ਸਿਰਾਜ ਦੀ ਇਸ ਗੇਂਦ ਨੇ ਭਾਰਤੀ ਟੀਮ ਨੂੰ ਦਿੱਤਾ ਕੁੱਕ ਨੂੰ ਰੋਕਣ ਦਾ ਆਈਡੀਆ (ਵੀਡੀਓ)

Tuesday, Jul 31, 2018 - 02:54 PM (IST)

ਸਿਰਾਜ ਦੀ ਇਸ ਗੇਂਦ ਨੇ ਭਾਰਤੀ ਟੀਮ ਨੂੰ ਦਿੱਤਾ ਕੁੱਕ ਨੂੰ ਰੋਕਣ ਦਾ ਆਈਡੀਆ (ਵੀਡੀਓ)

ਨਵੀਂ ਦਿੱਲੀ : ਇੰਗਲੈਂਡ ਖਿਲਾਫ ਟੈਸਟ ਸੀਰੀਜ਼ ਤੋਂ ਪਹਿਲਾਂ ਟੀਮ ਕਈ ਤਰ੍ਹਾਂ ਦੀ ਪਲਾਨਿੰਗ 'ਚ ਰੁੱਝੀ ਹੋਈ ਹੋਵੇਗੀ। ਇਸ 'ਚ ਸਭ ਤੋਂ ਮਹੱਤਵਪੂਰਨ ਇਹ ਹੈ ਕਿ ਕਿਵੇਂ ਇੰਗਲੈਂਡ ਦੇ ਸਭ ਤੋਂ ਖਤਰਨਾਕ ਬੱਲੇਬਾਜ਼ ਐਲਿਸਟਰ ਕੁੱਕ ਨੂੰ ਦੌੜਾਂ ਬਣਾਉਣ ਤੋਂ ਰੋਕਿਆ ਜਾਵੇ। ਅਜਿਹੇ 'ਚ ਇੰਗਲੈਂਡ ਖਿਲਾਫ ਟੈਸਟ ਸੀਰੀਜ਼ 'ਚ ਖੇਡਣ ਵਾਲੇ ਭਾਰਤੀ ਗੇਂਦਬਾਜ਼ਾਂ ਨੂੰ ਭਾਰਤ ਏ ਟੀਮ ਦੇ ਖਿਡਾਰੀ ਮੁਹੰਮਦ ਸਿਰਾਜ ਦੀ ਗੇਂਦ 'ਤੇ ਕੁੱਕ ਨੂੰ ਆਊਟ ਹੁੰਦੇ ਦੇਖ ਕੇ ਵੱਡੀ ਸਿੱਖ ਮਿਲਦੀ ਸਕਦੀ ਹੈ। ਭਾਰਤੀ ਟੀਮ 1 ਅਗਸਤ ਤੋਂ ਸ਼ੁਰੂ ਹੋ ਰਹੀ ਟੈਸਟ ਸੀਰੀਜ਼ ਤੋਂ ਪਹਿਲਾਂ ਇਹ ਉਮੀਦ ਕਰ ਰਹੀ ਹੋਵੇਗੀ ਕਿ ਇੰਗਲੈਂਡ ਦੇ ਸਭ ਤੋਂ ਤਜ਼ਰਬੇਕਾਰ ਅਤੇ ਧਾਕੜ ਬੱਲੇਬਾਜ਼ ਐਲਿਸਟਰ ਕੁੱਕ ਨੂੰ ਰੋਕਣਾ ਉਨ੍ਹਾਂ ਦੇ ਗੇਂਦਬਾਜ਼ਾਂ ਲਈ ਵੱਡੀ ਚੁਣੌਤੀ ਹੋਵੇਗੀ।
Image result for mohammed siraj
ਇੰਗਲੈਂਡ ਦੇ ਲਈ 156 ਟੈਸਟ ਮੈਚਾਂ 'ਚ ਐਸਿਟਰ ਕੁੱਕ ਦੇ ਨਾਂ 12,145 ਦੌੜਾਂ ਦਰਜ ਹਨ, ਜਿਸ 'ਚ 32 ਸੈਂਕੜੇ ਅਤੇ 56 ਅਰਧ ਸੈਂਕੜੇ ਸ਼ਾਮਲ ਹਨ। ਹਾਲਾਂਕਿ ਦੋ ਹਫਤੇ ਪਹਿਲਾਂ ਹੀ ਭਾਰਤ ਦੇ ਤੇਜ਼ ਨੌਜਵਾਨ ਗੇਂਦਬਾਜ਼ ਮੁਹੰਮਦ ਸਿਰਾਜ ਨੇ ਐਸਿਟਰ ਕੁੱਕ ਨੂੰ ਜਿਸ ਤਰ੍ਹਾਂ ਬੋਲਡ ਕੀਤਾ ਉਹ ਦੇਖਣ ਯੋਗ ਸੀ। ਇੰਝ ਲੱਗਿਆ ਜਿਵੇਂ ਕੋਈ ਨਵਾਂ ਬੱਲੇਬਾਜ਼ ਖੇਡ ਰਿਹਾ ਹੋਵੇ। ਕੁਝ ਦਿਨ ਪਹਿਲਾਂ ਹੀ ਭਾਰਤ-ਏ ਅਤੇ ਇੰਗਲੈਂਡ-ਏ ਟੀਮ ਵਿਚਾਲੇ ਟਾਂਟਨ 'ਚ ਇਕ ਗੈਰ ਅਧਿਕਾਰਤ ਮੈਚ ਖੇਡਿਆ ਗਿਆ ਸੀ। ਇਸ ਮੈਚ ਦੀ ਦੂਜੀ ਪਾਰੀ 'ਚ ਸੱਜੇ ਹੱਥ ਦੇ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੇ ਖੱਬੇ ਹੱਥ ਦੇ ਬੱਲੇਬਾਜ਼ ਕੁੱਕ ਨੂੰ ਫ੍ਰੰਟ ਫੁੱਟ 'ਤੇ ਬੀਟ ਕਰਦੇ ਹੋਏ ਉਸ ਦੀਆਂ ਵਿਕਟਾਂ ਉਖਾੜ ਦਿੱਤੀਆਂ।

ਆਈ. ਪੀ. ਐੱਲ. 'ਚ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਵਲੋਂ ਖੇਡਣ ਵਾਲੇ ਹੈਦਰਾਬਾਦ ਦੇ ਖਿਡਾਰੀ ਮੁਹੰਮਦ ਸਿਰਾਜ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁੱਕ ਦੇ ਇਸ ਵਿਕਟ ਦਾ ਵੀਡੀਓ ਸ਼ੇਅਰ ਕੀਤਾ ਹੈ। ਉਸ ਨੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਕੁੱਕ ਵਰਗੇ ਬੱਲੇਬਾਜ਼ ਨੂੰ ਕਲੀਨ ਬੇਲਡ ਕਰਨ ਦੀ ਖੁਸ਼ੀ ਜ਼ਾਹਿਰ ਕੀਤੀ ਹੈ।

 


Related News