ਭਾਰਤ ਖਿਲਾਫ ਪਹਿਲੇ ਟੀ-20 ਮੈਚ 'ਚ ਇਸ ਕੀਵੀ ਬੱਲੇਬਾਜ਼ ਨੇ ਬਣਾਇਆ ਇਹ ਰਿਕਾਰਡ

01/25/2020 11:47:31 AM

ਸਪੋਰਟਸ ਡੈਸਕ : ਨਿਊਜ਼ੀਲੈਂਡ ਟੀਮ ਦੇ ਸਲਾਮੀ ਬੱਲੇਬਾਜ਼ ਕੋਲਿਨ ਮੁਨਰੋ ਦਾ ਬੱਲਾ ਇਕ ਵਾਰ ਫਿਰ ਤੋਂ ਟੀਮ ਇੰਡੀਆ ਖਿਲਾਫ ਚੱਲਿਆ। ਕੌਲਿਨ ਮੁਨਰੋ ਭਾਰਤੀ ਟੀਮ ਖਿਲਾਫ 8 ਮੈਚਾਂ 'ਚ 307 ਦੌੜਾਂ ਬਣਾ ਚੁਕਾ ਹੈ। ਇਸ 'ਚ 18 ਛੱਕੇ ਵੀ ਸ਼ਾਮਲ ਹਨ । ਇਸ ਦੇ ਨਾਲ ਹੀ ਮੁਨਰੋ ਨੇ ਟੀ-20 ਅੰਤਰਰਾਸ਼ਟਰੀ ਕ੍ਰਿਕਟ 'ਚ ਆਪਣੇ ਛੱਕਿਆਂ ਦੀ ਗਿਣਤੀ 102 ਤਕ ਪਹੁੰਚਾ ਦਿੱਤੀ ਹੈ। ਮੁਨਰੋ ਨੂੰ ਇਹ ਉਪਲਬੱਧੀ ਹਾਸਲ ਕਰਨ ਲਈ 60 ਮੈਚ ਲੱਗੇ ਹਨ। ਉਹ ਕ੍ਰਿਸ ਗੇਲ ਤੋਂ ਬਾਅਦ ਸਭ ਤੋਂ ਤੇਜ਼ ਇਹ ਉਪਲਬੱਧੀ ਹਾਸਲ ਕਰਨ ਵਾਲਾ ਸਿਰਫ ਦੂਜਾ ਬੱਲੇਬਾਜ਼ ਹੈ। ਵੇਖੋ ਰਿਕਾਰਡ - 

ਟੀ-20 'ਚ ਸਭ ਤੋਂ ਜ਼ਿਆਦਾ ਛੱਕੇ
120 ਰੋਹਿਤ ਸ਼ਰਮਾ, ਭਾਰਤ
114 ਮਾਰਟਿਨ ਗਪਟਿਲ, ਨਿਊਜ਼ੀਲੈਂਡ 
105 ਕ੍ਰਿਸ ਗੇਲ, ਵੈਸਟਇੰਡੀਜ਼ 
102 ਕੌਲਿਨ ਮੁਨਰੋ, ਨਿਊਜ਼ੀਲੈਂਡ 
96 ਇਓਨ ਮੋਰਗਨ, ਇੰਗਲੈਂਡ

 PunjabKesari ਦੱਸ ਦੇਈਏ ਕਿ ਕੋਲਿਨ ਮੁਨਰੋ ਦਾ ਟੀਮ ਇੰਡੀਆ ਖਿਲਾਫ ਪ੍ਰਦਰਸ਼ਨ ਹਮੇਸ਼ਾ ਤੋਂ ਚੰਗਾ ਰਿਹਾ ਹੈ। ਉਹ ਟੀਮ ਇੰਡਿਆ ਖਿਲਾਫ ਖੇਡੇ ਗਏ ਹੁਣ ਤੱਕ 8 ਮੁਕਾਬਲਿਆਂ 'ਚ 307 ਰਣ ਬਣਾ ਚੁੱਕਾ ਹੈ। ਇਸ ਦੌਰਾਨ ਉਨ੍ਹਾਂ ਦਾ ਸਟ੍ਰਾਈਕ ਰੇਟ 160 ਰਿਹਾ ਹੈ ਜਦ ਕਿ ਔਸਤ 42 ਦੇ ਨੇੜੇ ਰਹੀ ਹੈ। ਖਾਸ ਗੱਲ ਇਹ ਹੈ ਕਿ ਮੁਨਰੋ ਭਾਰਤ ਖਿਲਾਫ ਇਕ ਸੈਂਕੜਾ ਅਤੇ ਦੋ ਅਰਧ ਸੈਂਕੜਾ ਵੀ ਲਗਾ ਚੁੱਕਾ ਹੈ।

ਕੌਲਿਨ ਮੁਨਰੋ ਭਾਰਤ ਖਿਲਾਫ ਰਿਕਾਰਡ
7 ਦੌੜਾਂ - ਵਿਦਰਭ ਸਟੇਡੀਅਮ
7 ਦੌੜਾਂ - ਅਰੁਣ ਜੇਟਲੀ ਸਟੇਡੀਅਮ
109 ਦੌੜਾਂ - ਸੌਰਾਸ਼ਟਰ ਕ੍ਰਿਕਟ ਸਟੇਡੀਅਮ
7 - ਗ੍ਰੀਨਫੀਲਡ ਅੰਤਰਰਾਸ਼ਟਰੀ ਸਟੇਡੀਅਮ
34 - ਵੈਸਟਪੈਕ ਸਟੇਡੀਅਮ
12 - ਈਡਨ ਪਾਰਕ, ਆਕਲੈਂਡ
72 - ਸਿਡਾਨ ਪਾਰਕ
59 - ਈਡਨ ਪਾਰਕ, ਆਕਲੈਂਡPunjabKesari

ਭਾਰਤ ਖਿਲਾਫ ਟੀ-20 'ਚ ਨਿਊਜ਼ੀਲੈਂਡ ਦੇ ਖਿਡਾਰੀ ਵਲੋਂ ਸਭ ਤੋਂ ਜ਼ਿਆਦਾ ਦੌੜਾਂ
307 - ਕੌਲਿਨ ਮੁਨਰੋ
261 - ਬਰੈਂਡਨ ਮੈਕੁਲਮ
237 - ਰਾਸ ਟੇਲਰ
216 - ਕੇਨ ਵਿਲੀਅਮਸਨ
139 - ਟਿਮ ਸਿਫਰਟ


Related News