CSK v KKR : ਚੇਨਈ ਤੇ ਕੋਲਕਾਤਾ ਵਿਚਾਲੇ ਅੱਜ ਹੋਵੇਗੀ ਖਿਤਾਬੀ ਜੰਗ

10/15/2021 3:43:43 AM

ਦੁਬਈ- ਇਯੋਨ ਮੋਰਗਨ ਦੀ ਕਪਤਾਨ ਵਾਲੀ ਕੋਲਕਾਤਾ ਨਾਈਟ ਰਾਈਡਰਜ਼ ਆਈ. ਪੀ. ਐੱਲ. ਵਿਚ ਤੀਜੀ ਵਾਰ ਤੇ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਾਲੀ ਚੇਨਈ ਸੁਪਰ ਕਿੰਗਜ਼ ਚੌਥੀ ਵਾਰ ਖਿਤਾਬ ਜਿੱਤਣ ਦੇ ਇਰਾਦੇ ਨਾਲ ਸ਼ੁੱਕਰਵਾਰ ਨੂੰ ਹੋਣ ਵਾਲੇ ਫਾਈਨਲ ਵਿਚ ਭਿੜਨਗੇ। ਚੇਨਈ ਦਾ ਇਹ 9ਵਾਂ ਫਾਈਨਲ ਹੈ ਜਦਕਿ ਕੋਲਕਾਤਾ ਦੀ ਟੀਮ ਤੀਜੀ ਵਾਰ ਫਾਈਨਲ ਖੇਡੇਗੀ। ਦੋਵਾਂ ਟੀਮਾਂ ਨੇ ਲੀਗ ਗੇੜ ਵਿਚ ਚੋਟੀ 'ਤੇ ਰਹਿਣ ਵਾਲੀ ਦਿੱਲੀ ਕੈਪੀਟਲਸ ਨੂੰ ਹਰਾ ਕੇ ਫਾਈਨਲ ਦੀ ਟਿਕਟ ਹਾਸਲ ਕੀਤੀ ਹੈ। ਚੇਨਈ ਨੇ ਪਹਿਲੇ ਕੁਆਲੀਫਾਇਰ ਵਿਚ ਦਿੱਲੀ ਨੂੰ 4 ਵਿਕਟਾਂ ਨਾਲ ਹਰਾਇਆ ਸੀ ਜਦਕਿ ਕੋਲਕਾਤਾ ਨੇ ਕੱਲ ਦਿੱਲੀ ਨੂੰ ਹਰਾਇਆ ਸੀ ਜਦਕਿ ਕੋਲਕਾਤਾ ਨੇ ਕੱਲ ਦਿੱਲੀ ਨੂੰ ਰੋਮਾਂਚਕ ਸੰਘਰਸ਼ ਵਿਚ 3 ਵਿਕਟਾਂ ਨਾਲ ਹਰਾਇਆ। ਚੇਨਈ ਤੇ ਕੋਲਕਾਤਾ ਦਾ ਹੁਣ ਅੱਜ ਹੋਣ ਵਾਲੇ ਫਾਈਨਲ ਵਿਚ ਆਹਮਣਾ-ਸਾਹਮਣਾ ਹੋਵੇਗਾ। ਦੋ ਵਾਰ ਦੀ ਜੇਤੂ ਕੋਲਕਾਤਾ ਨੇ ਆਪਣੇ ਪਿਛਲੇ ਦੋਵੇਂ ਫਾਈਨਲ ਜਿੱਤੇ ਹਨ ਜਦਕਿ ਚੇਨਈ ਦਾ ਇਹ 9ਵਾਂ ਫਾਈਨਲ ਹੋਵੇਗਾ ਤੇ ਉਹ ਤਿੰਨ ਵਾਰ ਜੇਤੂ ਰਹਿ ਚੁੱਕੀ ਹੈ। 

ਇਹ ਖ਼ਬਰ ਪੜ੍ਹੋ- ਹਾਕੀ ਇੰਡੀਆ ਸੀਨੀਅਰ ਮਹਿਲਾ ਰਾਸ਼ਟਰੀ ਚੈਂਪੀਅਨਸ਼ਿਪ 21 ਅਕਤੂਬਰ ਤੋਂ ਝਾਂਸੀ 'ਚ


ਕੋਲਕਾਤਾ ਦਾ ਕਪਤਾਨ ਮੋਰਗਨ ਤੇ ਚੇਨਈ ਦਾ ਕਪਤਾਨ ਧੋਨੀ ਮੈਦਾਨ 'ਤੇ ਕਾਫੀ ਕੂਲ ਨਜ਼ਰ ਆਉਂਦੇ ਹਨ ਪਰ ਪ੍ਰਦਰਸ਼ਨ ਦੇ ਲਿਹਾਜ਼ ਨਾਲ ਦੋਵਾਂ ਕਪਤਾਨਾਂ ਵਿਚਾਲੇ ਕਾਫੀ ਫਰਕ ਹੈ। ਧੋਨੀ ਨੇ ਦਿੱਲੀ ਵਿਰੁੱਧ ਪਹਿਲੇ ਕੁਆਲੀਫਾਇਰ ਵਿਚ ਸਿਰਫ 6 ਗੇਂਦਾਂ 'ਤੇ ਅਜੇਤੂ 18 ਦੌੜਾਂ ਬਣਾ ਕੇ ਆਪਣੀ ਟੀਮ ਨੂੰ ਮੁਸ਼ਕਿਲ ਲੱਗਣ ਵਾਲੀ ਜਿੱਤ ਦਿਵਾਈ ਸੀ ਜਦਕਿ ਮੋਰਗਨ ਦੂਜੇ ਕੁਆਲੀਫਾਇਰ ਵਿਚ ਟੀਚੇ ਦਾ ਪਿੱਛਾ ਕਰਦੇ ਹੋਏ ਜ਼ੀਰੋ 'ਤੇ ਆਊਟ ਹੋ ਗਿਆ ਸੀ ਪਰ ਰਾਹੁਲ ਤ੍ਰਿਪਾਠੀ ਨੇ ਆਰ. ਅਸ਼ਵਿਨ ਦੇ ਪਾਰੀ ਦੇ ਆਖਰੀ ਓਵਰ ਦੀ ਪੰਜਵੀਂ ਗੇਂਦ 'ਤੇ ਸਿੱਧਾ ਛੱਕਾ ਲਾ ਕੇ ਕੋਲਕਾਤਾ ਨੂੰ ਫਾਈਨਲ ਵਿਚ ਪਹੁੰਚਾਇਆ ਸੀ। 

ਖ਼ਬਰ ਪੜ੍ਹੋ- ਸੁਨੀਲ ਸ਼ੇਤਰੀ ਨੇ ਤੋੜਿਆ ਪੇਲੇ ਦਾ ਇਹ ਵੱਡਾ ਰਿਕਾਰਡ, ਭਾਰਤ ਸੈਫ ਚੈਂਪੀਅਨਸ਼ਿਪ ਦੇ ਫਾਈਨਲ 'ਚ

PunjabKesari
ਚੇਨਈ ਦੀਆਂ ਉਮੀਦਾਂ ਦਾ ਦਾਮੋਦਾਰ ਉਸਦੇ ਤਜਰਬੇਕਾਰ ਖਿਡਾਰੀਆਂ ਤੇ ਨੌਜਵਾਨ ਰਿਤੂਰਾਜ ਗਾਇਕਵਾੜ 'ਤੇ ਰਹੇਗਾ। ਸ਼ਾਨਦਾਰ ਫਾਰਮ ਵਿਚ ਖੇਡ ਰਿਹਾ ਗਾਇਕਵਾੜ ਟੂਰਨਾਮੈਂਟ ਵਿਚ 600 ਤੋਂ ਜ਼ਿਆਦਾ ਦੌੜਾਂ ਬਣਾ ਚੁੱਕਾ ਹੈ ਜਦਕਿ ਅਜੇ ਫਾਈਨਲ ਬਾਕੀ ਹੈ। ਤਜਰਬੇ ਦੀ ਗੱਲ ਕੀਤੀ ਜਾਵੇ ਤਾਂ ਧੋਨੀ 40 ਨੂੰ ਪਾਰ ਕਰ ਚੁੱਕਾ ਹੈ ਜਦਕਿ ਡਵੇਨ ਬ੍ਰਾਵੋ 38 ਸਾਲ, ਫਾਫ ਡੂ ਪਲੇਸਿਸ 37 ਸਾਲ, ਰੌਬਿਨ ਉਥੱਪਾ 36 ਸਾਲ, ਅੰਬਾਤੀ ਰਾਇਡੂ 36 ਸਾਲ, ਮੋਇਨ ਅਲੀ 34 ਸਾਲ ਤੇ ਰਵਿੰਦਰ ਜਡੇਜਾ 32 ਸਾਲ ਪਾਰ ਕਰ ਚੁੱਕੇ ਹਨ। ਇਨ੍ਹਾਂ ਤਜਰਬੇਕਾਰ ਖਿਡਾਰੀਆਂ ਨੂੰ ਫਾਈਨਲ ਵਿਚ ਕੋਲਕਾਤਾ ਕੋਲ ਮੌਜੂਦ ਤਿੰਨ ਵਿਸ਼ਵ ਪੱਧਰੀ ਸਪਿਨਰਾਂ ਨਾਲ ਨਜਿੱਠਣਾ ਪਵੇਗਾ, ਜਿਨ੍ਹਾਂ ਵਿਚ ਵਰੁਣ ਚੱਕਰਵਤੀ ਦੀ ਇਕਾਨਮੀ ਰੇਟ 6.40, ਸੁਨੀਲ ਨਾਰਾਇਣ ਦੀ 6.44 ਤੇ ਸ਼ਾਕਿਬ ਅਲ ਹਸਨ ਦੀ 6.64 ਹੈ। ਤਿੰਨੇ ਸਪਿਨਰਾਂ ਨੇ ਹੁਣ ਤੱਕ ਕਾਫੀ ਸ਼ਾਨਦਾਰ ਗੇਂਦਬਾਜ਼ੀ ਕੀਤੀ ਹੈ।

PunjabKesari

ਪਲੇਇੰਗ ਇਲੈਵਨ ਟੀਮ-
ਕੋਲਕਾਤਾ ਨਾਈਟ ਰਾਈਡਰਜ਼ : ਸ਼ੁੱਭਮਨ ਗਿੱਲ, ਵੈਂਕਟੇਸ਼ ਅਈਅਰ, ਰਾਹੁਲ ਤ੍ਰਿਪਾਠੀ, ਨਿਤੀਸ਼ ਰਾਣਾ,ਇਓਨ ਮੌਰਗਨ (ਕਪਤਾਨ), ਦਿਨੇਸ਼ ਕਾਰਤਿਕ (ਵਿਕਟਕੀਪਰ), ਸੁਨੀਲ ਨਰੇਨ, ਸਾਕਿਬ ਅਲ ਹਸਨ, ਲੌਕੀ ਫਰਗਿਊਸਨ, ਸ਼ਿਵਮ ਮਾਵੀ, ਵਰੁਣ ਚਕਰਵਰਤੀ।

ਚੇਨਈ ਸੁਪਰ ਕਿੰਗਜ਼ : ਫਾਫ ਡੁ ਪਲੇਸਿਸ, ਰਿਤੂਰਾਜ ਗਾਇਕਵਾੜ, ਮੋਈਨ ਅਲੀ, ਅੰਬਾਤੀ ਰਾਇਡੂ, ਰੌਬਿਨ ਉਥੱਪਾ, ਸੁਰੇਸ਼ ਰੈਨਾ, ਐੱਮ. ਐੱਸ. ਧੋਨੀ, ਡਵੇਨ ਬ੍ਰਾਵੋ, ਰਵਿੰਦਰ ਜਡੇਜਾ, ਦੀਪਕ ਚਾਹਰ, ਸ਼ਾਰਦੁਲ ਠਾਕੁਰ, ਜੋਸ਼ ਹੇਜ਼ਲਵੁੱਡ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News