ਕੋਰੋਨਾ ਦਾ ਅਸਰ : 7 ਵੱਡੀਆਂ ਲੀਗਾਂ ਨਾ ਹੋਈਆਂ ਤਾਂ ਖੇਡ ਜਗਤ ਗੁਆਏਗਾ 11 ਹਜ਼ਾਰ ਕਰੋੜ ਰੁਪਏ

06/10/2020 11:13:49 AM

ਜਲੰਧਰ(ਵੈੱਬ ਡੈਸਕ)— ਕੋਰੋਨਾ ਵਾਇਰਸ ਦੇ ਕਾਰਣ ਇਸ ਸਾਲ ਹੋਣ ਵਾਲੇ ਪ੍ਰਮੁੱਖ ਇਵੈਂਟਸ ਜੇਕਰ ਰੱਦ ਹੋ ਗਏ ਤਾਂ ਖੇਡ ਜਗਤ ਨੂੰ ਤਕਰੀਬਨ 11 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਝੱਲਣਾ ਪਵੇਗਾ।  ਸਭ ਤੋਂ ਵੱਧ ਨੁਕਸਾਨ ਟੋਕੀਓ ਓਲੰਪਿਕ ਤੋਂ ਸਾਹਮਣੇ ਆਵੇਗਾ। ਇੱਥੇ 6 ਬਿਲੀਅਨ ਡਾਲਰ ਦਾਅ 'ਤੇ ਲੱਗੇ ਹੋਏ ਹਨ। ਉਸ ਤੋਂ ਬਾਅਦ ਅਮਰੀਕਾ ਦੀ ਵਾਰੀ ਆਉਂਦੀ ਹੈ ਜਿਹੜਾ ਕਿ ਆਪਣੇ ਵੱਕਾਰੀ ਖੇਡ ਇਵੈਂਟਸ ਤੋਂ 6 ਬਿਲੀਅਨ ਡਾਲਰ ਗੁਆ ਸਕਦਾ ਹੈ। ਵਿਦੇਸ਼ਾਂ ਦੇ ਇਸ ਸਾਲ  ਹੋਣ ਵਾਲੇ 7 ਵੱਡੇ ਇਵੈਂਟਸ 'ਤੇ ਜੇਕਰ ਨਜ਼ਰ ਮਾਰੀ ਜਾਵੇ ਤਾਂ ਤਕਰੀਬਨ 14.50 ਬਿਲੀਅਨ ਡਾਲਰ ਦਾਅ 'ਤੇ ਲੱਗੇ ਹੋਏ ਹਨ। ਇਹ ਭਾਰਤੀ ਕਰੰਸੀ ਦੇ ਹਿਸਾਬ ਨਾਲ ਤਕਰੀਬਨ 11 ਹਜ਼ਾਰ ਕਰੋੜ ਰੁਪਏ ਬਣਦਾ ਹੈ। ਦੇਖੋਗ੍ਰਾਫਿਕ-

ਅਮਰੀਕਾ ਨੂੰ ਲੱਗੇਗਾ ਸਭ ਤੋਂ ਵੱਡਾ ਝਟਕਾ
PunjabKesari

ਕੋਰੋਨਾ ਦੇ ਕਾਰਣ ਸਭ ਤੋਂ ਵੱਧ ਅਮਰੀਕਾ ਵਿਚ ਖੇਡ ਜਗਤ ਪ੍ਰਭਾਵਿਤ ਹੋਇਆ ਹੈ। ਐੱਮ. ਐੱਲ. ਬੀ., ਐੱਮ. ਐੱਲ. ਐੈੱਸ. ਐੱਨ. ਐੱਚ. ਐੱਲ., ਐੱਨ. ਬੀ. ਏ. ਤੇ ਐੱਨ. ਐੱਫ. ਐੱਲ. ਵਰਗੇ ਵੱਕਾਰੀ ਟੂਰਨਾਮੈਂਟ ਹੋ ਵੀ ਸਕਣਗੇ ਜਾਂ ਨਹੀਂ, ਇਸ 'ਤੇ ਸ਼ੱਕ ਦੇ ਬਦਲ ਮੰਡਰਾ ਰਹੇ ਹਨ। ਅਮਰੀਕਾ  ਇਹ ਗੇਮਾਂ ਨਾ ਹੋਣ 'ਤੇ ਤਕਰੀਬਨ 5.5 ਬਿਲੀਅਨ ਡਾਲਰ ਗੁਆ ਸਕਦਾ ਹੈ। ਇਸਦੇ ਇਲਾਵਾ ਇੰਗਲਿਸ਼ ਪ੍ਰੀਮੀਅਰ ਲੀਗ ਤੇ ਸਪੈਨਿਸ਼ ਲੀਗ 'ਤੇ ਵੀ ਕੁਲ 2.35 ਬਿਲੀਅਨ ਡਾਲਰ ਦਾਅ 'ਤੇ ਲੱਗੇ ਹਨ। ਫ੍ਰੈਂਚ ਲੀਗ ਆਫੀਸ਼ੀਅਲ ਤਰੀਕੇ ਨਾਲ ਰੱਦ ਹੋ ਗਈ ਹੈ ਪਰ ਬਾਕੀ ਗੇਮਾਂ 'ਤੇ ਅਜੇ ਵੀ ਰੱਦ ਹੋਣ ਦਾ ਖਤਰਾ ਮੰਡਰਾ ਰਿਹਾ ਹੈ।

PunjabKesari

ਇਹ ਇਵੈਂਟ ਵੀ ਹੋਏ ਰੱਦ
ਕ੍ਰਿਕਟ
: ਆਈ. ਪੀ. ਐੱਲ. ਟਲ ਚੁੱਕਾ ਹੈ। ਇਸਦੇ ਇਲਾਵਾ ਇੰਗਲੈਂਡ ਦਾ ਸ਼੍ਰੀਲੰਕਾਈ ਦੌਰਾ, ਆਸਟਰੇਲੀਆ ਦਾ ਬੰਗਲਾਦੇਸ਼ ਦੌਰਾ ਪੋਸਟਪੋਨ ਹੋਇਆ।
ਗੋਲਫ : ਪੀ. ਜੀ.ਏ. ਟੂਰਨਾਮੈਂਟ ਦੇ ਇਲਾਵਾ  2020 ਮਾਸਟਰਸ ਟੂਰਨਾਮੈਂਟ 'ਤੇ ਵੀ ਸ਼ੱਕ ਦੇ ਬੰਦਲ ਮੰਡਰਾਏ ਹੋਏ ਹਨ। ਸਾਊਦੀ ਦਾ ਲੀਡੇਜ਼ ਇੰਟਰਨੈਸ਼ਨਲ ਵੀ ਰੱਦ।
ਬਾਕਸਿੰਗ : ਯੂਰਪੀਅਨ, ਅਮਰੀਕੀ  ਟੂਰਨਾਮੈਂਟ, ਓਲੰਪਿਕ ਕੁਆਲੀਫਾਇੰਗ ਗੇਮਸ ਵੀ ਰੱਦ।
ਟੈਨਿਸ : ਵਿੰਬਲਡਨ ਟਲ ਚੁੱਕਾ ਹੈ, ਹੁਣ ਸਤੰਬਰ ਵਿਚ ਹੋਣ ਵਾਲੇ ਫ੍ਰੈਂਚ ਓਪਨ ਨੂੰ ਵੀ ਅਣਮਿੱਥੇ ਸਮੇਂ ਲਈ ਟਾਲ ਦਿੱਤਾ ਗਿਆ ਹੈ।
ਮੈਰਾਥਨ : ਲੰਡਨ, ਬੋਸਟਨ, ਪੈਰਿਸ, ਬਾਰਸੀਲੋਨਾ ਦੇ ਇਲਾਵਾ ਟੋਕੀਓ ਮੈਰਾਥਨ ਵੀ ਰੱਦ।
ਐਥਲੈਟਿਕਸ : ਅਗਸਤ 2021 ਵਿਚ ਓਰੇਗੇਨ ਵਿਚ ਹੋਣ ਵਾਲੀ ਵਰਲਡ ਐਥਲੈਟਿਕਸ ਚੈਂਪੀਅਨਸ਼ਿਪ ਨੂੰ ਜੁਲਾਈ 2022 ਤਕ ਲਈ ਟਾਲ ਦਿੱਤਾ ਗਿਆ ਹੈ। ਇਸਦੇ ਇਲਾਵਾ ਬੈਡਮਿੰਟਨ, ਸਵਿਮਿੰਗ, ਰੈਸਲਿੰਗ ਤੇ ਵਿੰਟਰ ਸਪੋਰਟਸ ਦੇ ਵੱਡੇ ਇਵੈਂਟਸ ਨੂੰ ਵੀ ਰੱਦ ਕਰਨਾ ਪਿਆ ਹੈ।

PunjabKesari
 


Ranjit

Content Editor

Related News