ਨਾਰਵੇ ਕਲਾਸਿਕ ਸ਼ਤਰੰਜ ਟੂਰਨਾਮੈਂਟ ''ਚ ਕਾਰਲਸਨ ਖਿਤਾਬ ਦੇ ਨੇੜੇ

Saturday, Sep 18, 2021 - 02:27 AM (IST)

ਨਾਰਵੇ ਕਲਾਸਿਕ ਸ਼ਤਰੰਜ ਟੂਰਨਾਮੈਂਟ ''ਚ ਕਾਰਲਸਨ ਖਿਤਾਬ ਦੇ ਨੇੜੇ

ਸਟਾਵੇਂਗਰ (ਨਾਰਵੇ) (ਨਿਕਲੇਸ਼ ਜੈਨ)- ਨਾਰਵੇ ਕਲਾਸਿਕ ਸ਼ਤਰੰਜ ਟੂਰਨਾਮੈਂਟ 2021 ਦੇ 9ਵੇਂ ਰਾਊਂਡ ਵਿਚ ਮੌਜੂਦਾ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਨੇ ਰੂਸ ਦੇ ਸੇਰਗੀ ਕਾਰਯਾਕਿਨ ਨੂੰ ਹਰਾਉਂਦੇ ਹੋਏ ਸਿੰਗਲ ਬੜ੍ਹਤ ਹਾਸਲ ਕਰ ਲਈ ਹੈ ਤੇ ਜੇਕਰ ਆਖਰੀ ਦਿਨ ਰੂਸ ਦੇ ਵਿਸ਼ਵ ਚੈਂਪੀਅਨਸ਼ਿਪ ਚੈਲੰਜਰ ਇਯਾਨ ਨੈਪੋਮਨਿਆਚੀ ਵਿਰੁੱਧ ਉਹ ਬਾਜ਼ੀ ਜਿੱਤ ਜਾਂਦਾ ਹੈ ਤਾਂ ਉਸਦਾ ਲਗਾਤਾਰ ਤੀਜਾ ਨਾਰਵੇ ਸ਼ਤਰੰਜ ਦਾ ਖਿਤਾਬ ਜਿੱਤਣਾ ਤੈਅ ਹੋ ਜਾਵੇਗਾ। ਕਾਰਲਸਨ ਇਸ ਤੋਂ ਪਹਿਲਾਂ 2016, 2019 ਅਤੇ 2020 ਵਿਚ ਇਹ ਵੱਕਾਰੀ ਖਿਤਾਬ ਜਿੱਤ ਚੁੱਕਾ ਹੈ।

ਇਹ ਖ਼ਬਰ ਪੜ੍ਹੋ- ਚੇਨਈ ਦੇ ਕੋਲ ਖਿਤਾਬ ਜਿੱਤਣ ਦਾ ਮੌਕਾ : ਪੀਟਰਸਨ


ਸੇਰਗੀ ਕਾਰਯਾਕਿਨ ਵਿਰੁੱਧ ਇਸ ਟੂਰਨਾਮੈਂਟ ਵਿਚ ਪੰਜਵੇਂ ਰਾਊਂਡ ਵਿਚ ਕਾਰਲਸਨ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਤੇ ਇਸ ਵਾਰ ਸਫੈਦ ਮੋਹਰਿਆਂ ਨਾਲ ਖੇਡ ਰਿਹਾ ਕਾਰਲਸਨ ਇਕ ਵਾਰ ਫਿਰ ਮੁਸ਼ਕਿਲ ਵਿਚ ਨਜ਼ਰ ਆ ਰਿਹਾ ਕਾਰਲਸਨ ਇਕ ਵਾਰ ਫਿਰ ਮੁਸ਼ਕਿਲ ਵਿਚ ਨਜ਼ਰ ਆ ਰਿਹਾ ਸੀ  ਪਰ ਰਾਏ ਲੋਪੇਜ ਓਪਨਿੰਗ ਵਿਚ ਚੰਗਾ ਬਚਾਅ ਕਰਦੇ ਹੋਏ ਉਸ ਨੇ 53 ਚਾਲਾਂ ਵਿਚ ਬਾਜ਼ੀ ਜਿੱਤ ਲਈ। ਰਾਊਂਡ 9 ਵਿਚ ਦੋ ਹੋਰ ਮੁਕਾਬਲਿਆਂ ਵਿਚ ਫਰਾਂਸ ਦੇ ਅਲੀਰੇਜਾ ਫਿਰੌਜਾ ਨੇ ਨਾਰਵੇ ਦੇ ਆਰੀਅਨ ਤਾਰੀ ਤਾਰੀ ਨੂੰ ਸਿੱਧੇ ਤੇ ਰੂਸ ਦੇ ਇਯਾਨ ਨੈਪੋਮਨਿਆਚੀ ਨੇ ਹੰਗਰੀ ਦੇ ਰਿਚਰਡ ਰਾਪੋਰਟ ਨੂੰ ਟਾਈਬ੍ਰੇਕ ਵਿਚ ਹਰਾਇਆ।

ਇਹ ਖ਼ਬਰ ਪੜ੍ਹੋ- ਅਮਰੀਕੀ ਓਪਨ ਚੈਂਪੀਅਨ ਏਮਾ ਰਾਡੂਕਾਨੂ ਬ੍ਰਿਟੇਨ ਪਹੁੰਚੀ, ਮਾਤਾ-ਪਿਤਾ ਨੂੰ ਮਿਲੀ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News