਂਸਦ ਸੰਨੀ ਦਿਓਲ ਨੇ ਜਤਾਈ ਜਲਦ ਨਿਆਂ ਮਿਲਣ ਦੀ ਉਮੀਦ

Sunday, Sep 06, 2020 - 10:40 AM (IST)

ਰੈਨਾ ਦੇ ਪਰਿਵਾਰ ''ਤੇ ਹੋਏ ਹਮਲੇ ਦਾ ਮਾਮਲਾ, ਸਾਂਸਦ ਸੰਨੀ ਦਿਓਲ ਨੇ ਜਤਾਈ ਜਲਦ ਨਿਆਂ ਮਿਲਣ ਦੀ ਉਮੀਦ

ਪਠਾਨਕੋਟ (ਭਾਸ਼ਾ) : ਬਾਲੀਵੁੱਡ ਅਦਾਕਾਰ ਅਤੇ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਸੰਨੀ ਦਿਓਲ ਨੇ ਸ਼ਨੀਵਾਰ ਨੂੰ ਉਮੀਦ ਜਤਾਈ ਕਿ ਸਾਬਕਾ ਭਾਰਤੀ ਕ੍ਰਿਕਟਰ ਸੁਰੇਸ਼ ਰੈਨਾ ਦੇ ਪਰਿਵਾਰ 'ਤੇ ਕਥਿਰ ਤੌਰ 'ਤੇ ਲੁੱਟ-ਖੋਹ ਦੇ ਇਰਾਦੇ ਨਾਲ ਕੀਤੇ ਗਏ ਹਮਲੇ ਦੇ ਮਾਮਲੇ ਵਿਚ ਨਿਆਂ ਮਿਲੇਗਾ। ਦਿਓਲ ਨੇ ਇੱਥੇ ਪਠਾਨਕੋਟ ਦੇ ਪੁਲਸ ਪ੍ਰਧਾਨ ਗੁਲਨੀਤ ਸਿੰਘ ਖੁਰਾਨਾ ਨਾਲ ਮੁਲਾਕਾਤ ਦੌਰਾਨ ਰੈਨਾ ਦੇ ਪਰਿਵਾਰ 'ਤੇ ਹੋਏ ਹਮਲੇ ਦੇ ਬਾਰੇ ਜਾਣਕਾਰੀ ਲਈ।

ਇਹ ਵੀ ਪੜ੍ਹੋ: ਓਸਾਮਾ ਦੀ ਭਤੀਜੀ ਦਾ ਦਾਅਵਾ, ਸਿਰਫ਼ ਟਰੰਪ ਹੀ ਰੋਕ ਸਕਦੇ ਹਨ ਅਗਲਾ 9/11 ਵਰਗਾ ਅੱਤਵਾਦੀ ਹਮਲਾ
 

ਉਨ੍ਹਾਂ ਟਵੀਟ ਕੀਤਾ, 'ਮੇਰੇ ਲੋਕਸਭਾ ਖ਼ੇਤਰ ਅਧੀਨ ਆਉਣ ਵਾਲੇ ਪਠਾਨਕੋਟ ਦੇ ਪੁਲਸ ਪ੍ਰਧਾਨ ਗੁਲਨੀਤ ਸਿੰਘ ਖੁਰਾਨਾ ਨਾਲ ਮੁਲਾਕਾਤ ਦੌਰਾਨ ਇੱਥੋਂ ਦੀ ਕਾਨੂੰਨ ਵਿਵਸਥਾ ਦੇ ਇਲਾਵਾ ਪ੍ਰਸਿੱਧ ਖਿਡਾਰੀ ਸੁਰੇਸ਼ ਰੈਨਾ ਦੇ ਪਰਿਵਾਰ 'ਤੇ ਹੋਏ ਹਮਲੇ ਦੇ ਬਾਰੇ ਵਿਚ ਜਾਣਕਾਰੀ ਲਈ। ਉਮੀਦ ਹੈ ਕਿ ਪਰਿਵਾਰ ਨੂੰ ਜਲਦ ਤੋਂ ਜਲਦ ਨਿਆਂ ਮਿਲੇਗਾ।'

ਇਹ ਵੀ ਪੜ੍ਹੋ: ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਘਰ ਹੋਵੇਗੀ ਧੀ ਜਾਂ ਪੁੱਤਰ, ਮਸ਼ਹੂਰ ਜੋਤਸ਼ੀ ਨੇ ਕੀਤੀ ਭਵਿੱਖਬਾਣੀ

ਪੁਲਸ ਮੁਤਾਬਕ ਰੈਨਾ ਦੇ ਰਿਸ਼ਤੇਦਾਰਾਂ ਤੇ ਪੰਜਾਬ ਦੇ ਪਠਾਨਕੋਟ ਜ਼ਿਲ੍ਹੇ ਦੇ ਥਰਿਆਲ ਪਿੰਡ ਵਿਚ 19 ਅਤੇ 20 ਸਤੰਬਰ ਦੀ ਰਾਤ ਨੂੰ ਹਮਲਾ ਕੀਤਾ ਗਿਆ ਸੀ। ਇਸ ਦੌਰਾਨ ਉਨ੍ਹਾਂ ਦੇ ਫੁੱਫੜ ਅਸ਼ੋਕ ਕੁਮਾਰ (58) ਅਤੇ ਫਿਰ ਬਾਅਦ ਵਿਚ ਭੂਆ ਦੇ 32 ਸਾਲਾ ਪੁੱਤਰ ਕੌਸ਼ਲ ਦੀ ਮੌਤ ਹੋ ਗਈ ਸੀ। ਰੈਨਾ ਨੇ ਆਪਣੇ ਰਿਸ਼ਤੇਦਾਰਾਂ 'ਤੇ ਹੋਏ ਹਮਲੇ ਨੂੰ 'ਭਿਆਨਕ ਤੋਂ ਵੀ ਜ਼ਿਆਦਾ'  ਦੱਸਦੇ ਹੋਏ ਇਸ ਮਾਮਲੇ ਦੀ ਜਾਂਚ ਲਈ ਪੰਜਾਬ ਪੁਲਸ ਤੋਂ ਮਦਦ ਮੰਗੀ ਸੀ। ਇਸ ਦੇ ਬਾਅਦ ਪੰਜਾਬ ਪੁਲਸ ਨੇ ਘਟਨਾ ਦੀ ਜਾਂਚ ਲਈ 4 ਮੈਂਬਰੀ ਵਿਸ਼ੇਸ਼ ਜਾਂਚ ਦਲ ਬਣਾਉਣ ਦੀ ਘੋਸ਼ਣਾ ਕੀਤੀ ਸੀ।

ਇਹ ਵੀ ਪੜ੍ਹੋ: ਡਾਕਟਰ ਦੀ ਸਲਾਹ : ਸਰੀਰਕ ਸਬੰਧ ਬਣਾਉਂਦੇ ਸਮੇਂ ਮਾਸਕ ਪਾ ਕੇ ਰੱਖੋ ਅਤੇ ਕਿੱਸ ਨਾ ਕਰੋ


author

cherry

Content Editor

Related News