ਸ਼ੇਨ ਵਾਰਨ ਦਾ ਵੱਡਾ ਬਿਆਨ, ਕਿਹਾ- ਬਿਨਾਂ ਚੁਣੌਤੀ ਦਿੱਤੇ ਗੋਢੇ ਟੇਕ ਦਿੰਦੇ ਹਨ ਅੱਜ-ਕੱਲ੍ਹ ਦੇ ਗੇਂਦਬਾਜ਼

12/15/2020 3:40:08 PM

ਮੈਲਬੌਰਨ (ਭਾਸ਼ਾ) : ਕ੍ਰਿਕਟ ਵਿਚ ਬੱਲੇਬਾਜ਼ਾਂ ਦੇ ਵਧਦੇ ਦਬਾਅ ਦੇ ਤਰਕ ਨੂੰ ਖਾਰਿਜ ਕਰਦੇ ਹੋਏ ਮਹਾਨ ਸਪਿਨਰ ਸ਼ੇਨ ਵਾਰਨ ਨੇ ਮੌਜੂਦਾ ਗੇਂਦਬਾਜ਼ਾਂ ਵਿਚ ਆਪਨੇ ਹੁਨਰ ਨੂੰ ਨਿਖਾਰਣ, ਨਵੀਂ ਪਹਿਲ ਕਰਣ ਅਤੇ ਚੁਣੌਤੀ ਦਾ ਡੱਟ ਕੇ ਸਾਹਮਣਾ ਕਰਣ ਦੀ ਇੱਛਾ ਸ਼ਕਤੀ ਦੀ ਘਾਟ 'ਤੇ ਨਿਰਾਸ਼ਾ ਜਤਾਈ। ਮੌਜੂਦਾ ਦੌਰ ਵਿਚ ਟੀਮਾਂ ਟੀ20 ਕ੍ਰਿਕਟ ਵਿਚ ਵੀ 200 ਦੌੜਾਂ ਦਾ ਅੰਕੜਾ ਪਾਰ ਕਰ ਰਹੀ ਹਨ, ਕਿਉਂਕਿ ਬਾਊਂਡਰੀ ਛੋਟੀ ਹੋ ਗਈ ਹੈ ਅਤੇ ਪਹਿਲੇ 6 ਓਵਰ ਵਿਚ ਫੀਲਡਿੰਗ ਦੀਆਂ ਪਾਬੰਦੀਆਂ ਰਹਿੰਦੀਆਂ ਹਨ।

ਇਹ ਵੀ ਪੜ੍ਹੋ: ICC ਬੀਬੀਆਂ ਦੇ ਵਿਸ਼ਵ ਕੱਪ 2022 ਦੀ ਸੂਚੀ ਜਾਰੀ, ਜਾਣੋ ਕਦੋਂ ਹੋਵੇਗਾ ਪਹਿਲਾ ਮੈਚ ਅਤੇ ਕਦੋਂ ਹੋਵੇਗਾ ਫਾਈਨਲ

ਵਾਰਨ ਦਾ ਹਾਲਾਂਕਿ ਮੰਨਣਾ ਹੈ ਕਿ ਗੇਂਦਬਾਜ਼ ਅਜਿਹਾ ਕੁੱਝ ਨਹੀਂ ਕਰ ਰਹੇ ਹਨ, ਜਿਸ ਨਾਲ ਬੱਲੇਬਾਜ਼ਾਂ ਨੂੰ ਚੁਣੌਤੀ ਦਿੱਤੀ ਜਾ ਸਕੇ। ਉਨ੍ਹਾਂ ਟਵੀਟ ਕੀਤਾ, 'ਟੀ20 ਕ੍ਰਿਕਟ ਵਿਚ ਜ਼ਿਆਦਾਤਰ ਗੇਂਦਬਾਜ਼ ਆਸਾਨੀ ਨਾਲ ਗੋਢੇ ਟੇਕ ਰਹੇ ਹਨ। ਉਹ ਆਪਣੇ ਹੁਨਰ ਨੂੰ ਨਿਖਾਰਣ ਦੀ ਕੋਸ਼ਿਸ਼ ਓਹੋ ਜਿਹੀ ਨਹੀਂ ਕਰ ਰਹੇ ਹਨ, ਜਿਹੋ ਜਿਹੀ ਬੱਲੇਬਾਜ਼ ਕਰਦੇ ਹਨ। ਹਰ ਕਿਸੇ ਦਾ ਇਕ ਖ਼ਰਾਬ ਦਿਨ ਹੁੰਦਾ ਹੈ ਪਰ ਗੇਂਦਬਾਜ਼ੀ ਦਾ ਪੱਧਰ ਚੰਗਾ ਨਹੀਂ ਹੈ।' ਉਨ੍ਹਾਂ ਕਿਹਾ, 'ਕੀ ਤੇਜ਼ ਗੇਂਦਬਾਜ਼ ਹਰ ਰੋਜ਼ 30.40 ਯਾਰਕਰ ਦਾ ਅਭਿਆਸ ਕਰ ਰਹੇ ਹਨ ਜਾਂ ਖੇਡ ਵਿਗਿਆਨ ਉਨ੍ਹਾਂ ਨੂੰ ਇਸ ਦੀ ਆਗਿਆ ਨਹੀਂ ਦਿੰਦਾ।

ਇਹ ਵੀ ਪੜ੍ਹੋ: ਮੁੜ ਦਿਖੇਗਾ 'ਸਿਕਸਰ ਕਿੰਗ' ਯੁਵਰਾਜ ਸਿੰਘ ਦਾ ਜਲਵਾ, ਟੀ-20 'ਚ ਕੀਤੇ ਗਏ ਸ਼ਾਮਲ


cherry

Content Editor

Related News