ਕ੍ਰਿਸ ਲਿਨ ਨੇ ਗੇਂਦ ਪਹੁੰਚਾਈ ਸਟੇਡੀਅਮ ਤੋਂ ਬਾਹਰ, ਚਹਿਲ ਵੀ ਰਹਿ ਗਏ ਹੈਰਾਨ: video

Saturday, Apr 06, 2019 - 12:03 PM (IST)

ਕ੍ਰਿਸ ਲਿਨ ਨੇ ਗੇਂਦ ਪਹੁੰਚਾਈ ਸਟੇਡੀਅਮ ਤੋਂ ਬਾਹਰ, ਚਹਿਲ ਵੀ ਰਹਿ ਗਏ ਹੈਰਾਨ: video

ਸਪੋਰਟਸ ਡੈਸਕ : ਆਂਦਰੇ ਰਸੇਲ ਦੀ ਤੂਫਾਨੀ ਪਾਰੀ ਦੀ ਬਦੌਲਤ ਕੋਲਕਾਤਾ ਨੇ ਸ਼ੁੱਕਰਵਾਰ ਨੂੰ ਆਈ. ਪੀ. ਐੱਲ ਟੀ20 ਲੀਗ ਦੇ 17ਵੇਂ ਮੁਕਾਬਲੇ 'ਚ ਬੈਂਗਲੁਰੂ ਨੂੰ 5 ਵਿਕਟਾਂ ਨਾਲ ਹਰਾ ਕੇ ਇਸ ਸੀਜਨ ਦੀ ਤੀਜੀ ਜਿੱਤ ਦਰਜ ਕੀਤੀ ਹੈ। ਉਥੇ ਹੀ, ਬੈਂਗਲੁਰੂ ਦੀ ਇਹ ਲਗਾਤਾਰ ਪੰਜਵੀਂ ਹਾਰ ਹੈ। ਅਜਿਹੇ 'ਚ ਕੇ. ਕੇ. ਆਰ ਦੇ ਸਲਾਮੀ ਬੱਲੇਬਾਜ਼ ਕ੍ਰਿਸ ਲਿਨ ਨੇ ਬੱਲੇਬਾਜ਼ੀ ਦੇ ਦੌਰਨ ਬੈਂਗਲੁਰੂ ਦੇ ਗੇਂਦਬਾਜ਼ ਚਹਿਲ ਨੂੰ ਇਕ ਅਜਿਹਾ ਛੱਕਾ ਠੋਕਿਆ ਦੀ ਚਹਿਲ ਆਪਣੇ ਆਪ ਵੀ ਹੈਰਾਨ ਰਹਿ ਗਏ। ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ।PunjabKesari
ਅਸਲ 'ਚ ਹੋਇਆ ਇੰਂਝ ਕਿ ਟੀਚਾ ਦਾ ਪਿੱਛਾ ਕਰਦੇ ਹੋਏ ਲਿਨ ਨੇ ਛੇਵੇਂ ਓਵਰ ਦੀ ਪੰਜਵੀ ਗੇਂਦ 'ਤੇ ਆਰ. ਸੀ. ਬੀ. ਦੇ ਗੇਂਦਬਾਜ਼ ਯੁਜਵਿੰਦਰ ਚਹਿਲ ਨੂੰ ਲੰਬਾ ਛੱਕਾ ਮਾਰਿਆ। ਲਿਨ ਦਾ ਇਹ ਛੱਕਾ ਸਟੇਡੀਅਮ ਪਾਰ ਕਰ ਸਿੱਧਾ ਦਰਸ਼ਕਾ ਦੇ  ਸਟੈਂਡ ਦੀ ਛੱਤ 'ਤੇ ਜਾ ਡਿੱਗਿਆ। ਜਿਸ ਨੂੰ ਦੇਖ ਕੇ ਚਹਿਲ ਵੀ ਕਾਫ਼ੀ ਹੈਰਾਨ ਰਹਿ ਗਏ। ਲਿਨ ਨੇ 31 ਗੇਂਦਾਂ 'ਚ ਦੋ ਛੱਕੇ ਤੇ ਚਾਰ ਚੌਕੇ ਦੀ ਮਦਦ ਨਾਲ 43 ਦੌੜਾਂ ਬਣਾਈਆਂ।


Related News