ਗੰਭੀਰ ਦੀ ਹਮਾਇਤ ''ਚ ਉੱਤਰੇ ਕ੍ਰਿਕਟਰ ਭੱਜੀ ਤੇ ਲਕਸ਼ਮਣ

Saturday, May 11, 2019 - 03:30 AM (IST)

ਗੰਭੀਰ ਦੀ ਹਮਾਇਤ ''ਚ ਉੱਤਰੇ ਕ੍ਰਿਕਟਰ ਭੱਜੀ ਤੇ ਲਕਸ਼ਮਣ

ਨਵੀਂ ਦਿੱਲੀ— ਕ੍ਰਿਕਟ ਦੀ ਪਿੱਚ ਤੋਂ ਰਾਜਨੀਤੀ ਦੇ ਮੈਦਾਨ 'ਤੇ ਆਏ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਖਿਡਾਰੀ ਗੌਤਮ ਗੰਭੀਰ 'ਤੇ ਆਪਣੇ ਵਿਰੋਧੀ ਉਮੀਦਵਾਰ ਆਮ ਆਦਮੀ ਪਾਰੀ (ਆਪ) ਦੀ ਆਤਿਸ਼ੀ ਮਾਰਲੇਨਾ ਦੇ ਵਿਰੁੱਧ ਇਤਰਾਜ਼ਯੋਗ ਪਰਚਾ ਵੰਡਣ ਦੇ ਦੋਸ਼ਾਂ ਦੇ ਵਿਚ ਭਾਰਤੀ ਕ੍ਰਿਕਟਰ ਹਰਭਜਨ ਸਿੰਘ ਤੇ ਵੀ. ਵੀ. ਐੱਸ. ਲਕਸ਼ਮਣ ਉਸਦੇ ਸਮਰਥਨ 'ਚ ਉਤਰੇ ਹਨ। ਭਾਜਪਾ ਉਮੀਦਵਾਰ ਗੌਤਮ ਗੰਭੀਰ ਨੇ ਹੁਣ ਨਵੀਂ ਚੁਣੌਤੀ ਸਾਹਮਣੇ ਰੱਖ ਦਿੱਤੀ ਹੈ।
ਹਰਭਜਨ ਸਿੰਘ ਨੇ ਟਵੀਟ ਕੀਤਾ ਕਿ ਮੈਂ ਗੌਤਮ ਗੰਭੀਰ ਨਾਲ ਜੁੜੇ ਇਕ ਮਾਮਲੇ ਨੂੰ ਸੁਣ ਕੇ ਹੈਰਾਨ ਹਾਂ। ਮੈਂ ਉਸ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਹਾਂ। ਉਹ ਕਦੀ ਕਿਸੇ ਔਰਤ ਖਿਲਾਫ ਗਲਤ ਨਹੀਂ ਬੋਲ ਸਕਦਾ ਹੈ।


ਉਥੇ ਹੀ ਵੀ. ਵੀ ਐੱਸ. ਲਕਸ਼ਮਣ ਨੇ ਟਵੀਟ ਕੀਤਾ ਕਿ ਅਜਿਹੀਆਂ ਗੱਲਾਂ ਬਾਰੇ ਸੁਣ ਕੇ ਹੈਰਾਨ ਹਾਂ। ਮੈਂ ਉਨ੍ਹਾਂ ਦੇ ਚਰਿੱਤਰ ਅਤੇ ਔਰਤਾਂ ਪ੍ਰਤੀ ਉਨ੍ਹਾਂ ਦੇ ਮਨ 'ਚ ਸਨਮਾਨ ਦੀ ਗਾਰੰਟੀ ਲੈ ਸਕਦਾ ਹਾਂ।


author

Gurdeep Singh

Content Editor

Related News