ਏਸ਼ੀਆ ਕੱਪ ''ਚ ਕੀਤਾ ਸੀ ਖਰਾਬ ਪ੍ਰਦਰਸ਼ਨ, ਹੁਣ 21 ਸਾਲ ਦੀ ਉਮਰ ''ਚ ਲਿਆ ਸੰਨਿਆਸ

10/02/2018 2:32:00 PM

ਨਵੀਂ ਦਿੱਲੀ— ਯੂ.ਏ.ਈ 'ਚ ਖੇਡੇ ਗਏ ਏਸ਼ੀਆ ਕੱਪ ਨੂੰ ਟੀਮ ਇੰਡੀਆ ਨੇ ਜਿੱਤਿਆ। ਇਸ ਨੇ ਜ਼ਬਰਦਸਤ ਪ੍ਰਦਰਸ਼ਨ ਕਰਕੇ ਇਸ ਟੂਰਨਾਮੈਂਟ 'ਚ ਪਾਕਿਸਤਾਨ ਨੂੰ 2 ਵਾਰ ਹਰਾਇਆ ਉਥੇ ਫਾਈਨਲ 'ਚ ਉਸ ਨੇ ਬੰਗਲਾਦੇਸ਼ ਨੂੰ ਹਾਰ ਦਿੱਤੀ ਹਾਲਾਂਕਿ ਇਸ ਟੂਰਨਾਮੈਂਟ 'ਚ ਸ਼੍ਰੀਲੰਕਾ ਅਤੇ ਹਾਂਗਕਾਂਗ ਦਾ ਪ੍ਰਦਰਸ਼ਨ ਬਹੁਤ ਖਰਾਬ ਰਿਹਾ। ਇਹ ਦੋਵੇਂ ਟੀਮਾਂ ਸੁਪਰ-4 ਰਾਊਂਡ 'ਚ ਨਹੀਂ ਪਹੁੰਚ ਸਕੀਆਂ। ਹੁਣ ਖਬਰ ਆ ਰਹੀ ਹੈ ਕਿ ਹਾਂਗਕਾਂਗ ਦੇ ਸਿਰਫ 21 ਸਾਲ ਦੇ ਖਿਡਾਰੀ ਨੇ ਇਸ ਟੂਰਨਾਮੈਂਟ ਤੋਂ ਬਾਅਦ ਸੰਨਿਆਸ ਦਾ ਐਲਾਨ ਕਰ ਦਿੱਤਾ ਹੈ। ਇਹ ਖਿਡਾਰੀ ਹਨ ਹਾਂਗਕਾਂਗ ਦੇ ਵਿਕਟਕੀਪਰ ਕ੍ਰਿਸਟੋਫਰ ਕਾਰਟਰ, ਜਿਨ੍ਹਾਂ ਦੀ ਉਮਰ ਸਿਰਫ 21 ਸਾਲ ਹੈ। ਏਸ਼ੀਆ ਕੱਪ ਦੇ ਦੋ ਮੈਚਾਂ 'ਚ ਕਾਰਟਰ ਸਿਰਫ 5 ਦੌੜਾਂ ਬਣਾ ਸਕੇ ਸਨ। ਪਾਕਿਸਤਾਨ ਖਿਲਾਫ ਗਰੁੱਪ ਸਟੇਜ ਦੇ ਪਹਿਲੇ ਮੈਚ 'ਚ ਉਹ ਸਿਰਫ 2 ਦੌੜਾਂ ਦੇ ਸਕੋਰ 'ਤੇ ਆਊਟ ਹੋ ਗਏ ਸਨ, ਉਥੇ ਭਾਰਤ ਖਿਲਾਫ ਵੀ ਉਹ 3 ਦੌੜਾਂ ਬਣਾ ਪਾਏ ਸਨ। ਹਾਲਾਂਕਿ ਟੀਮ ਇੰਡੀਆ ਨੂੰ ਹਾਂਗਕਾਂਗ ਦੀ ਟੀਮ ਨੇ ਚੰਗੀ ਟੱਕਰ ਦਿੱਤੀ ਸੀ।

एशिया कप में किया था खराब प्रदर्शन, अब महज 21 साल की उम्र में लिया संन्यास!
ਵੈਸੇ ਹਾਂਗਕਾਂਗ ਦੇ ਵਿਕਟਕੀਪਰ ਕ੍ਰਿਸਟੋਫਰ ਦੀ ਕ੍ਰਿਕਟ ਛੱਡਣ ਦੀ ਵਜ੍ਹਾ ਪੜਾਈ ਵੀ ਹੈ। ਕ੍ਰਿਸਟੋਫਰ ਨੇ ਆਪਣੇ ਬਿਆਨ 'ਚ ਕਿਹਾ, ' ਮੈਂ ਕ੍ਰਿਕਟ ਲਈ ਪਹਿਲਾਂ ਹੀ ਆਪਣੀ ਪੜਾਈ ਨੂੰ ਰੋਕਿਆ ਹੋਇਆ ਹੈ। ਮੈਨੂੰ ਲੱਗਦਾ ਹੈ ਕਿ ਉਹੀ ਕਰਨ ਦਾ ਸਮਾਂ ਹੈ ਜੋ ਮੈਂ ਹਮੇਸ਼ਾ ਕਰਨਾ ਚਾਹੁੰਦਾ ਸੀ, ਮੈਨੂੰ ਪਾਇਲਟ ਬਣਨਾ ਹੈ, ਪੈਸਿਆ ਦੀ ਕਮੀ ਦੀ ਵਜ੍ਹਾ ਨਾਲ ਮੇਰੇ ਲਈ ਹਾਂਗਕਾਂਗ ਲਈ ਫੁਲ ਟਾਈਮ ਖੇਡਣਾ ਕਾਫੀ ਮੁਸ਼ਕਲ ਹੈ। ਸਰਕਾਰ ਅਤੇ ਆਈ.ਸੀ.ਸੀ. ਤੋਂ ਸਾਨੂੰ ਚੰਗਾ ਸਮਰਥਨ ਨਹੀਂ ਮਿਲ ਰਿਹਾ ਹੈ।'


Related News