ਢਾਈ ਅਰਬ ਪ੍ਰਸ਼ੰਸਕਾਂ ਵਾਲੇ ਕ੍ਰਿਕਟ ਨੂੰ ਇਹ ਪ੍ਰਮੁੱਖ ਦੇਸ਼ ਨਹੀਂ ਮੰਨਦਾ ਖੇਡ
Sunday, Jul 21, 2019 - 12:21 PM (IST)

ਸਪੋਰਟਸ ਡੈਸਕ— ਦੁਨੀਆ ਭਰ 'ਚ 250 ਕਰੋੜ ਲੋਕਾਂ ਵੱਲੋਂ ਖੇਡੇ ਜਾਂ ਦੇਖੇ ਜਾਣ ਵਾਲੇ 'ਕ੍ਰਿਕਟ' ਨੂੰ ਰੂਸ ਨੇ ਖੇਡ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਹਾਲ ਹੀ 'ਚ ਇੰਗਲੈਂਡ-ਵੇਲਸ 'ਚ ਖਤਮ ਹੋਏ 12ਵੇਂ ਕ੍ਰਿਕਟ ਵਰਲਡ ਕੱਪ ਨੂੰ ਦੁਨੀਆ ਭਰ 'ਚ ਕਰੋੜਾਂ ਕ੍ਰਿਕਟ ਅਤੇ ਖੇਡ ਪ੍ਰੇਮੀਆਂ ਨੇ ਦੇਖਿਆ। ਹਾਲਾਂਕਿ ਰੂਸ ਦੇ ਖੇਡ ਮੰਤਰਾਲਾ ਨੇ ਕ੍ਰਿਕਟ ਨੂੰ ਇਕ ਖੇਡ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਖੇਡ ਮੰਤਰਾਲਾ ਮੁਤਾਬਕ ਉਨ੍ਹਾਂ ਦੇ ਦੇਸ਼ 'ਚ ਕ੍ਰਿਕਟ ਨੂੰ ਲੈ ਕੇ ਖੇਤਰੀ ਮਾਨਤਾ ਦੀ ਕਮੀ ਹੈ ਜੋ ਛੇਤੀ ਹੀ ਬਦਲ ਸਕਦੀ ਹੈ ਪਰ ਅਜੇ ਕ੍ਰਿਕਟ ਨੂੰ ਖੇਡ ਨਹੀਂ ਮੰਨਿਆ ਜਾ ਸਕਦਾ ਹੈ। ਦਰਅਸਲ ਰੂਸ 'ਚ ਬਹੁਤ ਘੱਟ ਕ੍ਰਿਕਟ ਖੇਡਿਆ ਜਾਂਦਾ ਹੈ। ਯੂਨੀਵਰਸਿਟੀਆਂ 'ਚ ਵੀ ਜ਼ਿਆਦਾਤਰ ਭਾਰਤੀ ਵਿਦਿਆਰਥੀ ਹੀ ਇਸ ਨੂੰ ਖੇਡਦੇ ਹਨ।
ਰੂਸ 'ਚ ਫਿਲਹਾਲ ਫੂਟਗੋਲਫ, ਸਪੋਰਟਸ ਯੋਗਾ, ਮਾਡਲ ਪਲੇਨ ਫਲਾਇੰਗ ਅਤੇ ਡਾਰਟਸ ਜਿਹੀਆਂ ਖੇਡਾਂ ਨੂੰ ਹੀ ਅਧਿਕਾਰਤ ਖੇਡ ਮੰਨਿਆ ਜਾਂਦਾ ਹੈ। ਕ੍ਰਿਕਟ ਨੂੰ ਵਿਸ਼ਵ ਦੀ ਆਬਾਦੀ ਦਾ ਤੀਜਾ ਹਿੱਸਾ ਪਸੰਦ ਕਰਦਾ ਹੈ ਅਤੇ ਦੇਖਦਾ ਹੈ। ਹਾਲਾਂਕਿ ਇਹ ਵੀ ਸੱਚ ਹੈ ਕਿ ਕ੍ਰਿਕਟ ਫੁੱਟਬਾਲ ਜਿਹੇ ਖੇਡ ਦੀ ਪੂਰੀ ਦੁਨੀਆ 'ਚ ਖੁਦ ਨੂੰ ਸਥਾਪਤ ਨਹੀਂ ਕਰ ਸਕਿਆ ਹੈ ਪਰ ਆਈ.ਸੀ.ਸੀ. ਲਗਾਤਾਰ ਇਸ ਦਿਸ਼ਾ 'ਚ ਕੋਸ਼ਿਸ ਕਰ ਹੀ ਹੈ ਅਤੇ ਨਵੇਂ ਦੇਸ਼ਾਂ ਨੂੰ ਇਸ 'ਚ ਜੋੜਨ 'ਚ ਲੱਗੀ ਹੈ।