ਕੋਵਿਡ-19 : ਭਾਰਤੀ ਮਹਿਲਾ ਹਾਕੀ ਟੀਮ ਨੇ ਪੀੜਤਾਂ ਲਈ ਇਕੱਠੇ ਕੀਤੇ 20 ਲੱਖ ਰੁਪਏ

05/05/2020 1:53:28 AM

ਨਵੀਂ ਦਿੱਲੀ— ਭਾਰਤੀ ਮਹਿਲਾ ਹਾਕੀ ਟੀਮ ਨੇ ਕੋਵਿਡ-19 ਮਹਾਮਾਰੀ ਦੇ ਵਿਰੁੱਧ ਲੜਾਈ 'ਚ ਮਦਦ ਲਈ 20 ਲੱਖ ਰੁਪਏ ਦੀ ਰਾਸ਼ੀ ਇਕੱਠੀ ਕੀਤੀ ਹੈ। ਭਾਰਤੀ ਟੀਮ ਨੇ 18 ਦਿਨ ਦੇ 'ਫਿੱਟਨੈਸ ਚੈਲੰਜ਼' ਦੇ ਜਰੀਏ ਇਹ ਪੈਸਾ ਇਕੱਠਾ ਕੀਤਾ, ਜੋ ਤਿੰਨ ਮਈ ਨੂੰ ਖਤਮ ਹੋਇਆ। ਇਸ ਚੁਣੌਤੀ ਦੇ ਜਰੀਏ ਕੁਲ 20,01,130 ਰੁਪਏ ਇਕੱਠੇ ਕੀਤੇ ਗਏ। ਇਹ ਪੈਸਾ ਦਿੱਲੀ ਸਥਿਤ ਐੱਨ. ਜੀ. ਓ. ਉਦਿਆ ਫਾਉਂਡੇਸ਼ਨ ਨੂੰ ਦਾਨ ਕੀਤਾ ਗਿਆ ਹੈ। ਇਸ ਪੈਸੇ ਦਾ ਇਸਤੇਮਾਲ ਵੱਖ-ਵੱਖ ਸਥਾਨਾਂ 'ਤੇ ਮਰੀਜ਼ਾਂ, ਪ੍ਰਵਾਸੀ ਮਜ਼ਦੂਰਾਂ ਤੇ ਝੁੱਗੀ-ਝੌਂਪੜੀਆਂ 'ਚ ਰਹਿਣ ਵਾਲਿਆਂ ਦੀ ਮੂਲਭੂਤ ਜ਼ਰੂਰਤਾਂ 'ਤੇ ਖਰਚ ਕੀਤਾ ਜਾਵੇਗਾ। 
ਭਾਰਤੀ ਕਪਤਾਨ ਰਾਨੀ ਰਾਮਪਾਲ ਨੇ ਕਿਹਾ ਕਿ ਸਾਨੂੰ ਸ਼ਾਨਦਾਰ ਪ੍ਰਤੀਕਿਰਿਆ ਮਿਲੀ। ਲੋਕਾਂ, ਖਾਸਕਰ ਭਾਰਤੀ ਹਾਕੀ ਪ੍ਰੇਮੀਆਂ ਨੇ ਦੁਨੀਆ ਭਰ 'ਚ ਇਸ ਚੈਲੰਜ਼ 'ਚ ਹਿੱਸਾ ਲਿਆ ਤੇ ਯੋਗਦਾਨ ਦਿੱਤਾ। ਉਨ੍ਹਾਂ ਨੇ ਕਿਹਾ ਕਿ ਭਾਰਤੀ ਟੀਮ ਵਲੋਂ ਮੈਂ ਉਨ੍ਹਾਂ ਸਾਰਿਆਂ ਲੋਕਾਂ ਨੂੰ ਧੰਨਵਾਦ ਦੇਣਾ ਚਾਹੁੰਦੀ ਹਾਂ ਜਿਨ੍ਹਾਂ ਨੇ ਗਰੀਬਾਂ ਦੀ ਮਦਦ ਦੀ ਇਸ ਪਹਿਲ 'ਚ ਹਿੱਸਾ ਲਿਆ।


Gurdeep Singh

Content Editor

Related News