ਗੇਲ ਨੇ ਇਸ ਸਾਥੀ ਖਿਡਾਰੀ ਨੂੰ ਦੱਸਿਆ ਕੋਰੋਨਾ ਤੋਂ ਵੀ ਬੁਰਾ, ਵਿੰਡੀਜ਼ ਬੋਰਡ ਦੇ ਸਕਦਾ ਹੈ ਸਖਤ ਸਜ਼ਾ!

05/13/2020 5:30:24 PM

ਸਪੋਰਟਸ ਡੈਸਕ— ਕ੍ਰਿਕਟ ਵੈਸਟਇੰਡੀਜ਼  (ਸੀ. ਡਬਲੀਊ. ਆਈ.) ਦੇ ਪ੍ਰਮੁੱਖ ਰਿਕੀ ਸਕਿਰਿਟ ਨੇ ਕਿਹਾ ਕਿ ਕ੍ਰਿਸ ਗੇਲ ਨੂੰ ਰਾਮਨਰੇਸ਼ ਸਰਵਨ ਖਿਲਾਫ ਹਾਲ ’ਚ ਸਖਤ ਬਿਆਨਬਾਜ਼ੀ ਕਰਨ ਲਈ ਸਜਾ ਭੁਗਤਨੀ ਪੈ ਸਕਦੀ ਹੈ ਪਰ ਉਨ੍ਹਾਂ ਨੇ ਉਮੀਦ ਜਤਾਈ ਕਿ ਇਸ ਨਾਲ ਇਸ ਜਾਦੂਈ ਬੱਲੇਬਾਜ਼ ਦੇ ਸ਼ਾਨਦਾਰ ਕਰੀਅਰ ਦਾ ਅੰਤ ਨਹੀਂ ਹੋਵੇਗਾ।

40 ਸਾਲਾ ਗੇਲ ਨੂੰ ਕੈਰੇਬੀਆਈ ਪ੍ਰੀਮੀਅਰ ਲੀਗ (ਸੀ. ਪੀ. ਐੱਲ.) ਦੀ ਫਰੈਂਚਾਇਜ਼ੀ ਸੇਂਟ ਲੂਸੀਆ ਜੋਕਸ ਨੇ 2020 ਸਤਰ ਲਈ ਕਾਂਟੈ੍ਰੈਕਟ ਕੀਤਾ ਹੈ। ਉਨ੍ਹਾਂ ਨੇ ਆਪਣੇ ਸਾਬਕਾ ਸਾਥੀ ਸਰਵਨ ਨੂੰ ‘ਕੋਰੋਨਾ ਵਾਇਰਸ ਨਾਲ ਵੀ ਬੁਰਾ‘ ਕਰਾਰ ਦਿੱਤਾ। ਉਨ੍ਹਾਂ ਨੇ ਸਰਵਨ ’ਤੇ ਇਲਜ਼ਾਮ ਲਗਾਇਆ ਕਿ ਉਸ ਨੇ ਉਨ੍ਹਾਂ ਨੂੰ ਸੀ. ਪੀ. ਐੱਲ ਦੀ ਟੀਮ ਜਮੈਕਾ ਤੱਲਾਵਾਹ ਤੋਂ ਬਾਹਰ ਕਰਨ ਦੀ ਸਾਜਿਸ਼ ਰਚੀ। ਸਕਿਰਿਟ ਨੇ ਕਿਹਾ ਕਿ ਹਾਲਾਂਕਿ ਇਹ ਆਪਸੀ ਮੱਤਭੇਦ ਹੈ ਪਰ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਇਹ ਵਿਵਾਦ ਜਲਦੀ ਖ਼ਤਮ ਹੋਵੇਗਾ।

ਉਨ੍ਹਾਂ ਨੇ ‘ਜਮੈਕਾ ਗਲੀਨਰ‘ ਤੋਂ ਕਿਹਾ, ‘‘ਮੈਨੂੰ ਵਿਸ਼ਵਾਸ ਹੈ ਕਿ ਇਸ ਸਮੇਂ ਕ੍ਰਿਸ ਅਤੇ ਸੀ. ਪੀ. ਐੱਲ. ਵਿਚਾਲੇ ਕਿਸੇ ਤਰ੍ਹਾਂ ਦੀ ਚਰਚਾ ਚੱਲ ਰਹੀ ਹੈ ਕਿਉਂਕਿ ਸੀ. ਪੀ. ਐੱਲ ਦੇ ਕੁਝ ਨਿਯਮ ਹਨ ਜੋ ਇੱਥੇ ਲਾਗੂ ਹੋਣਗੇ ਕਿਉਂਕਿ ਕ੍ਰਿਸ ਇਕ ਫਰੈਂਚਾਇਜ਼ੀ ਟੀਮ ਨਾਲ ਜੁੜੇ ਹੋਏ ਹਨ।

ਇਸ ਸਲਾਮੀ ਬੱਲੇਬਾਜ਼ ਨੇ ਦਾਅਵਾ ਕੀਤਾ ਸੀ ਕਿ ਜਮੈਕਾ ਦੀ ਟੀਮ ਤੋਂ ਉਨ੍ਹਾਂ ਨੂੰ ਬਾਹਰ ਕਰਨ ਦੇ ਪਿੱਛੇ ਸਰਵਨ ਦਾ ਹੱਥ ਸੀ ਕਿਉਂਕਿ ਮੱਧਕ੍ਰਮ ਦਾ ਇਹ ਸਾਬਕਾ ਬੱਲੇਬਾਜ਼ ਫਰੈਂਚਾਇਜ਼ੀ ਨੂੰ ਆਪਣੇ ਕਾਬੂ ’ਚ ਲੈਣਾ ਚਾਹੁੰਦਾ ਹੈ। ਗੇਲ ਨੇ ਆਪਣੇ ਯੂਟਿਊਬ ਚੈਨਲ ’ਤੇ ਕਿਹਾ, ‘‘ਸਰਵਨ ਤੂੰ ਅਜੇ ਕੋਰੋਨਾ ਵਾਇਰਸ ਨਾਲ ਵੀ ਬੁਰਾ ਹੈ। ਤੱਲਾਵਾਹ ਦੇ ਨਾਲ ਜੋ ਕੁਝ ਹੋਇਆ ਉਸ ’ਚ ਤੂੰ ਅਹਿਮ ਭੂਮਿਕਾ ਨਿਭਾਈ ਕਿਉਂਕਿ ਤੁਹਾਡੇ ਅਤੇ ਮਾਲਿਕ ਵਿਚਾਲੇ ਬਹੁਤ ਚੰਗੇ ਸਬੰਧ ਹਨ। ‘‘

ਸਕਿਰਿਟ ਨੇ ਕਿਹਾ ਕਿ ਇਹ ਬਦਕਿਸਮਤੀ ਭਰੀ ਘਟਨਾ ਹੈ ਪਰ ਉਮੀਦ ਜਤਾਈ ਕਿ ਇਸ ਤੋਂ ਗੇਲ ਦੇ ਕਰੀਅਰ ’ਤੇ ਪ੍ਰਭਾਵ ਨਹੀਂ ਪਵੇਗਾ। ਉਨ੍ਹਾਂ ਨੇ ਕਿਹਾ, ‘‘ਨਿਸ਼ਚਿਤ ਤੌਰ ’ਤੇ ਮੈਨੂੰ ਇਹ ਚੰਗਾ ਨਹੀਂ ਲੱਗਾ। ਸਕਿਰਿਟ ਨੇ ਕਿਹਾ, ‘‘ਜੇਕਰ ਖਿਡਾਰੀ ਕਿਸੇ ਕਲੱਬ, ਫਰੈਂਚਾਇਜ਼ੀ ਜਾਂ ਕ੍ਰਿਕਟ ਵੈਸਟਇੰਡੀਜ਼ ਨਾਲ ਸਮਝੌਤਾ ਹੈ ਤਾਂ ਇਸ ਤਰ੍ਹਾਂ ਦਾ ਸੁਭਾਅ ਕਾਂਟ੍ਰੈਕਟ ਨੂੰ ਕਿਸ ਪੱਧਰ ਤਕ ਬਦਨਾਮੀ ਨਾਲ ਜੋੜਤਾ ਹੈ।‘‘


Davinder Singh

Content Editor

Related News