ਕ੍ਰਿਕਟਰ ਰਿਸ਼ਭ ਪੰਤ ਨੂੰ ਪ੍ਰੇਮਿਕਾ ਇਸ਼ਾ ਨੇ ਦਿੱਤੀ ਜਨਮਦਿਨ ਦੀ ਵਧਾਈ
10/4/2020 4:26:16 PM

ਸਪੋਰਟਸ ਡੈਸਕ : ਭਾਰਤੀ ਕ੍ਰਿਕਟ ਟੀਮ ਦੇ ਨੌਜਵਾਨ ਵਿਕਟਕੀਪਰ ਬੱਲੇਬਾਜ ਰਿਸ਼ਭ ਪੰਤ ਅੱਜ ਆਪਣਾ 24ਵਾਂ ਜਨਮਦਿਨ (4 ਅਕਤੂਬਰ 1997) ਮਨਾ ਰਹੇ ਹਨ। ਉਤਰਾਖੰਡ ਦੇ ਹਰਿਦੁਆਰ ਜ਼ਿਲ੍ਹੇ ਦੇ ਰੁੜਕੀ ਵਿਚ ਜੰਮੇ ਪੰਤ ਨੇ 1 ਫਰਵਰੀ 2017 ਨੂੰ ਇੰਗਲੈਂਡ ਖ਼ਿਲਾਫ਼ ਭਾਰਤ ਲਈ ਡੈਬਿਊ ਕੀਤਾ ਸੀ। ਉਨ੍ਹਾਂ ਦਾ ਪਹਿਲਾ ਮੈਚ ਟੀ20 ਇੰਟਰਨੈਸ਼ਨਲ ਮੈਚ ਸੀ। ਅੱਜ ਉਨ੍ਹਾਂ ਦੇ ਜਨਮਦਿਨ 'ਤੇ ਸਾਰੇ ਉਨ੍ਹਾਂ ਨੂੰ ਵਧਾਈਆਂ ਦੇ ਰਹੇ ਹਨ ਜਿਸ ਵਿਚ ਪੰਤ ਦੀ ਪ੍ਰੇਮਿਕਾ ਇਸ਼ਾ ਨੇਗੀ ਵੀ ਸ਼ਾਮਲ ਹੈ। ਇਸ਼ਾ ਨੇ ਪੰਤ ਦੀਆਂ ਕੁੱਝ ਤਸਵੀਰਾਂ ਸਾਂਝੀਆਂ ਕਰਕੇ ਉਨ੍ਹਾਂ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ।
ਇਸ਼ਾ ਨੇਗੀ ਨੇ ਇੰਸਟਾਗਰਾਮ 'ਤੇ ਸਟੋਰੀ ਸਾਂਝੀ ਕਰਦੇ ਹੁਏ ਪੰਤ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ। ਇਸ ਦੌਰਾਨ ਉਨ੍ਹਾਂ ਨੇ ਪੰਤ ਦੇ ਚਿਹਰੇ 'ਤੇ ਕੇਕ ਲੱਗੇ ਹੋਣ ਵਾਲੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ, 'ਇਸ ਦਿਨ ਤੱਕ ਦੀ ਬੈਸਟ ਤਸਵੀਰ।' ਇਸ ਦੇ ਨਾਲ ਹੀ ਇਸ਼ਾ ਨੇ ਇਕ ਹੋਰ ਤਸਵੀਰ ਫੋਟੋ ਸਾਂਝੀ ਕੀਤੀ, ਜਿਸ ਵਿਚ ਉਨ੍ਹਾਂ ਨੇ ਪੰਤ ਨੂੰ ਜਨਮ ਦਿਨ ਵਧਾਈ ਦਿੱਤੀ। ਇਸ ਤਸਵੀਰ ਵਿਚ ਇਸ਼ਾ ਪੰਤ ਦੇ ਮੋਡੇ 'ਤੇ ਹੱਥ ਰੱਖ ਕੇ ਪੋਜ ਦਿੰਦੀ ਵਿਖਾਈ ਦਿੱਤੀ।
ਉਥੇ ਹੀ ਇਸ਼ਾ ਨੇ ਇਸ ਦੌਰਾਨ ਪੰਤ ਦੇ ਬਚਪਨ ਦੀ ਇਕ ਕਿਊਟ ਤਸਵੀਰ ਵੀ ਸਾਂਝੀ ਕੀਤੀ, ਜਿਸ ਨਾਲ ਉਨ੍ਹਾਂ ਨੇ ਆਪਣੇ ਦਿਲ ਦੀ ਗੱਲ ਲਿਖੀ। ਹਾਲਾਂਕਿ ਉਨ੍ਹਾਂ ਨੇ ਪੰਤ ਦੇ ਰਿਲੇਸ਼ਨਸ਼ਿਪ ਦੀ ਗੱਲ ਤਾਂ ਨਹੀਂ ਕੀਤੀ ਪਰ ਪੰਤ ਦੇ ਬਚਪਨ ਦੀ ਤਸਵੀਰ ਸਾਂਝੀ ਕਰਦੇ ਹੋਏ ਇਸ਼ਾ ਨੇ ਲਿਖਿਆ, 'ਪਹਿਲੇ ਦਿਨ ਤੋਂ ਹੀ ਸਭ ਤੋਂ ਖੁਬਸੂਰਤ ਬੱਚਾ।'
ਧਿਆਨਦੇਣ ਯੋਗ ਹੋ ਕਿ ਇਸ਼ਾ ਅਤੇ ਪੰਤ ਪਹਿਲਾਂ ਵੀ ਇਕ-ਦੂਜੇ ਨਾਲ ਵਿਖਾਈ ਦੇ ਚੁੱਕੇ ਹਨ ਪਰ ਦੋਵਾਂ ਨੇ ਕਦੇ ਵੀ ਖੁੱਲ ਕੇ ਆਪਣੇ ਰਿਲੇਸ਼ਨਸ਼ਿਪ ਦੇ ਬਾਰੇ ਵਿਚ ਗੱਲ ਨਹੀਂ ਕੀਤੀ ਹੈ। ਈਸ਼ਾ ਨੇਗੀ ਉਤਰਾਖੰਡ ਦੀ ਰਹਿਣ ਵਾਲੀ ਹੈ ਅਤੇ ਇੰਟੀਰੀਅਰ ਡਿਜ਼ਾਇਨਰ ਹੈ।