ਕੋਰੋਨਾ ਵਾਇਰਸ ਨੇ ਲਈ ਚੇਤਨ ਸਕਾਰੀਆ ਦੇ ਪਿਤਾ ਦੀ ਜਾਨ, IPL ਦੀ ਕਮਾਈ ਨਾਲ ਚਲ ਰਿਹਾ ਸੀ ਇਲਾਜ
Sunday, May 09, 2021 - 03:04 PM (IST)
ਸਪੋਰਟਸ ਡੈਸਕ— ਭਾਰਤ ’ਚ ਕੋਰੋਨਾ ਵਾਇਰਸ ਬਾਲੀਵੁੱਡ ਸੇਲੇਬਸ ਤੇ ਸਿਆਸਤਦਾਨ ਤੋਂ ਇਲਾਵਾ ਖੇਡ ਜਗਤ ’ਤੇ ਜੰਮ ਕੇ ਕਹਿਰ ਵਰ੍ਹਾ ਰਿਹਾ ਹੈ। ਐਤਵਾਰ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2021 ’ਚ ਰਾਜਸਥਾਨ ਰਾਇਲਜ਼ ਵੱਲੋਂ ਖੇਡੇ ਗਏ ਤੇਜ਼ ਗੇਂਦਬਾਜ਼ ਚੇਤਨ ਸਕਾਰੀਆ ਦੇ ਪਿਤਾ ਕਾਂਜੀਭਾਈ ਸਕਾਰੀਆ ਦਾ ਕੋਵਿਡ-19 ਦੀ ਵਜ੍ਹਾ ਨਾਲ ਦਿਹਾਂਤ ਹੋ ਗਿਆ ਹੈ। ਇਸ ਗੱਲ ਦੀ ਸੂਚਨਾ ਉਨ੍ਹਾਂ ਦੀ ਫ੍ਰੈਂਚਾਈਜ਼ੀ ਨੇ ਦਿੱਤੀ ਹੈ।
ਇਹ ਵੀ ਪੜ੍ਹੋ : ਡੇਵਿਡ ਵਾਰਨਰ ਤੇ ਮਾਈਕਲ ਸਲੇਟਰ ਵਿਚਾਲੇ ਹੱਥੋਪਾਈ ਦੀ ਖ਼ਬਰ ਵਾਇਰਲ, ਜਾਣੋ ਕੀ ਹੈ ਸੱਚਾਈ
ਉਨ੍ਹਾਂ ਪਿਤਾ ਹਾਲ ਹੀ ’ਚ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ’ਚ ਦਾਖਲ ਕਰਾਇਆ ਗਿਆ ਸੀ। ਸਕਾਰੀਆ ਨੇ ਹਾਲ ਹੀ ’ਚ ਇਕ ਇੰਟਰਵਿਊ ਦੌਰਾਨ ਕਿਹਾ ਸੀ ਕਿ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਕਾਰਨ ਹੀ ਉਹ ਆਪਣੇ ਪਿਤਾ ਦਾ ਇਲਾਜ ਕਰਾਉਣ ਲਈ ਪੈਸੇ ਇਕੱਠੇ ਕਰ ਸਕੇ ਹਨ। ਸਕਾਰੀਆਂ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਨੂੰ ਇਕ ਹਫ਼ਤੇ ਪਹਿਲਾਂ ਹੀ ਕੋਰੋਨਾ ਹੋਇਆ ਸੀ। ਕੁਝ ਦਿਨ ਪਹਿਲਾਂ ਹੀ ਮੈਨੂੰ ਰਾਜਸਥਾਨ ਰਾਇਲਜ਼ ਵੱਲੋਂ ਮੇਰੇ ਹਿੱਸੇ ਦਾ ਭੁਗਤਾਨ ਕੀਤਾ ਗਿਆ ਹੈ। ਇਸ ਨਾਲ ਮੇਰੇ ਪਿਤਾ ਦੇ ਇਲਾਜ ’ਚ ਮਦਦ ਮਿਲੀ। ਉਨ੍ਹਾਂ ਕਿਹਾ ਕਿ ਜੇਕਰ ਆਈ. ਪੀ. ਐੱਲ. ਨਹੀਂ ਹੁੰਦਾ ਤਾਂ ਉਹ ਆਪਣੇ ਪਿਤਾ ਦੇ ਇਲਾਜ ਲਈ ਪੈਸੇ ਨਹੀਂ ਇਕੱਠੇ ਕਰ ਪਾਉਂਦੇ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।