Coca-Cola ਨੇ 2031 ਤੱਕ ਵਧਾਈ ICC ਦੇ ਨਾਲ ਆਪਣੀ ਸਾਂਝੇਦਾਰੀ, ਬਣਾਇਆ ਇਹ ਰਿਕਾਰਡ
Tuesday, Dec 26, 2023 - 07:22 PM (IST)
ਨਵੀਂ ਦਿੱਲੀ (ਭਾਸ਼ਾ) - ਪੀਣ ਵਾਲੇ ਪਦਾਰਥ ਬਣਾਉਣ ਵਾਲੀ ਕੰਪਨੀ ਕੋਕਾ-ਕੋਲਾ ਨੇ ਮੰਗਲਵਾਰ ਨੂੰ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਦੇ ਨਾਲ ਆਪਣੀ ਸਾਂਝੇਦਾਰੀ ਨੂੰ ਅੱਠ ਸਾਲਾਂ ਲਈ ਵਧਾਉਣ ਦਾ ਐਲਾਨ ਕੀਤਾ। ਇਸ ਦੇ ਨਾਲ ਇਹ ਕ੍ਰਿਕਟ ਸੰਗਠਨ ਨਾਲ ਸਭ ਤੋਂ ਲੰਬੇ ਸਮੇਂ ਤੱਕ ਸਬੰਧ ਰੱਖਣ ਵਾਲਾ ਬ੍ਰਾਂਡ ਬਣ ਜਾਵੇਗਾ।
ਇਹ ਵੀ ਪੜ੍ਹੋ : ਪਾਕਿਸਤਾਨ ਵੱਲੋਂ ਸਿੱਖਾਂ ਦੀ ਆਸਥਾ ਦੇ ਨਾਂ 'ਤੇ ਵੱਡੀ ਲੁੱਟ, ਵਿਦੇਸ਼ੀ ਸਿੱਖਾਂ 'ਚ ਭਾਰੀ ਰੋਸ
ਕੋਕਾ-ਕੋਲਾ ਅਤੇ ਆਈਸੀਸੀ ਵੱਲੋਂ ਜਾਰੀ ਸੰਯੁਕਤ ਬਿਆਨ ਅਨੁਸਾਰ ਦੋਵਾਂ ਨੇ ਇਸ ਸਾਂਝੇਦਾਰੀ ਨੂੰ 2031 ਦੇ ਅੰਤ ਤੱਕ ਵਧਾਉਣ ਲਈ ਆਈਸੀਸੀ ਹੈੱਡਕੁਆਰਟਰ ਵਿੱਚ ਇੱਕ ਸਮਝੌਤੇ 'ਤੇ ਹਸਤਾਖਰ ਕੀਤੇ। ਬਿਆਨ ਅਨੁਸਾਰ ਇਸ ਕਦਮ ਨਾਲ ਕੋਕਾ-ਕੋਲਾ ਹੁਣ 13 ਸਾਲਾਂ (2019-2031) ਲਈ ICC ਨਾਲ ਸਭ ਤੋਂ ਲੰਬੇ ਸਹਿਯੋਗ ਵਾਲਾ ਬ੍ਰਾਂਡ ਬਣ ਜਾਵੇਗਾ।
ਇਹ ਵੀ ਪੜ੍ਹੋ : ਸਮੁੰਦਰ 'ਚ ਸਮਾ ਚੁੱਕੀ ਭਗਵਾਨ ਕ੍ਰਿਸ਼ਨ ਦੀ ਦੁਆਰਕਾ ਨਗਰੀ ਦੇ ਜਲਦ ਹੋ ਸਕਣਗੇ ਦਰਸ਼ਨ
ਆਈਸੀਸੀ ਦੇ ਮੁੱਖ ਵਪਾਰਕ ਅਧਿਕਾਰੀ ਅਨੁਰਾਗ ਦਹੀਆ ਨੇ ਕਿਹਾ ਕਿ ਇਹ ਲੰਬੇ ਸਮੇਂ ਦਾ ਸਹਿਯੋਗ ਖੇਡ ਲਈ ਦਿਲਚਸਪ ਸੰਭਾਵਨਾਵਾਂ ਨਾਲ ਭਰੇ ਇੱਕ ਨਵੇਂ ਵਪਾਰਕ ਯੁੱਗ ਦੀ ਸ਼ੁਰੂਆਤ ਨੂੰ ਦਰਸਾਉਂਦਾ ਹੈ। ਕੋਕਾ-ਕੋਲਾ ਕੰਪਨੀ ਦੇ ਗਲੋਬਲ ਸਪੋਰਟਸ ਅਤੇ ਐਂਟਰਟੇਨਮੈਂਟ ਮਾਰਕੀਟਿੰਗ ਅਤੇ ਪਾਰਟਨਰਸ਼ਿਪ ਦੇ ਉਪ ਪ੍ਰਧਾਨ ਬ੍ਰੈਡਫੋਰਡ ਰੌਸ ਨੇ ਕਿਹਾ, “ਖੇਡਾਂ ਵਿੱਚ ਲੋਕਾਂ ਨੂੰ ਇੱਕਜੁੱਟ ਕਰਨ ਦੀ ਅਥਾਹ ਸ਼ਕਤੀ ਹੁੰਦੀ ਹੈ। ਇਹ ਸਾਂਝੇਦਾਰੀ ਸਾਨੂੰ ਆਪਣੇ ਬ੍ਰਾਂਡ ਨੂੰ ਉਸ ਉਤਸ਼ਾਹ ਨਾਲ ਜੋੜਨ ਦਾ ਮੌਕਾ ਦਿੰਦੀ ਹੈ ਜੋ ਵਿਸ਼ਵ ਵਿੱਚ ਕ੍ਰਿਕਟ ਦੇ ਆਲੇ-ਦੁਆਲੇ ਮੌਜੂਦ ਹੈ।”
ਇਹ ਵੀ ਪੜ੍ਹੋ : ਛੋਟੇ ਬੱਚੇ ਨੇ 700 ਰੁਪਏ 'ਚ ਮੰਗੀ 'Thar', ਆਨੰਦ ਮਹਿੰਦਰਾ ਨੇ ਵੀਡੀਓ ਸ਼ੇਅਰ ਕਰਕੇ ਕਹੀ ਇਹ ਗੱਲ
ਇਹ ਵੀ ਪੜ੍ਹੋ : ਨਵੇਂ ਸਾਲ 'ਚ ਵੀ ਰਹੇਗੀ ਛੁੱਟੀਆਂ ਦੀ ਭਰਮਾਰ, ਜਾਣੋ ਜਨਵਰੀ ਮਹੀਨੇ ਕਿੰਨੇ ਦਿਨ ਬੰਦ ਰਹਿਣਗੇ ਬੈਂਕ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8