ਆਖਰ ਕਿਉਂ ਪੁਜਾਰਾ ਨੂੰ ਨਹੀਂ ਮਿਲੀ A+ ਗਰੇਡ ''ਚ ਜਗ੍ਹਾ, BCCI ਨੇ ਦੱਸੀ ਇਹ ਵਜ੍ਹਾ

Saturday, Mar 09, 2019 - 01:01 PM (IST)

ਆਖਰ ਕਿਉਂ ਪੁਜਾਰਾ ਨੂੰ ਨਹੀਂ ਮਿਲੀ A+ ਗਰੇਡ ''ਚ ਜਗ੍ਹਾ, BCCI ਨੇ ਦੱਸੀ ਇਹ ਵਜ੍ਹਾ

ਨਵੀਂ ਦਿੱਲੀ : ਸੁਪਰੀਮ ਕੋਰਟ ਵੱਲੋਂ ਗਠਿਤ ਕ੍ਰਿਕਟ ਪ੍ਰਬੰਧਕ ਕਮੇਟੀ (ਸੀ. ਓ. ਏ.) ਨੇ ਸਾਲ 2018-19 ਲਈ ਭਾਰਤੀ ਟੀਮ ਦੇ ਖਿਡਾਰੀਆਂ ਲਈ ਨਵੇਂ ਸੈਂਟ੍ਰਲ ਕਰਾਰ ਦਾ ਐਲਾਨ ਕੀਤਾ। ਇਨ੍ਹਾਂ ਕਈਆਂ ਦੀ ਪ੍ਰਮੋਸ਼ਨ ਹੋਈ ਤਾਂ ਕਈਆਂ ਨੂੰ ਝਟਕਾ ਲੱਗਾ। A+ ਗ੍ਰੇਡ ਵਿਚ 3 ਖਿਡਾਰੀ ਵਿਰਾਟ ਕੋਹਲੀ, ਰੋਹਿਤ ਸ਼ਰਮਾ ਅਤੇ ਜਸਪ੍ਰੀਤ ਬੁਮਰਾਹ ਰੱਖੇ ਗਏ ਹਨ ਪਰ ਟੈਸਟ ਦੇ ਬੈਸਟ ਪਲੇਅਰ ਮੰਨੇ ਜਾਣ ਵਾਲੇ ਚੇਤੇਸ਼ਵਰ ਪੁਜਾਰਾ ਨੂੰ ਸ਼ਾਮਲ ਨਹੀਂ ਕੀਤਾ ਗਿਆ।

ਆਸਟਰੇਲੀਆ ਵਿਚ ਭਾਰਤ ਲਈ ਸ਼ਾਨਦਾਰ ਪਾਰੀ ਖੇਡ ਕੇ ਸੀਰੀਜ਼ ਜਿੱਤ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੇ ਚੇਤੇਸ਼ਵਰ ਪੁਜਾਰਾ ਨੂੰ 'ਏ' ਗ੍ਰੇਡ ਵਿਚ ਰੱਖਿਆ ਗਿਆ ਹੈ। ਪੁਜਾਰਾ ਨੂੰ 'ਏ' ਗ੍ਰੇਡ ਦਿੱਤਾ ਗਿਆ ਜਿਸ ਤੋਂ ਬਾਅਦ ਸਵਾਲ ਉੱਠਣ ਲੱਗੇ ਕਿ ਆਖਿਰ ਕਿਉਂ ਟੈਸਟ ਦੀ ਦੀਵਾਰ ਨੂੰ ਏ ਪਲਸ ਵਿਚ ਨਹੀਂ ਰਖਿਆ ਗਿਆ। ਇਸ ਦਾ ਜਵਾਬ ਬੀ. ਸੀ. ਸੀ. ਆਈ. ਦੇ ਹੀ ਇਕ ਅਧਿਕਾਰੀ ਨੇ ਦਿੱਤਾ। ਬੋਰਡ ਦੇ ਇਕ ਅਧਿਕਾਰੀ ਨੇ ਕਿਹਾ ਕਿ ਪੁਜਾਰਾ ਨੇ ਆਸਟਰੇਲੀਆ ਵਿਚ ਚੰਗਾ ਖੇਡਿਆ ਪਰ ਏ ਪਲਸ ਕਲਾਸ ਉਨ੍ਹਾਂ ਲੋਕਾਂ ਲਈ ਹੈ ਜਿਨ੍ਹਾਂ ਨੇ ਘੱਟੋਂ ਘੱਟ 2 ਸਵਰੂਪਾਂ ਵਿਚ ਚੰਗਾ ਪ੍ਰਦਰਸ਼ਨ ਕੀਤਾ ਹੋਵੇ। ਪੁਜਾਰਾ ਸਿਰਫ ਇਕ ਸਵਰੂਪ ਖੇਡਦੇ ਹਨ ਅਤੇ ਇਸ਼ਾਂਤ ਸ਼ਰਮਾ ਵੀ ਪਰ ਦੋਵੇਂ ਏ ਵਰਗ ਵਿਚ ਹਨ। ਅਜਿੰਕਯ ਰਹਾਨੇ ਅਤੇ ਕੁਲਦੀਪ ਯਾਦਵ ਵੀ ਇਸੇ ਕਲਾਸ ਵਿਚ ਹਨ। ਹਾਰਦਿਕ ਪੰਡਯਾ ਅਤੇ ਕੇ. ਐੱਲ. ਰਾਹੁਲ ਦੇ ਨਾਲ ਉਮੇਸ਼ ਯਾਦਵ ਅਤੇ ਚਾਹਲ ਗਰੁਪ ਬੀ ਵਿਚ ਹਨ। ਰਿਧਿਮਾਨ ਸਾਹਾ ਗਰੁਪ-ਬੀ ਤੋਂ ਸੀ ਵਿਚ ਆ ਗਏ ਹਨ।

ਤੇਜ਼ ਗੇਂਦਬਾਜ਼ ਖਲੀਲ ਅਹਿਮਦ ਅਤੇ ਬੱਲੇਬਾਜ਼ ਹਨੁਮਾ ਵਿਹਾਰੀ ਨੂੰ ਪਹਿਲੀ ਵਾਰ ਗਰੁਪ-ਸੀ ਦੇ ਕਰਾਰ ਦਿੱਤੇ ਗਏ ਹਨ। ਉੱਥੇ ਟੈਸਟ ਅਤੇ ਵਨ ਡੇ ਵਿਚ ਪ੍ਰਭਾਵੀ ਪ੍ਰਦਰਸ਼ਨ ਕਰਨ ਵਾਲੇ ਮਯੰਕ ਅਗਰਵਾਲ, ਪ੍ਰਿਥਵੀ ਸ਼ਾਹ ਅਤੇ ਵਿਜੇ ਸ਼ੰਕਰ ਨੂੰ ਇਸ ਸੂਚੀ ਵਿਚ ਸ਼ਾਮਲ ਨਹੀਂ ਕੀਤਾ ਗਿਆ ਹੈ। ਕਿਉਂਕਿ ਉਹ 3 ਟੈਸਟ ਜਾਂ 8 ਵਨ ਡੇ ਲਈ ਬੀ. ਸੀ. ਸੀ. ਆਈ. ਦੇ ਮਾਪ-ਦੰਡਾਂ 'ਤੇ ਖਰੇ ਨਹੀਂ ਉਤਰਦੇ। ਪਿਛਲੇ ਸਾਲ ਏ ਵਰਗ ਵਿਚ ਰਹੇ ਮੁਰਲੀ ਵਿਜੇ ਅਤੇ ਸੀ ਕਲਾਸ ਵਿਚ ਰਹੇ ਸੁਰੇਸ਼ ਰੈਨਾ ਨੂੰ ਕਰਾਰ ਨਹੀਂ ਮਿਲੇ ਹਨ।

ਕਰਾਰ ਵਿਚ ਸ਼ਾਮਲ ਖਿਡਾਰੀਆਂ ਦੀ ਸੁਚੀ
ਏ ਪਲਸ : ਵਿਰਾਟ ਕੋਹਲੀ, ਰੋਹਿਤ ਸ਼ਰਮਾ, ਜਸਪ੍ਰੀਤ ਬੁਮਰਾ
ਏ ਕਲਾਸ : ਐੱਮ. ਐੱਸ. ਧੋਨੀ, ਚੇਤੇਸ਼ਵਰ ਪੁਜਾਰਾ, ਰਿਸ਼ਭ ਪੰਤ, ਆਰ ਅਸ਼ਵਿਨ, ਰਵਿੰਦਰ ਜਡੇਜਾ, ਇਸ਼ਾਂਤ ਸ਼ਰਮਾ, ਮੁਹੰਮਦ ਸ਼ਮੀ, ਕੁਲਦੀਪ ਯਾਦਵ, ਸ਼ਿਖਰ ਧਵਨ,  ਭੁਵਨੇਸ਼ਵਰ ਕੁਮਾਰ, ਅਜਿੰਕਯ ਰਹਾਨੇ।
ਬੀ ਕਲਾਸ : ਲੋਕੇਸ਼ ਰਾਹੁਲ, ਹਾਰਦਿਕ ਪੰਡਯਾ, ਉਮੇਸ਼ ਯਾਦਵ, ਯੁਜਵੇਂਦਰ ਚਾਹਲ।
ਸੀ ਕਲਾਸ : ਕੇਦਾਰ ਯਾਦਵ, ਦਿਨੇਸ਼ ਕਾਰਤਿਕ, ਅੰਬਾਤੀ ਰਾਇਡੂ, ਮਨੀਸ਼ ਪਾਂਡੇ, ਹਨੁਮਾ ਵਿਹਾਰੀ, ਖਲੀਲ ਅਹਿਮਦ, ਰਿਧਿਮਾਨ ਸਾਹਾ।


Related News