ਟੈਸਟ ਟੀਮ ''ਚੋ ਬਾਹਰ ਕ੍ਰਿਸ ਗੇਲ, ਆਖਰੀ ਟੈਸਟ ਖੇਡ ਲੈਣਾ ਚਾਹੁੰਦੇ ਸਨ ਸੰਨਿਆਸ

Saturday, Aug 10, 2019 - 12:17 PM (IST)

ਟੈਸਟ ਟੀਮ ''ਚੋ ਬਾਹਰ ਕ੍ਰਿਸ ਗੇਲ, ਆਖਰੀ ਟੈਸਟ ਖੇਡ ਲੈਣਾ ਚਾਹੁੰਦੇ ਸਨ ਸੰਨਿਆਸ

ਸਪੋਰਟਸ ਡੈਸਕ— ਵੈਸਟਇੰਡੀਜ਼ ਸਭ ਤੋਂ ਬਿਹਤਰੀਨ ਬੱਲੇਬਾਜ਼ਾਂ 'ਚੋਂ ਇਕ ਕ੍ਰਿਸ ਗੇਲ ਦੇ ਅੰਤਰਰਾਸ਼ਟਰੀ ਕ੍ਰਿਕਟ ਕਰੀਅਰ ਦਾ ਅੰਤ ਛੇਤੀ ਹੀ ਹੋਣ ਵਾਲਾ ਹੈ। ਹਾਲਾਂਕਿ ਉਨ੍ਹਾਂ ਨੇ ਵਰਲਡ ਕੱਪ ਤੋਂ ਬਾਅਦ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ। ਪਰ ਵਰਲਡ ਕੱਪ ਦੇ ਦੌਰਾਨ ਹੀ ਉਨ੍ਹਾਂ ਨੇ ਸਾਫ਼ ਕਰ ਦਿੱਤਾ ਕਿ ਭਾਰਤੀ ਟੀਮ (Team india) ਦੇ ਖਿਲਾਫ ਹੋਣ ਵਾਲੀ ਘਰੇਲੂ ਸੀਰੀਜ਼ ਤੋਂ ਬਾਅਦ ਉਹ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿਣਗੇ।

ਵੈਸਟਇੰਡੀਜ਼ ਨੇ ਭਾਰਤ ਦੇ ਖਿਲਾਫ ਸ਼ੁੱਕਰਵਾਰ ਨੂੰ 22 ਅਗਸਤ ਤੋਂ ਸ਼ੁਰੂ ਹੋ ਰਹੀ ਦੋ ਟੈਸਟ ਮੈਚਾਂ ਦੀ ਸੀਰੀਜ਼ 'ਚ ਸਟਾਰ ਬੱਲੇਬਾਜ਼ ਕਰਿਸ ਗੇਲ ਨੂੰ ਸ਼ਾਮਲ ਨਹੀਂ ਕੀਤਾ ਹੈ। ਭਲੇ ਹੀ ਦੂਜਾ ਟੈਸਟ 29 ਅਗਸਤ ਤੋਂ 3 ਸਤੰਬਰ ਤੱਕ ਗੇਲ ਦੇ ਹੋਮ ਗਰਾਉਂਡ ਜਮੈਕਾ ਦੇ ਸਬੀਨਾ ਪਾਰਕ 'ਚ ਖੇਡਿਆ ਜਾਣਾ ਹੈ, ਪਰ ਚੋਣਕਰਤਾਵਾਂ ਦੇ ਇਸ ਫੈਸਲੇ ਦਾ ਮਤਲੱਬ ਹੈ ਕਿ ਉਨ੍ਹਾਂ ਦਾ ਆਖਰੀ ਇੰਟਰਨੈਸ਼ਨਲ ਮੈਚ ਬੁੱਧਵਾਰ (14 ਅਗਸਤ) ਨੂੰ ਭਾਰਤ ਦੇ ਖਿਲਾਫ ਪੋਰਟ ਆਫ ਸਪੇਨ 'ਚ ਖੇਡਿਆ ਜਾਣ ਵਾਲੇ ਆਖਰੀ ਵਨ-ਡੇ ਹੋਵੇਗਾ।PunjabKesari
ਆਖਰੀ ਟੈਸਟ ਖੇਡ ਕੇ ਸੰਨਿਆਸ ਲੈਣਾ ਚਾਹੁੰਦੇ ਸਨ ਗੇਲ
ਕ੍ਰਿਸ ਗੇਲ ਵੈਸਟਇੰਡੀਜ਼ ਟੀਮ ਲਈ 103 ਟੈਸਟ ਮੈਚ ਖੇਡ ਚੁੱਕੇ ਹਨ ਤੇ ਉਨ੍ਹਾਂ ਨੇ ਆਪਣਾ ਪਿੱਛਲਾ ਟੈਸਟ ਸਿਤੰਬਰ 2014 'ਚ ਖੇਡਿਆ ਸੀ। ਹਾਲਾਂਕਿ ਉਨ੍ਹਾਂ ਨੇ ਵਰਲਡ ਕੱਪ ਦੇ ਦੌਰਾਨ ਇਸ ਗੱਲ ਦੇ ਸੰਕੇਤ ਦਿੱਤੇ ਸਨ ਕਿ ਉਹ ਇੱਕ ਟੈਸਟ ਮੈਚ ਖੇਡ ਕੇ ਆਪਣੇ ਅੰਤਰਰਾਸ਼ਟਰੀ ਕ੍ਰਿਕਟ ਕਰੀਅਰ ਨੂੰ ਅਲਵਿਦਾ ਕਹਿਣਾ ਚਾਹੁੰਦੇ ਹਨ।PunjabKesari 

ਗੇਲ ਦਾ ਟੈਸਟ ਕਰੀਅਰ
ਗੇਲ ਨੇ ਆਪਣੇ ਟੈਸਟ ਕਰੀਅਰ 'ਚ 103 ਮੈਚਾਂ 'ਚ 7214 ਦੌੜਾਂ ਬਣਾਈਆਂ ਹਨ, ਜਿਸ 'ਚ ਉਨ੍ਹਾਂ ਦਾ ਟਾਪ ਸਕੋਰ 333 ਦੌੜਾਂ ਰਹੀਆਂ ਹਨ, ਪਰ ਹਾਲ ਹੀ ਦੇ ਸਾਲਾਂ 'ਚ ਉਨ੍ਹਾਂ ਦਾ ਕਰੀਅਰ ਸਫੇਦ ਬਾਲ ਕ੍ਰਿਕੇਟ ਤੇ ਦੁਨੀਆ ਭਰ ਦੀ ਫਰੈਂਚਾਇਜ਼ੀ ਟੀ20 ਲੀਗ ਤੱਕ ਹੀ ਸੀਮਤ ਰਿਹਾ ਹੈ।


Related News