ਕੋਨੇਰੂ ਹੰਪੀ ਨੇ ਗੁਨਿਨਾ ਨੂੰ ਹਰਾਇਆ, ਸਿੰਗਲ ਬੜ੍ਹਤ ਬਣਾਈ

Monday, Feb 17, 2020 - 12:45 AM (IST)

ਕੋਨੇਰੂ ਹੰਪੀ ਨੇ ਗੁਨਿਨਾ ਨੂੰ ਹਰਾਇਆ, ਸਿੰਗਲ ਬੜ੍ਹਤ ਬਣਾਈ

ਸੇਂਟ ਲੂਈਸ (ਅਮਰੀਕਾ)- ਭਾਰਤੀ ਗ੍ਰੈਂਡਮਾਸਟਰ ਕੋਨੇਰੂ ਹੰਪੀ ਨੇ ਇੱਥੇ ਦੂਜੇ ਕੇਨਰਸ ਸ਼ਤਰੰਜ ਕੱਪ ਦੇ 8ਵੇਂ ਦੌਰ ਵਿਚ ਰੂਸ ਦੀ ਵੇਲੇਨਿਟਨਾ ਗੁਨਿਨਾ ਨੂੰ ਹਰਾ ਕੇ ਸਿੰਗਲ ਬੜ੍ਹਤ ਹਾਸਲ ਕੀਤੀ। ਹੰਪੀ ਦੇ ਕੁਲ 5.5 ਅੰਕ ਹੋ ਗਏ ਹਨ। ਉਸ ਨੇ ਗੁਨਿਨਾ ਨੂੰ 35 ਚਾਲਾਂ ਵਿਚ ਹਰਾਇਆ ਤੇ ਟੂਰਨਾਮੈਂਟ ਵਿਚ ਆਪਣੀ ਚੌਥੀ ਜਿੱਤ ਦਰਜ ਕੀਤੀ। ਉਥੇ ਹੀ ਵੱਡਾ ਉਲਟਫੇਰ ਕਰਦੇ ਹੋਏ ਅਮਰੀਕਾ ਦੀ 16 ਸਾਲਾ ਕਾਰਿਸਾ ਯਿਪ ਨੇ ਵਿਸ਼ਵ ਚੈਂਪੀਅਨ ਵੈਂਜੂਨ ਜੂ ਨੂੰ 61 ਚਾਲਾਂ ਵਿਚ ਹਰਾਇਆ, ਜਿਸ ਨਾਲ ਉਸਦੇ 3.5 ਅੰਕ ਹੋ ਗਏ ਹਨ।
ਇਕ ਹੋਰ ਭਾਰਤੀ ਖਿਡਾਰਨ ਦ੍ਰੋਣਵਾਲੀ ਹਰਿਕਾ ਨੇ ਲਗਾਤਾਰ ਤੀਜਾ ਡਰਾਅ ਖੇਡਿਆ। ਉਸ ਨੇ ਸਾਬਕਾ ਵਿਸ਼ਵ ਚੈਂਪੀਅਨ ਮਾਰੀਆ ਮੁਜਚੁਕ ਨਾਲ ਅੰਕ ਵੰਡੇ, ਜਿਸ ਨਾਲ ਉਸਦੇ ਕੁਲ 4 ਅੰਕ ਹਨ ਤੇ ਉਹ ਕੈਟਰੀਨਾ ਲਾਗਨੋ ਨਾਲ ਸਾਂਝੀ ਬੜ੍ਹਤ 'ਤੇ ਹੈ। ਦਿਲਚਸਪ ਹੈ ਕਿ ਆਖਰੀ ਦੌਰ ਵਿਚ ਹੰਪੀ ਦਾ ਸਾਹਮਣਾ ਹਰਿਕਾ ਨਾਲ ਹੋਵੇਗਾ। ਇਸ ਨਾਲ ਹੰਪੀ ਕੋਲ ਖਿਤਾਬ ਜਿੱਤਣ ਦਾ ਮੌਕਾ ਹੈ।

 

author

Gurdeep Singh

Content Editor

Related News