ਚਾਈਨਾ ਓਪਨ ਟੈਨਿਸ : ਜ਼ਿਆਂਗ ਨੂੰ ਹਰਾ ਕੇ ਓਸਾਕਾ ਸੈਮੀਫਾਈਨਲ ''ਚ

Saturday, Oct 06, 2018 - 02:21 AM (IST)

ਚਾਈਨਾ ਓਪਨ ਟੈਨਿਸ : ਜ਼ਿਆਂਗ ਨੂੰ ਹਰਾ ਕੇ ਓਸਾਕਾ ਸੈਮੀਫਾਈਨਲ ''ਚ

ਨਵੀਂ ਦਿੱਲੀ— ਯੂ . ਐੱਸ. ਓਪਨ ਚੈਂਪੀਅਨ ਜਾਪਾਨ ਦੀ ਨਾਓਮੀ ਓਸਾਕਾ ਨੇ ਇਕ ਸੈੱਟ ਪੱਛੜਣ ਮਗਰੋਂ ਸ਼ਾਨਦਾਪ ਵਾਪਸੀ ਕਰਦਿਆਂ ਚੀਨ ਦੀ ਘਰੇਲੂ ਖਿਡਾਰਨ ਜ਼ਿਆਂਗ ਸ਼ੂਈ ਨੂੰ 3-6, 6-4, 7-5 ਨਾਲ ਹਰਾ ਕੇ ਚਾਈਨਾ ਓਪਨ ਟੈਨਿਸ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਜਗ੍ਹਾ ਬਣਾ ਲਈ। ਓਸਾਕਾ ਇਸ ਦੇ ਨਾਲ ਹੀ ਚਾਈਨਾ ਓਪਨ ਦੇ ਸੈਮੀਫਾਈਨਲ 'ਚ ਪਹੁੰਚਣ ਵਾਲੀ ਜਾਪਾਨ ਦੀ ਪਹਿਲੀ ਮਹਿਲਾ ਖਿਡਾਰਨ ਵੀ ਬਣ ਗਈ ਹੈ। ਹਾਲ ਹੀ 'ਚ ਯੂ. ਐੱਸ. ਓਪਨ 'ਚ ਸੇਰੇਨਾ ਵਿਲੀਅਮ ਨੂੰ ਹਰਾ ਕੇ ਚੈਂਪੀਅਨ ਬਣੀ ਓਸਾਕਾ ਨੇ ਕੁਆਟਰ ਫਾਈਨਲ ਮੈਚ 'ਚ ਜ਼ਿਆਂਗ ਖਿਲਾਫ 66 ਵਾਰ ਗਲਤੀਆਂ ਕੀਤੀਆਂ ਪਰ ਪਹਿਲਾਂ ਸੈੱਟ ਗੁਆਉਣ ਮਗਰੋਂ ਉਸ ਨੇ 2 ਘੰਟੇ 33 ਮਿੰਟ 'ਚ ਜਿੱਤ ਆਪਣੇ ਨਾਂ ਕਰ ਲਈ। 
20 ਸਾਲਾ ਖਿਡਾਰਨ ਦੀ ਇਸ ਸੈਸ਼ਨ 'ਚ ਇਹ 6ਵੀਂ ਕੁਆਟਰਫਾਈਨਲ ਜਿੱਤ ਹੈ। 8ਵੀਂ ਦਰਜਾ ਪ੍ਰਾਪਤ ਖਿਡਾਰਨ ਨੇ ਮੈਚ 'ਚ 51 ਵਿਨਰਜ਼ ਤੇ 9ਐੱਸ ਲਾਏ ਤੇ 6ਵਾਰ ਜ਼ਿਆਂਗ ਦੀ ਸਰਵਿਸ  ਤੋੜੀ। ਉਹ ਹੁਣ ਅਗਲੇ ਮੁਕਾਬਲੇ 'ਚ ਐਨਾਸਤਾਸੀਆ ਸੇਵਾਸੋਵਾ ਨਾਲ ਭਿੜੇਗੀ। ਜਿਸ ਨੇ ਇਕ ਹੋਰ ਮੁਕਾਬਲੇ 'ਚ ਡੌਮੀਨਿਕਾ ਸਿਬੁਲਕੋਵਾ ਨੂੰ 6-3, 7-6 ਨਾਲ ਹਰਾਇਆ।

 


Related News