ਅਭਿਜੀਤ ਗੁਪਤਾ ਤੇ ਸਵਾਤੀ ਘਾਟੇ ਖਿਤਾਬ ਦੇ ਦਾਅਵੇਦਾਰ

12/29/2017 5:24:20 AM

ਮੁੰਬਈ- ਮੌਜੂਦਾ ਰਾਸ਼ਟਰਮੰਡਲ ਚੈਂਪੀਅਨ ਅਭਿਜੀਤ ਗੁਪਤਾ ਤੇ ਸਵਾਤੀ ਘਾਟੇ ਉਨ੍ਹਾਂ ਚੋਟੀ ਦੇ ਖਿਡਾਰੀਆਂ ਵਿਚ ਸ਼ਾਮਲ ਹਨ, ਜਿਹੜੇ 30 ਦਸੰਬਰ ਤੋਂ ਇੱਥੇ ਸ਼ੁਰੂ ਹੋਣ ਵਾਲੀ ਮੁੰਬਈ ਕੌਮਾਂਤਰੀ ਸ਼ਤਰੰਜ ਚੈਂਪੀਅਨਸ਼ਿਪ ਦੇ ਓਪਨ ਵਰਗ ਵਿਚ ਖਿਤਾਬ ਦੇ ਦਾਅਵੇਦਾਰ ਹਨ।
ਇੱਥੇ ਜਾਰੀ ਬਿਆਨ ਅਨੁਸਾਰ ਸਵਾਤੀ ਟੂਰਨਾਮੈਂਟ ਵਿਚ ਸਭ ਤੋਂ ਵੱਡੀ ਰੈਂਕਿੰਗ ਦੀ ਮਹਿਲਾ ਖਿਡਾਰੀ ਹੈ। ਟੂਰਨਾਮੈਂਟ ਦੀ ਇਨਾਮੀ ਰਾਸ਼ੀ 12 ਲੱਖ ਰੁਪਏ ਹੈ। 
ਸਾਬਕਾ ਵਿਸ਼ਵ ਜੂਨੀਅਰ ਚੈਂਪੀਅਨ ਅਭਿਜੀਤ ਦੇ ਇਲਾਵਾ ਜਿਹੜੇ ਪ੍ਰਮੁੱਖ ਗ੍ਰੈਂਡਮਾਸਟਰ ਇਸ ਵਿਚ ਹਿੱਸਾ ਲੈ ਰਹੇ ਹਨ, ਉਨ੍ਹਾਂ ਵਿਚ ਰੂਸ ਦਾ ਇਵਾਨ ਰੋਜੂਮ, ਅਮਰੀਕਾ ਦਾ ਤੈਮੂਰ ਗਾਰੇਯੇਵ ਤੇ ਇਟਲੀ ਦਾ ਡੇਵਿਡ ਅਲਬਰਟੋ ਸ਼ਾਮਲ ਹਨ। ਭਾਰਤੀਆਂ ਵਿਚ ਗ੍ਰੈਂਡਮਾਸਟਰ ਸਵਾਪਨਿਲ ਐੱਸ. ਥੋਪਾੜੇ, ਗ੍ਰੈਂਡਮਾਸਟਰ ਐੱਸ. ਸ਼ਿਆਮਸੁੰਦਰ ਤੇ ਦੋ ਮਹਿਲਾ ਗ੍ਰੈਂਡਮਾਸਟਰ ਸਵਾਤੀ ਤੇ ਕਿਰਨ ਮਨੀਸ਼ਾ ਮੋਹੰਤੀ ਖਿਤਾਬ ਦੇ ਦਾਅਵੇਦਾਰ ਹਨ।


Related News