ਟੈਨਿਸ ’ਚ ਬੈਡਮਿੰਟਨ ਤੋਂ ਬਿਹਤਰ ਕਰ ਸਕਦੀ ਸੀ : ਸਾਇਨਾ ਨੇਹਵਾਲ
Thursday, Jul 11, 2024 - 07:36 PM (IST)
ਨਵੀਂ ਦਿੱਲੀ, (ਭਾਸ਼ਾ)– ਭਾਰਤੀ ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਨੂੰ ਲੱਗਦਾ ਹੈ ਕਿ ਜੇਕਰ ਉਸ ਨੇ ਬੈਡਮਿੰਟਨ ਖੇਡਣ ਦੀ ਬਜਾਏ ਟੈਨਿਸ ਦਾ ਰੈਕੇਟ ਫੜਿਆ ਹੁੰਦਾ ਤਾਂ ਉਹ ਬਤੌਰ ਖਿਡਾਰੀ ਬਿਹਤਰੀਨ ਪ੍ਰਦਰਸ਼ਨ ਕਰ ਸਕਦੀ ਸੀ। ਬੈਡਮਿੰਟਨ ਖਿਡਾਰਨ ਦੇ ਤੌਰ ’ਤੇ ਵੀ ਸਾਇਨਾ ਨੇ ਕਾਫੀ ਪ੍ਰਭਾਵਿਤ ਕੀਤਾ ਹੈ, ਜਿਸ ਵਿਚ ਉਹ ਦੁਨੀਆ ਵਿਚ ਚੋਟੀ ਰੈਂਕਿੰਗ ਹਾਸਲ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਸ਼ਟਲਰ ਬਣੀ ਤੇ ਉਹ ਓਲੰਪਿਕ ਤਮਗਾ ਜਿੱਤਣ ਵਾਲੀ ਦੇਸ਼ ਦੀ ਪਹਿਲੀ ਮਹਿਲਾ ਐਥਲੀਟ ਵੀ ਬਣੀ।
ਰਾਸ਼ਟਰਪਤੀ ਭਵਨ ਵਿਚ ‘ਹਰ ਸਟੋਰ-ਮਾਈ ਸਟੋਰੀ’ ਗੱਲਬਾਤ ਦੌਰਾਨ ਸਾਇਨਾ ਨੇ ਕਿਹਾ, ‘‘ਕਦੇ-ਕਦਾਈਂ ਮੈਨੂੰ ਲੱਗਦਾ ਹੈ ਕਿ ਜੇਕਰ ਮੇਰੇ ਮਾਤਾ-ਪਿਤਾ ਨੇ ਮੈਨੂੰ ਟੈਨਿਸ ਵਿਚ ਪਾਇਆ ਹੁੰਦਾ ਤਾਂ ਚੰਗਾ ਹੁੰਦਾ।’’ ਉਸ ਨੇ ਕਿਹਾ,‘‘ਇਸ ਵਿਚ ਜ਼ਿਆਦਾ ਪੈਸਾ ਹੈ ਤੇ ਮੈਨੂੰ ਲੱਗਦਾ ਹੈ ਕਿ ਮੈਂ ਜ਼ਿਆਦਾ ਪੈਸਾ ਹੈ ਤੇ ਮੈਨੂੰ ਲੱਗਦਾ ਹੈ ਕਿ ਮੈਂ ਜ਼ਿਆਦਾ ਤਾਕਤਵਰ ਸੀ। ਮੈਂ ਟੈਨਿਸ ਵਿਚ ਬੈਡਮਿੰਟਨ ਤੋਂ ਬਿਹਤਰ ਕਰ ਸਕਦੀ ਸੀ।’’ ਸਾਇਨਾ ਨੇ ਕਈਆਂ ਨੂੰ ਬੈਡਮਿੰਟਨ ਵਿਚ ਆਉਣ ਲਈ ਉਤਸ਼ਾਹਿਤ ਕੀਤਾ ਹੈ ਪਰ ਜਦੋਂ ਉਸ ਨੇ 8 ਸਾਲ ਦੀ ਉਮਰ ਵਿਚ ਖੇਡਣਾ ਸ਼ੁਰੂ ਕੀਤਾ ਸੀ ਤਾਂ ਉਸਦੇ ਲਈ ਕੋਈ ਆਦਰਸ਼ ਨਹੀਂ ਸੀ।’’