ਫਰਾਂਸ ''ਚ ਕੋਚ, ਖਿਡਾਰੀਆਂ ਦੇ ਨਾਂ ''ਤੇ ਸਬ-ਵੇਅ ਸਟੇਸ਼ਨ

07/17/2018 1:32:11 AM

ਪੈਰਿਸ- ਫਰਾਂਸ ਨੂੰ 20 ਸਾਲ ਦੇ ਲੰਬੇ ਸਮੇਂ ਬਾਅਦ ਫੁੱਟਬਾਲ ਵਿਸ਼ਵ ਕੱਪ ਦਾ ਨਵਾਂ ਚੈਂਪੀਅਨ ਬਣਾਉਣ ਵਾਲੇ ਕੋਚ ਡਿਡੀਅਰ ਡੀਸ਼ੈਂਪਸ ਤੇ ਕਪਤਾਨ ਤੇ ਗੋਲਕੀਪਰ ਵਿਕਟਰ ਹਿਊਗੋ ਦੇ ਸਨਮਾਨ ਵਿਚ ਉਨ੍ਹਾਂ ਦੇ ਨਾਂ 'ਤੇ ਹੁਣ ਪੈਰਿਸ ਦੇ ਸਬ-ਵੇਅ ਟ੍ਰੇਨ ਸਟੇਸ਼ਨ ਦਾ ਨਾਂ ਰੱਖਿਆ ਜਾਵੇਗਾ।
ਫਰਾਂਸ ਦੀ ਰਾਜਧਾਨੀ ਪੈਰਿਸ ਵਿਚ ਆਰ. ਟੀ. ਪੀ. ਟਰਾਂਸਪੋਰਟ ਨੇ ਸੋਮਵਾਰ ਐਲਾਨ ਕੀਤਾ ਕਿ ਉਹ ਛੇ ਸਬ-ਵੇਅ ਸਟੇਸ਼ਨਾਂ ਦੇ ਨਾਂ ਨੂੰ ਆਪਣੇ ਚੈਂਪੀਅਨ ਖਿਡਾਰੀਆਂ ਦੇ ਨਾਂ 'ਤੇ ਬਦਲ ਰਹੀ ਹੈ। ਇਕ ਸਟੇਸ਼ਨ ਦਾ ਨਾਂ ਨੋਰਟੋਡਿਡੀਅਰ ਡੀਸ਼ੈਂਪਸ ਰੱਖਿਆ ਗਿਆ, ਜਿਹੜਾ ਟੀਮ ਦਾ ਕੋਚ ਹੈ ਤੇ 1998 ਵਿਚ ਬਤੌਰ ਫਰਾਂਸ ਦਾ ਕਪਤਾਨ ਵੀ ਟੀਮ ਨੂੰ ਪਹਿਲੀ ਵਾਰ ਵਿਸ਼ਵ ਕੱਪ ਦਿਵਾ ਚੁੱਕਾ ਹੈ।


Related News