ਸ਼ਤਰੰਜ : ਚੀਨ ਦੇ ਯੂ ਯਾਂਗੀ ਨੂੰ ਹਰਾ ਕੇ ਹਰਿ ਕ੍ਰਿਸ਼ਣਾ ਖਿਤਾਬ ਦੇ ਨੇੜੇ

04/26/2019 8:12:03 PM

ਸ਼ੇਨਜੇਨ (ਚੀਨ) (ਨਿਕਲੇਸ਼ ਜੈਨ)- ਸ਼ੇਨਜੇਨ ਮਾਸਟਰਸ ਸ਼ਤਰੰਜ ਚੈਂਪੀਅਨਸ਼ਿਪ-2019 ਵਿਚ ਭਾਰਤ ਦੇ ਪੇਂਟਾਲਾ ਹਰਿਕ੍ਰਿਸ਼ਣਾ ਲਈ ਰਾਊਂਡ 8 ਤੇ 9 ਵੱਖ-ਵੱਖ ਨਤੀਜੇ ਲੈ ਕੇ ਆਇਆ। 7 ਰਾਊਂਡਾਂ ਤਕ ਸਿੰਗਲ ਬੜ੍ਹਤ 'ਤੇ ਚੱਲ ਰਹੇ ਹਰਿ ਕ੍ਰਿਸ਼ਣਾ ਨੂੰ ਪਹਿਲਾਂ 8ਵੇਂ ਰਾਊਂਡ ਵਿਚ ਹੰਗਰੀ ਦੇ ਰਿਚਰਡ ਰਾਪੋ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਤੇ 5 ਅੰਕਾਂ 'ਤੇ ਅਨੀਸ਼ ਗਿਰੀ ਉਸਦੇ ਨਾਲ ਸਾਂਝੀ ਬੜ੍ਹਤ 'ਤੇ ਪਹੁੰਚ ਗਿਆ ਤੇ ਅਜਿਹੇ ਵਿਚ ਲੱਗ ਰਿਹਾ ਸੀ ਕਿ ਸ਼ਾਨਦਾਰ ਟੂਰਨਾਮੈਂਟ ਖੇਡਣ ਵਾਲਾ ਹਰਿਕ੍ਰਿਸ਼ਣਾ ਲਈ ਕਿਤੇ ਆਖਰੀ ਰਾਊਂਡ ਮੁਸ਼ਕਿਲ ਨਾ ਸਾਬਤ ਹੋ ਜਾਵੇ ਪਰ ਹਰਿ ਕ੍ਰਿਸ਼ਣਾ ਨੇ 9ਵੇਂ ਰਾਊਂਡ ਵਿਚ ਸ਼ਾਨਦਾਰ ਵਾਪਸੀ ਕਰਦਿਆਂ ਚੀਨ ਦੇ ਯੂ ਯਾਂਗੀ ਨੂੰ ਇਕ ਵਾਰ ਫਿਰ ਹਰਾਉਂਦਿਆਂ ਆਖਰੀ- 10ਵੇਂ ਰਾਊਂਡ ਤੋਂ ਠੀਕ ਪਹਿਲਾਂ 6 ਅੰਕਾਂ ਨਾਲ ਚੈਂਪੀਅਨਸ਼ਿਪ ਵਿਚ ਇਕ ਵਾਰ ਫਿਰ ਸਿੰਗਲ ਬੜ੍ਹਤ ਹਾਸਲ ਕਰ ਲਈ। 
ਸਫੈਦ ਮੋਹਰਿਆਂ ਨਾਲ ਖੇਡ ਰਹੇ ਹਰਿਕ੍ਰਿਸ਼ਣਾ ਵਿਰੁੱਧ ਯਾਂਗੀ ਨੇ ਪੇਟ੍ਰੋਫ ਡਿਫੈਂਸ ਦਾ ਇਸਤੇਮਾਲ ਕੀਤਾ ਪਰ ਬੋਰਡ ਦੇ ਦੋਵੇਂ ਹਿੱਸਿਆਂ ਰਾਜਾ ਤੇ ਵਜ਼ੀਰ ਵਲੋਂ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਹਰਿ ਕ੍ਰਿਸ਼ਣਾ ਨੇ 57 ਚਾਲਾਂ ਵਿਚ ਜਿੱਤ ਦਰਜ ਕਰ ਲਈ। ਅੱਜ ਹੋਏ ਦੋ ਹੋਰ ਮੁਕਾਬਲੇ ਡਰਾਅ ਰਹੇ। ਨੀਦਰਲੈਂਡ ਦੇ ਅਨੀਸ਼ ਗਿਰੀ ਨੇ ਹੰਗਰੀ ਦੇ ਰਿਚਰਡ ਰਾਪੋ ਨਾਲ ਅਤੇ ਚੀਨ ਦੇ ਡਿੰਗ ਲੀਰੇਨ ਨੇ ਰੂਸ ਦੇ ਦਿਮਿਤ੍ਰੀ ਜਕੋਵੇਂਕੋ ਨਾਲ ਮੁਕਾਬਲਾ ਡਰਾਅ ਖੇਡਿਆ। ਹੁਣ ਕਲ ਆਖਰੀ ਮੁਕਾਬਲੇ ਵਿਚ ਹਰਿ ਕ੍ਰਿਸ਼ਣਾ ਦਾ ਮੁਕਾਬਲਾ ਚੀਨ ਦੇ ਡਿੰਗ ਲੀਰੇਨ ਨਾਲ ਹੋਵੇਗਾ ਤੇ ਜੇਕਰ ਉਹ ਡਰਾਅ ਵੀ ਖੇਡਦਾ ਹੈ ਤਾਂ ਉਸਦਾ ਖਿਤਾਬ ਜਿੱਤਣਾ ਇਕ ਹਕੀਕਤ ਬਣ ਸਕਦਾ ਹੈ।


Gurdeep Singh

Content Editor

Related News