ਚੰਡੀਗੜ੍ਹ ਪੁਲਸ ਨੇ ਭਾਰਤੀ ਕ੍ਰਿਕਟ ਟੀਮ ਨੂੰ ਸੁਰੱਖਿਆ ਦੇਣ ਤੋਂ ਕੀਤਾ ਇਨਕਾਰ, ਜਾਣੋ ਇਹ ਖਾਸ ਵਜ੍ਹਾ
Tuesday, Sep 17, 2019 - 02:09 PM (IST)
![ਚੰਡੀਗੜ੍ਹ ਪੁਲਸ ਨੇ ਭਾਰਤੀ ਕ੍ਰਿਕਟ ਟੀਮ ਨੂੰ ਸੁਰੱਖਿਆ ਦੇਣ ਤੋਂ ਕੀਤਾ ਇਨਕਾਰ, ਜਾਣੋ ਇਹ ਖਾਸ ਵਜ੍ਹਾ](https://static.jagbani.com/multimedia/13_51_2257266531.jpg)
ਨਵੀਂ ਦਿੱਲੀ : ਦੱਖਣੀ ਅਫਰੀਕਾ ਖਿਲਾਫ ਮੋਹਾਲੀ ਵਿਚ ਦੂਜਾ ਟੀ-20 ਮੈਚ ਖੇਡਣ ਲਈ ਭਾਰਤੀ ਕ੍ਰਿਕਟ ਟੀਮ ਚੰਡੀਗੜ੍ਹ ਪਹੁੰਚ ਗਈ ਹੈ। ਹਾਲਾਂਕਿ ਕਪਤਾਨ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਇੰਡੀਅਨ ਟੀਮ ਨੂੰ ਇੱਥੇ ਇਕ ਸਮੱਸਿਆ ਦਾ ਸਾਹਮਣਾ ਕਰਨਾ ਪਿਆ। ਇਸਦੀ ਵਜ੍ਹਾ ਹੈ ਸ਼ਹਿਰ ਦੀ ਪੁਲਸ ਵੱਲੋਂ ਟੀਮ ਇੰਡੀਆ ਨੂੰ ਸੁੱਰਖਿਆ ਮੁਹੱਈਆ ਕਰਾਉਣ ਤੋਂ ਇਨਕਾਰ ਕਰਨਾ। ਦਰਅਸਲ, ਭਾਰਤੀ ਕ੍ਰਿਕਟ ਕੰਟ੍ਰੋਲ ਬੋਰਡ (ਬੀ. ਸੀ. ਸੀ. ਆਈ.) ਵੱਲੋਂ ਚੰਡੀਗੜ੍ਹ ਪੁਲਸ ਨੂੰ 9 ਕਰੋੜ ਰੁਪਏ ਦੀ ਫੀਸ ਨਹੀਂ ਜਮਾ ਕਰਾਉਣ ਦੇ ਚਲਦੇ ਇਹ ਫੈਸਲਾ ਕੀਤਾ ਗਿਆ।
ਮੀਡੀਆ ਮੁਤਾਬਕ ਦੱਖਣੀ ਅਫਰੀਕਾ ਅਤੇ ਭਾਰਤੀ ਕ੍ਰਿਕਟ ਟੀਮ ਜਦੋਂ ਏਅਰ ਪੋਰਟ ਪਹੁੰਚੀ ਤਦ ਮੋਹਾਲੀ ਪੁਲਸ ਨੇ ਉਸ ਨੂੰ ਜ਼ਰੂਰੀ ਸੁਰੱਖਿਆ ਦਿੱਤੀ। ਮੋਹਾਲੀ ਪੁਲਸ ਤਦ ਤੱਕ ਦੋਵਾਂ ਟੀਮਾਂ ਨੂੰ ਆਪਣੀ ਸੁਰੱਖਿਆ ਦੇਵੇਗੀ ਜਦ ਤਕ ਕੋਈ ਹੋਰ ਏਜੇਂਸੀ ਕ੍ਰਿਕਟ ਟੀਮਾਂ ਦੀ ਸੁਰੱਖਿਆ ਦਾ ਚਾਰਜ ਨਹੀਂ ਲੈ ਲੈਂਦੀ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਕ੍ਰਿਕਟ ਟੀਮ ਦੇ ਸੁਰੱਖਿਆ ਦੇ ਬਦਲੇ ਫੀਸ ਨਹੀਂ ਮਿਲਣ 'ਤੇ ਚੰਡੀਗੜ੍ਹ ਪੁਲਸ ਨੇ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਸੁਰੱਖਿਆ ਦੇਣ ਤੋਂ ਇਨਕਾਰ ਕਰ ਦਿੱਤਾ ਹੈ।
ਦੱਸ ਦਈਏ ਕਿ ਚੰਡੀਗੜ੍ਹ ਪੁਲਸ ਦੀ ਗੈਰਹਾਜ਼ਰੀ ਵਿਚ ਦੋਵੇਂ ਟੀਮਾਂ ਸੁਰੱਖਿਅਤ ਆਪਣੇ ਹੋਟਲ ਵਿਚ ਪਹੁੰਚ ਗਈਆਂ ਹਨ ਅਤੇ ਉਨ੍ਹਾਂ ਨੂੰ ਨਿਜੀ ਸੁਰੱਖਿਆ ਮੁਹੱਈਆ ਕਰਾਈ ਗਈ ਹੈ। ਜ਼ਿਕਰਯੋਗ ਹੈ ਕਿ ਦੋਵੇਂ ਟੀਮਾਂ ਬੁੱਧਵਾਰ ਨੂੰ ਮੋਹਾਲੀ ਵਿਚ ਦੂਜਾ ਟੀ-20 ਮੁਕਾਬਲਾ ਖੇਡਣ ਲਈ ਇੱਥੇ ਪਹੁੰਚੀਆਂ ਹਨ। ਸੀਰੀਜ਼ ਦਾ ਪਹਿਲਾ ਮੈਚ ਮੀਂਹ ਕਾਰਨ ਰੱਦ ਕਰਨਾ ਪਿਆ ਸੀ।