Cricket Quiz : ਕ੍ਰਿਸ ਗੇਲ ਦੇ IPL ’ਚ ਪ੍ਰਦਰਸ਼ਨ ਬਾਰੇ ਕਿੰਨਾ ਜਾਣਦੇ ਹੋ ਤੁਸੀਂ, ਪਰਖੋ ਆਪਣਾ ਕਿ੍ਰਕਟ ਗਿਆਨ
Tuesday, Dec 29, 2020 - 05:55 PM (IST)
1. ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ’ਚ ਕ੍ਰਿਸ ਗੇਲ ਖ਼ਿਲਾਫ਼ ਗੇਂਦਬਾਜ਼ੀ ਕਰਦੇ ਹੋਏ ਕਿਸ ਗੇਂਦਬਾਜ਼ ਨੇ ਇਕ ਓਵਰ ’ਚ 37 ਦੌੜਾਂ ਦਿੱਤੀਆਂ?
(a) ਰਾਹੁਲ ਸ਼ਰਮਾ
(b) ਅਲੀ ਮੁਰਤਜ਼ਾ
(c) ਅਸ਼ੋਕ ਡਿੰਡਾ
(d) ਪ੍ਰਸੰਥ ਪਰਮੇਸ਼ਵਰਨ
2. ਇਨ੍ਹਾਂ ’ਚੋਂ ਕਿਹੜਾ ਆਈ. ਪੀ. ਐੱਲ. ਰਿਕਾਰਡ ਕ੍ਰਿਸ ਗੇਲ ਦੇ ਨਾਂ ਨਹੀਂ ਹੈ?
(a) ਸਭ ਤੋਂ ਜ਼ਿਆਦਾ ਸਕੋਰ
(b) ਇਕ ਪਾਰੀ ’ਚ ਸਭ ਤੋਂ ਜ਼ਿਆਦਾ ਛੱਕੇ ਲਾਉਣਾ
(c) ਸਭ ਤੋਂ ਤੇਜ਼ ਅਰਧ ਸੈਂਕੜਾ
(d) ਸਭ ਤੋਂ ਤੇਜ਼ ਸੈਂਕੜਾ3. ਕ੍ਰਿਸ ਗੇਲ 2011 ਦੀ ਆਈ. ਪੀ. ਐੱਲ. ਨੀਲਾਮੀ ’ਚ ਨਹੀਂ ਵਿਕਿਆ ਸੀ। ਉਹ ਟੂਰਨਾਮੈਂਟ ਦੇ ਮੱਧ ’ਚ ਕਿਸ ਖਿਡਾਰੀ ਦੀ ਜਗ੍ਹਾ ਖੇਡਿਆ?
(a) ਡਰਕ ਨੈਨਰਸ
(b) ਨੁਆਨ ਪ੍ਰਦੀਪ
(c) ਨਾਥਨ ਬ੍ਰੈਕਮੈਨ
(d) ਰਾਸ ਟੇਲਰ
4. ਆਈ. ਪੀ. ਐੱਲ. ਮੈਚ ’ਚ ਕ੍ਰਿਸ ਗੇਲ ਨੇ ਆਪਣਾ ਪ੍ਰਸਿੱਧ 175 ਦੌੜਾਂ ਦਾ ਸਕੋਰ ਬਣਾਇਆ। ਉੱਥੇ ਭੁਵਨੇਸ਼ਵਰ ਕੁਮਾਰ ਪੁਣੇ ਵਾਰੀਅਰਸ ਦੇ ਦੋ ਗੇਂਦਬਾਜ਼ਾਂ ’ਚੋਂ ਇਕ ਸੀ ਜਿਨ੍ਹਾਂ ਨੇ ਅੰਡਰ 7 ਓਵਰ ਦੀ ਇਕੋਨਮੀ ਲਈ ਚਾਰ ਓਵਰਾਂ ਦਾ ਕੋਟਾ ਕਰਾਇਆ ਸੀ। ਦੂਜਾ ਗੇਂਦਬਾਜ਼ ਕੌਣ ਸੀ?
(a) ਆਰੋਨ ਫਿੰਚ
(b) ਲਿਊਕ ਰਾਈਟ
(c) ਈਸ਼ਵਰ ਪਾਂਡੇ
(d) ਅਲਫ਼ੋਨਸੋ ਥਾਮਸ5. ਕਿਹੜੇ ਗੇਂਦਬਾਜ਼ ਨੇ ਆਈ. ਪੀ. ਐੱਲ. ਇਤਿਹਾਸ ’ਚ ਕ੍ਰਿਸ ਗੇਲ ਨੂੰ ਸਭ ਤੋਂ ਜ਼ਿਆਦਾ ਵਾਰ ਆਊਟ ਕੀਤਾ?
(a) ਹਰਭਜਨ ਸਿੰਘ
(b) ਭੁਵਨੇਸ਼ਵਰ ਕੁਮਾਰ
(c) ਰਵੀਚੰਦਰਨ ਅਸ਼ਵਿਨ
(d) ਲਸਿਥ ਮਲਿੰਗਾ6. ਗੇਲ ਨੇ ਕਿੰਨੇ ਆਈ. ਪੀ. ਐੱਲ. ਸੈਂਕੜੇ ਬਣਾਏ ਹਨ?
(a) 4
(b) 9
(c) 7
(d) 6
7. 2015 ’ਚ ਈਡਨ ਗਾਰਡਨਜ਼ ’ਚ ਕੇ. ਕੇ. ਆਰ. ਵਿਰੁੱਧ ਕ੍ਰਿਸ ਗੇਲ ਦੀਆਂ 96 ਦੌੜਾਂ ਬਾਰੇ ਕੀ ਵਿਲੱਖਣ ਸੀ?
(a) ਉਹ ਆਈ. ਪੀ. ਐੱਲ. ਦੇ ਇਤਿਹਾਸ ’ਚ ਪਹਿਲੀ ਵਾਰ ਨਾਟ ਆਊਟ ਰਹੇ।
(b) ਉਹ ਆਈ. ਪੀ. ਐੱਲ. ਇਤਿਹਾਸ ’ਚ ਪਹਿਲੀ ਵਾਰ ਰਨਆਊਟ ਹੋਏ।
(c) ਉਸ ਨੇ ਆਈ. ਪੀ. ਐੱਲ. ਦੇ ਇਤਿਹਾਸ ’ਚ ਪਹਿਲੀ ਵਾਰ ਆਪਣੀ ਟੀਮ ਦੀ ਕਪਤਾਨੀ ਕੀਤੀ।
(d) ਉਸ ਨੇ ਇਸ ਪਾਰੀ ’ਚ ਇਕ ਵੀ ਛੱਕਾ ਨਹੀਂ ਲਗਾਇਆ।
8. ‘‘ਅਗਲੇ ਸੀਜ਼ਨ ’ਚ ਮੈਨੂੰ ਬੁਲੇਟ ਪਰੂਫ ਚੈਸਟ ਪੈਡ ਦੀ ਜ਼ਰੂਰਤ ਹੋਵੇਗੀ ਕਿਉਂਕਿ ਗੇਲ ਗੇਂਦਾਂ ਨੂੰ ਰਾਕੇਟ ਦੀ ਤਰ੍ਹਾਂ ਮਾਰ ਰਿਹਾ ਹੈ।’’
ਆਈ. ਪੀ. ਐੱਲ. ਦੇ 2011 ਸੀਜ਼ਨ ਦੇ ਦੌਰਾਨ ਚਰਚਾ ’ਚ ਆਏ ਇਹ ਸ਼ਬਦ ਕਿਸ ਨੇ ਕਹੇ ਸਨ?
(a) ਵਿਰਾਟ ਕੋਹਲੀ
(b) ਏਬੀ ਡਿਵੀਲੀਅਰਸ
(c) ਤਿਲਕਰਤਨੇ ਦਿਲਸ਼ਾਨ
(d) ਲਿਊਕ ਪੋਮੇਰਬੈਕ
9. ਆਈ. ਪੀ. ਐੱਲ. ਦੇ ਊਦਘਾਟਨੀ ਸੀਜ਼ਨ ’ਚ ਕ੍ਰਿਸ ਗੇਲ ਨੇ ਕਿੰਨੇ ਮੈਚ ਖੇਡੇ?
(a) 3
(b) 2
(c) ਜ਼ੀਰੋ
(d) ਉਪਰ ਦਿੱਤੀਆਂ ਆਪਸ਼ਨ ’ਚੋਂ ਕੋਈ ਵੀ ਨਹੀਂ।ਇਹ ਰਹੇ ਉਪਰੋਕਤ ਪ੍ਰਸ਼ਨਾਂ ਦੇ ਉੱਤਰ :-
1. (d)
2. (c)
3. (a)
4. (b)
5. (a)
6. (d)
7. (b)
8. (c)
9. (c)