ਸ਼ਤਰੰਜ : FIDE ਸਰਕਟ ਲੀਡਰਬੋਰਡ : ਭਾਰਤ ਦੇ ਡੀ. ਗੁਕੇਸ਼ ਨੇ ਚੋਟੀ ਦਾ ਸਥਾਨ ਹਾਸਲ ਕੀਤਾ

Wednesday, Jun 14, 2023 - 01:32 PM (IST)

ਨਵੀਂ ਦਿੱਲੀ (ਨਿਕਲੇਸ਼ ਜੈਨ) : ਭਾਰਤ ਦੇ 17 ਸਾਲਾ ਗ੍ਰੈਂਡਮਾਸਟਰ ਡੀ. ਗੁਕੇਸ਼ ਨੇ ਸਮੇਂ-ਸਮੇਂ 'ਤੇ ਆਪਣੇ ਆਪ ਨੂੰ ਚੋਟੀ ਦੇ ਦਰਜੇ ਦਾ ਖਿਡਾਰੀ ਸਾਬਤ ਕੀਤਾ ਹੈ ਅਤੇ ਨਾਰਵੇ ਸ਼ਤਰੰਜ 'ਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਗੁਕੇਸ਼ ਇਕ ਵਾਰ ਫਿਰ ਫਿਡੇ ਸਰਕਟ ਲੀਡਰਬੋਰਡ 'ਚ ਸਿਖਰ 'ਤੇ ਪਹੁੰਚ ਗਿਆ ਹੈ।  ਗੁਕੇਸ਼ ਹੁਣ ਵਿਸ਼ਵ ਸ਼ਤਰੰਜ ਚੈਂਪੀਅਨਸ਼ਿਪ ਚੱਕਰ 2024 ਦੇ ਤਹਿਤ ਸ਼ਾਮਲ FIDE ਸਰਕਟ ਲੀਡਰਬੋਰਡ ਵਿੱਚ 75.28 ਅੰਕਾਂ ਨਾਲ ਪਹਿਲੇ ਸਥਾਨ 'ਤੇ ਪਹੁੰਚ ਗਿਆ ਹੈ, ਜਿੱਥੋਂ ਇੱਕ ਸਥਾਨ ਸਿੱਧਾ FIDE ਉਮੀਦਵਾਰ ਨੂੰ ਜਾਂਦਾ ਹੈ। 

ਜ਼ਿਕਰਯੋਗ ਹੈ ਕਿ ਹੁਣ ਤੱਕ ਵਿਸ਼ਵਨਾਥਨ ਆਨੰਦ ਨੂੰ ਛੱਡ ਕੇ ਕੋਈ ਵੀ ਖਿਡਾਰੀ ਫਿਡੇ ਉਮੀਦਵਾਰ ਵਿੱਚ ਜਗ੍ਹਾ ਨਹੀਂ ਬਣਾ ਸਕਿਆ ਹੈ। ਗੁਕੇਸ਼ ਦੇ ਬਾਅਦ ਅਮਰੀਕਾ ਦੇ ਵੇਸਲੀ ਸੋ 70.11 ਅੰਕਾਂ ਨਾਲ ਦੂਜੇ ਅਤੇ ਨੀਦਰਲੈਂਡ ਦਾ ਅਨੀਸ਼ ਗਿਰੀ 62.78 ਅੰਕਾਂ ਨਾਲ ਤੀਜੇ ਸਥਾਨ 'ਤੇ ਹੈ। ਹੋਰਨਾਂ ਖਿਡਾਰੀਆਂ  'ਚ ਅਮਰੀਕਾ ਦੇ ਫੈਬੀਆਨੋ ਕਾਰੂਆਨਾ, ਲੇਵੋਨ ਅਰੋਨੀਅਨ, ਸੈਮੂਅਲ ਸੇਵਿਅਨ, ਭਾਰਤ ਦੇ ਅਰਜੁਨ ਅਰਿਗਾਸੀ, ਉਜ਼ਬੇਕਿਸਤਾਨ ਦੇ ਨੋਦਿਰਬੇਕ ਅਬਦੁਸਤਾਰੋਵ, ਨਾਰਵੇ ਦੇ ਮੈਗਨਸ ਕਾਰਲਸਨ ਅਤੇ ਸਵੀਡਨ ਦੇ ਨੀਲਸ ਗ੍ਰੁਂਡੇਲੀਅਸ ਚੌਥੇ ਤੋਂ ਦਸਵੇਂ ਸਥਾਨ 'ਤੇ ਹਨ।


Tarsem Singh

Content Editor

Related News