ਮਹਿਲਾ ਵਰਗ ''ਚ ਉਲਟਫੇਰ ਜਾਰੀ, ਪਿਲਸਕੋਵਾ ਵੀ ਬਾਹਰ

Monday, Jul 09, 2018 - 11:16 PM (IST)

ਲੰਡਨ— ਦੂਜੇ ਪਾਸੇ ਮਹਿਲਾ ਵਰਗ 'ਚ ਉਲਟਫੇਰ ਦਾ ਦੌਰ ਜਾਰੀ ਰਿਹਾ। ਵੀਨਸ ਵਿਲੀਅਮਸ ਨੂੰ ਹਰਾਉਣ ਵਾਲੀ ਕਿਕੀ ਬਰਟਨਸ ਨੇ ਸੱਤਵਾਂ ਦਰਜਾ ਪ੍ਰਾਪਤ ਪਿਲਸਕੋਵਾ ਨੂੰ 6-3, 7-6 ਨਾਲ ਹਰਾਇਆ। ਉਸ ਨੇ ਤੀਜੇ ਦੌਰ 'ਚ ਨੌਵਾਂ ਦਰਜਾ ਪ੍ਰਾਪਤ ਵੀਨਸ ਨੂੰ ਵੀ ਹਰਾਇਆ ਸੀ। ਹੋਰਨਾਂ ਮੁਕਾਬਲਿਆਂ 'ਚ ਜਰਮਨੀ ਦੀ 13ਵਾਂ ਦਰਜਾ ਪ੍ਰਾਪਤ ਜੂਲੀਆ ਜਾਰਜ ਨੇ ਕ੍ਰੋਏਸ਼ੀਆ ਦੀ ਡੋਨਾ ਵੇਕਿਚ ਨੂੰ 6-3, 6-2 ਨਾਲ ਹਰਾ ਕੇ ਪਹਿਲੀ ਵਾਰ ਕਿਸੇ ਗ੍ਰੈਂਡ ਸਲੈਮ ਟੂਰਨਾਮੈਂਟ ਦੇ ਆਖਰੀ-8 'ਚ ਪ੍ਰਵੇਸ਼ ਕੀਤਾ, ਜਦਕਿ ਇਕ ਹੋਰ ਮੈਚ 'ਚ ਇਟਲੀ ਦੀ ਕਾਸਿਲਾ ਜਿਓਰਾਜੀ ਨੇ ਰੂਸ ਦੀ ਏਕਤੇਰਿਨਾ ਮਕਾਰੋਵਾ ਨੂੰ 6-3, 6-4 ਨਾਲ ਹਰਾਇਆ।
ਲਾਤਵੀਆ ਦੀ 12ਵਾਂ ਦਰਜਾ ਪ੍ਰਾਪਤ ਯੇਲੇਨਾ ਓਸਤਾਪੋਂਕੋ ਤੇ ਸਲੋਵਾਕੀਆ ਦੀ ਗੈਰ- ਦਰਜਾ ਪ੍ਰਾਪਤ ਡੋਮਿਨਿਕਾ ਸਿਬੁਲਕੋਵਾ ਵੀ ਕੁਆਰਟਰ ਫਾਈਨਲ 'ਚ ਇਕ-ਦੂਜੇ ਨਾਲ ਭਿੜਨਗੀਆਂ। ਓਸਤਾਪੋਂਕਾ ਨੇ ਆਲਿਆਸਾਂਦ੍ਰਾ ਸੈਸਨੋਵਿਚ ਨੂੰ 7-6, 6-0 ਨਾਲ, ਜਦਕਿ ਸਿਬੁਲਕੋਵਾ ਨੇ ਸੀਹ ਸੂ ਵੇਈ ਨੂੰ 6-4, 6-1 ਨਾਲ ਹਰਾਇਆ।


Related News