ਪੰਜਾਬ ਦੇ ਕ੍ਰਿਕਟ ਪ੍ਰੇਮੀਆਂ ਲਈ ਬੁਰੀ ਖ਼ਬਰ, ਮੋਹਾਲੀ 'ਚ ਨਹੀਂ ਹੋਵੇਗਾ World Cup ਦਾ ਕੋਈ ਵੀ ਮੈਚ
Tuesday, Jun 27, 2023 - 01:40 PM (IST)
ਨਵੀਂ ਦਿੱਲੀ- ਭਾਰਤ 'ਚ ਇਸ ਸਾਲ ਹੋਣ ਵਾਲੇ ਆਈਸੀਸੀ ਪੁਰਸ਼ ਵਨਡੇ ਵਿਸ਼ਵ ਕੱਪ ਦੇ ਸ਼ੈਡਿਊਲ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਸ਼ਡਿਊਲ ਦੌਰਾਨ ਮੋਹਾਲੀ ਦੇ ਸਟੇਡੀਅਮ ਇੰਦਰਜੀਤ ਸਿੰਘ ਬਿੰਦਰਾ 'ਚ ਇਕ ਵੀ ਮੈਚ ਨਹੀਂ ਖੇਡਿਆ ਜਾਵੇਗਾ ਜੋ ਕਿ ਪੰਜਾਬ ਦੇ ਲੋਕਾਂ ਲਈ ਵੱਡਾ ਝਟਕਾ ਹੈ। ਦੱਸਣਯੋਗ ਹੈ ਕਿ ਇਸ ਟੂਰਨਾਮੈਂਟ ਦੀ ਸ਼ੁਰੂਆਤ 5 ਅਕਤੂਬਰ ਤੋਂ ਇੰਗਲੈਂਡ ਅਤੇ ਨਿਊਜ਼ੀਲੈਂਡ ਵਿਚਾਲੇ ਓਪਨਿੰਗ ਮੁਕਾਬਲੇ ਨਾਲ ਹੋਵੇਗੀ, ਜਿਸ ਦੀ ਮੇਜ਼ਬਾਨੀ ਦੁਨੀਆ ਦਾ ਸਭ ਤੋਂ ਵੱਡਾ ਨਰਿੰਦਰ ਮੋਦੀ ਕ੍ਰਿਕਟ ਸਟੇਡੀਅਮ ਕਰੇਗਾ। ਫਾਈਨਲ ਵੀ ਇਸ ਮੈਦਾਨ 'ਤੇ 19 ਨਵੰਬਰ ਨੂੰ ਖੇਡਿਆ ਜਾਵੇਗਾ। ਭਾਰਤ 8 ਅਕਤੂਬਰ ਨੂੰ ਚੇਨਈ 'ਚ ਆਸਟ੍ਰੇਲੀਆ ਖ਼ਿਲਾਫ਼ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗਾ। ਸੈਮੀਫਾਈਨਲ ਮੈਚ ਮੁੰਬਈ ਅਤੇ ਕੋਲਕਾਤਾ 'ਚ ਹੋਣਗੇ।
ਇਹ ਵੀ ਪੜ੍ਹੋ: Cricket World Cup 2023 ਦਾ ਸ਼ਡਿਊਲ ਜਾਰੀ, ਜਾਣੋ ਕਦੋਂ ਅਤੇ ਕਿੱਥੇ-ਕਿੱਥੇ ਹੋਵੇਗਾ ਭਾਰਤ-ਪਾਕਿ ਦਾ ਮਹਾਮੁਕਾਬਲਾ
ਇਨ੍ਹਾਂ 12 ਮੈਦਾਨਾਂ 'ਚ ਖੇਡੇ ਜਾਣਗੇ ਮੈਚ
ਬੀਸੀਸੀਆਈ ਨੇ ਸੋਮਵਾਰ ਨੂੰ ਮੁੰਬਈ 'ਚ ਰਾਜ ਕ੍ਰਿਕਟ ਸੰਘਾਂ ਦੇ ਅਹੁਦੇਦਾਰਾਂ ਦੀ ਮੀਟਿੰਗ ਬੁਲਾਈ ਸੀ, ਇਹ ਉਹ ਰਾਜ ਸੰਘ ਸਨ ਜਿੱਥੇ ਵਿਸ਼ਵ ਕੱਪ ਦੇ ਮੁਕਾਬਲੇ ਕਰਵਾਏ ਜਾਣਗੇ। ਇਹ 12 ਸ਼ਹਿਰ ਦਿੱਲੀ, ਮੁੰਬਈ, ਚੇਨਈ, ਕੋਲਕਾਤਾ, ਬੇਂਗਲੁਰੂ, ਅਹਿਮਦਾਬਾਦ, ਲਖਨਊ, ਧਰਮਸ਼ਾਲਾ, ਹੈਦਰਾਬਾਦ, ਤਿਰੂਵਨੰਤਪੁਰਮ, ਪੁਣੇ ਅਤੇ ਗੁਹਾਟੀ ਹਨ। ਟੀਮ ਇੰਡੀਆ ਦੇ ਨੌਂ ਲੀਗ ਮੈਚ ਨੌਂ ਵੱਖ-ਵੱਖ ਸਟੇਡੀਅਮਾਂ 'ਚ ਹੋਣਗੇ।
ਭਾਰਤ ਦਾ ਸ਼ਡਿਊਲ
ਇੰਡੀਆ ਬਨਾਮ ਆਸਟ੍ਰੇਲੀਆ, 8 ਅਕਤੂਬਰ, ਚੇਨਈ
ਇੰਡੀਆ ਬਨਾਮ ਅਫਗਾਨਿਸਤਾਨ, 11 ਅਕਤੂਬਰ, ਦਿੱਲੀ
ਭਾਰਤ ਬਨਾਮ ਪਾਕਿਸਤਾਨ, 15 ਅਕਤੂਬਰ, ਅਹਿਮਦਾਬਾਦ
ਇਹ ਵੀ ਪੜ੍ਹੋ: ਵਿੰਡੀਜ਼ ਦੌਰੇ ਤੋਂ ਪਹਿਲਾਂ ਟੀਮ ਇੰਡੀਆ ਦੇ ਸਾਥੀਆਂ ਨੂੰ ਮਿਲੇ ਰਿਸ਼ਭ ਪੰਤ, ਸਾਂਝੀਆਂ ਕੀਤੀਆਂ ਤਸਵੀਰਾਂ
ਇੰਡੀਆ ਬਨਾਮ ਬੰਗਲਾਦੇਸ਼, 19 ਅਕਤੂਬਰ, ਪੁਣੇ
ਇੰਡੀਆ ਬਨਾਮ ਨਿਊਜ਼ੀਲੈਂਡ, 22 ਅਕਤੂਬਰ, ਧਰਮਸ਼ਾਲਾ
ਇੰਡੀਆ ਬਨਾਮ ਇੰਗਲੈਂਡ 29 ਅਕਤੂਬਰ ਲਖਨਊ
ਇੰਡੀਆ ਬਨਾਮ ਕੁਆਲੀਫਾਇਰ, 2 ਨਵੰਬਰ, ਮੁੰਬਈ
ਇੰਡੀਆ ਬਨਾਮ ਦੱਖਣੀ ਅਫਰੀਕਾ, 5 ਨਵੰਬਰ, ਕੋਲਕਾਤਾ
ਇੰਡੀਆ ਬਨਾਮ ਕੁਆਲੀਫਾਇਰ, 11 ਨਵੰਬਰ, ਬੈਂਗਲੁਰੂ
ਇਹ ਵੀ ਪੜ੍ਹੋ: ਉਂਗਲ ਕਿਸ ਨੂੰ ਦਿਖਾਈ? ਕੀ ਸਰਫਰਾਜ਼ ਖਾਨ ਦੀ ਇਸ ਪ੍ਰਤੀਕਿਰਿਆ ਤੋਂ ਨਾਰਾਜ਼ ਹਨ ਭਾਰਤੀ ਚੋਣਕਰਤਾ?
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।