ਚੇਨਈ ਸੁਪਰ ਕਿੰਗਸ ਨੇ ਸ਼ੇਅਰ ਕੀਤਾ ਧੋਨੀ ਦਾ ਵੀਡੀਓ

Wednesday, May 20, 2020 - 01:13 AM (IST)

ਚੇਨਈ ਸੁਪਰ ਕਿੰਗਸ ਨੇ ਸ਼ੇਅਰ ਕੀਤਾ ਧੋਨੀ ਦਾ ਵੀਡੀਓ

ਚੇਨਈ— ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੀ ਟੀਮ ਚੇਨਈ ਸੁਪਰ ਕਿੰਗਸ ਨੇ ਮੰਗਲਵਾਰ ਨੂੰ ਆਪਣੇ ਕਪਤਾਨ ਮਹਿੰਦਰ ਸਿੰਘ ਧੋਨੀ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ, ਜਿਸ 'ਚ ਉਸਦੇ ਫਾਲੋਅਰਸ ਦੀ ਉਸਦੇ ਪ੍ਰਤੀ ਦਿਵਾਨਗੀ ਦੇਖੀ ਜਾ ਸਕਦੀ ਹੈ। ਜੇਕਰ ਹਾਲਾਤ ਠੀਕ ਹੁੰਦੇ ਤਾਂ ਧੋਨੀ ਇਸ ਸਮੇਂ ਆਈ. ਪੀ. ਐੱਲ.-13 'ਚ ਚੇਨਈ ਦੀ ਕਪਤਾਨੀ ਕਰ ਰਹੇ ਹੁੰਦੇ ਪਰ ਕੋਵਿਡ-19 ਦੇ ਕਾਰਨ ਆਈ. ਪੀ. ਐੱਲ. ਨੂੰ ਮੁਲਤਵੀ ਕੀਤਾ ਹੋਇਆ ਹੈ। ਇਸ ਵੀਡੀਓ 'ਚ ਧੋਨੀ ਦਰਵਾਜ਼ੇ ਤੋਂ ਬਾਹਰ ਆਉਂਦੇ ਹੋਏ ਬਸ 'ਚ ਬੈਠਣ ਜਾ ਰਹੇ ਹਨ। ਉਸਦੇ ਨਾਲ ਸੁਰੇਸ਼ ਰੈਨਾ ਵੀ ਹੈ। ਇਸ ਵੀਡੀਓ 'ਚ ਪ੍ਰਸ਼ੰਸਕਾਂ ਨੂੰ ਧੋਨੀ ਦੇ ਲਈ ਚਿਲਾਉਂਦੇ ਹੋਏ ਦੇਖਿਆ ਜਾ ਸਕਦਾ ਹੈ।


ਧੋਨੀ ਦੇ ਦਰਵਾਜ਼ੇ ਤੋਂ ਬਾਹਰ ਨਿਕਲਦੇ ਹੋਏ ਸਭ ਤੋਂ ਪਹਿਲਾਂ ਸੁਰੱਖਿਆ ਗਾਰਡ ਨੂੰ ਸਲਾਮ ਜਵਾਬ ਦਿੱਤਾ ਤੇ ਫਿਰ ਆਪਣੇ ਪ੍ਰਸ਼ੰਸਕਾਂ ਵਲੋਂ ਆਪਣੇ ਹੱਥ 'ਚ ਫੜ੍ਹੇ ਅੰਗੂਰ ਦਿਖਾਉਂਦੇ ਹੋਏ ਬਸ 'ਚ ਬੈਠ ਗਏ। ਫ੍ਰੈਂਚਾਇਜੀ ਨੇ ਇਸ ਵੀਡੀਓ ਨੂੰ ਟਵੀਟ ਕਰਦੇ ਹੋਏ ਲਿਖਿਆ- ਪਿਆਰਾ ਰਾਜਾ ਇੱਥੇ ਹੈ (ਦਿ ਸਵੀਟ ਕਿੰਗ ਇਜ਼ ਹੇਅਰ)। ਬਿਹਤਰੀਨ।


author

Gurdeep Singh

Content Editor

Related News