ਕੈਨੇਡਾ ਦੀ ਕ੍ਰਿਸਟੀਨ ਫੁੱਟਬਾਲ ਇਤਿਹਾਸ ਦੀ ਸਭ ਤੋਂ ਵੱਧ ਗੋਲ ਕਰਨ ਵਾਲੀ ਖਿਡਾਰਨ ਬਣੀ

01/30/2020 5:15:05 PM

ਲਾਸ ਐਂਜਲਿਸ : ਕੈਨੇਡਾ ਦੀ ਕ੍ਰਿਸਟੀਨ ਸਿੰਕਲੇਅਰ ਟੈਕਸਾਸ ਦੇ ਬ੍ਰਾਊਂਸਵਿਲੇ ਵਿਚ ਕੋਨਕਾਕਾਫ ਓਲੰਪਿਕ ਟੂਰਨਾਮੈਂਟ ਵਿਚ ਸੈਂਟ ਕੀਟਸ ਅਤੇ ਨੇਵਿਸ ਖਿਲਾਫ ਟੀਮ ਦੀ 11-0 ਦੀ ਜਿੱਤ ਦੌਰਾਨ ਕੌਮਾਂਤਰੀ ਫੁੱਟਬਾਲ ਇਤਿਹਾਸ ਵਿਚ ਸਭ ਤੋਂ ਵੱਧ ਗੌਲ ਕਰਨ ਵਾਲੀ ਖਿਡਾਰਨ ਬਣੀ। ਕ੍ਰਿਸਟੀਨ ਨੇ ਬੁੱਧਵਾਰ ਨੂੰ ਆਪਣੇ ਕਰੀਅਰ ਦਾ 185ਵਾਂ ਗੋਲ ਕੀਤਾ ਅਤੇ ਅਮਰੀਕਾ ਦੀ ਏ. ਬੀ. ਵੈਮਬੈਕ ਨੂੰ ਪਿੱਛੇ ਛੱਡਿਆ, ਜਿਸ ਦੇ ਨਾਂ ਕੌਮਾਂਤਰੀ ਫੁੱਟਬਾਲ ਵਿਚ ਸਭ ਤੋਂ ਵੱਧ ਗੋਲ ਕਰਨਾ ਦਾ ਪਿਛਲਾ ਰਿਕਾਰਡ ਦਰਜ ਸੀ। ਕ੍ਰਿਸਟੀਨ ਨੇ 2 ਗੋਲ ਕੀਤੇ ਜਿਸ ਨਾਲ ਕੈਨੇਡਾ ਨੇ ਸਿਰਫ 50 ਹਜ਼ਾਰ ਦੀ ਗਿਣਤੀ ਵਾਲੇ ਸੈਂਟ ਕੀਟਸ ਅਤੇ ਨੇਵਿਸ ਨੂੰ ਕੁਲ ਫਰਕ ਦੇ ਆਧਾਰ 'ਤੇ 31-2 ਨਾਲ ਹਰਾਇਆ। ਕ੍ਰਿਸਟੀਨ ਨੇ ਓਲੰਪਿਕ ਵਿਚ 11 ਗੋਲ ਕੀਤੇ ਹਨ ਅਤੇ ਉਹ ਵਰਲਡ ਕੱਪ ਵਿਚ ਗੋਲ ਕਰਨ ਵਾਲੀ ਸਿਰਫ 2 ਖਿਡਾਰੀਆਂ ਵਿਚੋਂ ਇਕ ਹੈ।

 

Related News